Thursday, May 07, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਮੋਹਾਲੀ ਪੁਲਿਸ ਵੱਲੋਂ 03 ਦੋਸ਼ੀ ਕਾਬੂ, 06 ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ

May 07, 2026 09:56 PM
Rozana Sehaj times

ਸਾਹਿਬਜ਼ਾਦਾ ਅਜੀਤ ਸਿੰਘ ਨਗਰ :  ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਨਾਨਕ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਰੋਪੜ ਰੇਂਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 06 ਨਜਾਇਜ ਹਥਿਆਰ ਵੱਖ-ਵੱਖ ਬੋਰ ਸਮੇਤ ਕਾਰਤੂਸ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਹਰਮਨਦੀਪ ਸਿੰਘ ਹਾਂਸ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 29-04-2026 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਪਿੰਡ ਨਿਆਂ ਸ਼ਹਿਰ ਬਡਾਲ਼ਾ ਮੌਜੂਦ ਸੀ। ਜਿੱਥੇ ਸੀ.ਆਈ.ਏ. ਦੀ ਟੀਮ ਨੂੰ ਮੁੱਖਬਰੀ ਮਿਲੀ ਕਿ ਵਿਕਾਸ ਉਰਫ ਲੱਕੀ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਡਾਲ਼ੀ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੇ ਵਿਰੁੱਧ ਲੜਾਈ-ਝਗੜੇ ਅਤੇ ਨਜਾਇਜ ਹਥਿਆਰ ਰੱਖਣ ਸਬੰਧੀ ਮੁਕੱਦਮੇ ਦਰਜ ਹਨ। ਜੋ ਵਿਕਾਸ ਉਰਫ ਲੱਕੀ ਨਜਾਇਜ ਹਥਿਆਰ ਹਰ ਸਮੇਂ ਆਪਣੇ ਪਾਸ ਰੱਖਦਾ ਹੈ। ਜਿਸਦੇ ਹੋਰ ਵੀ ਕਈ ਸਾਥੀਆਂ ਪਾਸ ਨਜਾਇਜ ਹਥਿਆਰ ਹਨ। ਜਿਸਤੇ ਦੋਸ਼ੀ ਵਿਕਾਸ ਉਰਫ ਲੱਕੀ ਵਿਰੁੱਧ ਮੁੱਖਬਰੀ ਦੇ ਅਧਾਰ ਤੇ ਮੁਕੱਦਮਾ ਨੰ: 178 ਮਿਤੀ 29-04-2026 ਅ/ਧ 25-54-59 ਆਰਮਜ਼ ਐਕਟ ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਵਿਕਾਸ ਨੂੰ ਉਸਦੇ ਪਿੰਡ ਬਡਾਲ਼ੀ ਦੇ ਨੇੜੇ ਤੋਂ ਕਾਰ ਨੰ: PB10-DX-1001 ਮਾਰਕਾ ਵਰਨਾ ਵਿੱਚ ਨਜਾਇਜ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਦੋਸ਼ੀ ਦੇ ਸਾਥੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਨਜਾਇਜ ਹਥਿਆਰ ਬ੍ਰਾਮਦ ਕੀਤੇ ਗਏ।

 ਨਾਮ ਪਤਾ ਦੋਸ਼ੀਆਂ:-  

1. ਦੋਸ਼ੀ ਵਿਕਾਸ ਉਰਫ ਲੱਕੀ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਡਾਲ਼ੀ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 22 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਉਸਦੇ ਪਿੰਡ ਬਡਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਲੜਾਈ ਝਗੜੇ ਅਤੇ ਨਜਾਇਜ ਅਸਲੇ ਸਬੰਧੀ 02 ਮੁਕੱਦਮੇ ਦਰਜ ਹਨ।  

2. ਦੋਸ਼ੀ ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਪੁੱਤਰ ਲੇਟ ਰਾਜ ਕੁਮਾਰ ਵਾਸੀ ਨਿਊ ਜੀਵਨ ਨਗਰ ਹਨੂਮਾਨ ਮੰਦਰ ਵਾਲ਼ੀ ਗਲ਼ੀ
    ਸੋਨੀਪਤ, ਥਾਣਾ ਸਿਟੀ ਸੋਨੀਪਤ, ਜਿਲਾ ਸੋਨੀਪਤ, ਹਰਿਆਣਾ ਹਾਲ ਵਾਸੀ ਮਕਾਨ ਨੰ: 2775A ਸੈਕਟਰ-42ਸੀ, ਥਾਣਾ  ਸੈਕਟਰ-36 ਚੰਡੀਗੜ੍ਹ ਜਿਸਦੀ ਉਮਰ ਕ੍ਰੀਬ 26 ਸਾਲ ਹੈ, ਜੋ ਬਾਰਾਂ ਕਲਾਸਾ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਖਰੜ ਵਿੱਚੋਂ ਮਿਤੀ 03-05-26 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਜਿਲਾ ਅੰਮ੍ਰਿਤਸਰ, ਫਰੀਦਕੋਟ ਅਤੇ ਜਿਲਾ ਮੋਹਾਲ਼ੀ ਵਿੱਚ ਨਜਾਇਜ ਅਸਲੇ ਅਤੇ ਲੜਾਈ ਝਗੜਿਆਂ ਸਬੰਧੀ 03 ਮੁਕੱਦਮੇ ਦਰਜ ਹਨ।

3. ਦੋਸ਼ੀ ਪ੍ਰਦੀਪ ਸਿੰਘ ਉਰਫ ਬਿੱਲੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਨਿਆਂ ਬਡਾਲ਼ਾ, ਥਾਣਾ ਸਦਰ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਨੇੜੇ ਪਿੰਡ ਨਿਆਂ ਸ਼ਹਿਰ ਬਡਾਲ਼ਾ ਤੋਂ ਮਿਤੀ 04-05-26 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

4. ਸਾਜਨ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰ: 167 ਧਨਾਸ, ਚੰਡੀਗੜ ਹਾਲ ਵਾਸੀ ਫਲੈਟ ਨੰ: 4104 ਜੀ.ਬੀ.ਪੀ. ਕਮੇਲੀਆ ਖਰੜ, ਜਿਲਾ ਐਸ.ਏ.ਐਸ. ਨਗਰ। (ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ)

 *ਬ੍ਰਾਮਦਗੀ ਦਾ ਵੇਰਵਾ* :-
 
1) 03 ਪਿਸਟਲ .32 ਬੋਰ ਸਮੇਤ 03 ਜਿੰਦਾ ਰੌਂਦ ਅਤੇ 04 ਖਾਲ਼ੀ ਖੋਲ

2) ਇੱਕ ਪਿਸਟਲ .30 ਬੋਰ ਸਮੇਤ 07 ਜਿੰਦਾ ਰੌਂਦ .30 ਬੋਰ

3) 01 ਪਿਸਟਲ .45 ਬੋਰ

4) 01 ਪਿਸਤੌਲ .12 ਬੋਰ ਸਮੇਤ 02 ਜਿੰਦਾ ਕਾਰਤੂਸ

5) ਕਾਰ ਨੰ: PB10-DX-1001 ਮਾਰਕਾ ਵਰਨਾ

             ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹਨਾਂ ਨੇ ਇਹ ਨਜਾਇਜ ਹਥਿਆਰ ਮੇਰਠ, ਯੂ.ਪੀ. ਤੋਂ ਲਿਆਂਦੇ ਸਨ। ਇਹਨਾਂ ਦੇ ਅਜੇ ਹੋਰ ਕਈ ਸਾਥੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਨਾਂ ਪਾਸੋਂ ਹੋਰ ਵੀ ਨਜਾਇਜ ਹਥਿਆਰ ਬ੍ਰਾਮਦ ਹੋਣ ਦੀ ਉਮੀਦ ਹੈ।

ਨੋਟ :- ਦੋਸ਼ੀ ਵਿਕਾਸ ਉਰਫ ਲੱਕੀ ਤੋਂ 02 ਹਥਿਆਰ, ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਪਾਸੋਂ 02 ਹਥਿਆਰ, ਦੋਸ਼ੀ ਪ੍ਰਦੀਪ ਸਿੰਘ ਬਿੱਲੀ ਪਾਸੋਂ 01 ਪਿਸਤੌਲ ਅਤੇ ਦੋਸ਼ੀ ਸਾਜਨ ਜੋ ਕਿ ਫਰਾਰ ਚੱਲਿਆ ਆ ਰਿਹਾ ਹੈ ਦੇ ਫਲੈਟ ਨੰ: 4104 ਜੀ.ਬੀ.ਪੀ. ਕਮੇਲੀਆ ਖਰੜ ਦੀ ਛੱਤ ਤੋਂ ਇੱਕ ਪਿਸਟਲ .45 ਬੋਰ ਬ੍ਰਾਮਦ ਕੀਤਾ ਗਿਆ ਹੈ।

 

Have something to say? Post your comment

 

More in Chandigarh

ਗਰਮੀਆਂ ਵਿੱਚ ਕਿਡਨੀ ਦੀ ਪੱਥਰੀ ਅਤੇ ਪਿਸ਼ਾਬ ਨਾਲੀ ਦੀ ਲਾਗ ਦਾ ਖ਼ਤਰਾ ਵਧ ਜਾਂਦਾ ਹੈ: ਮਾਹਰ

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਸਬੰਧੀ ਤਿਆਰੀਆਂ ਅਤੇ ਰੋਕਥਾਮ ਰਣਨੀਤੀ ਦੀ ਸਮੀਖਿਆ

ਡੀ ਸੀ ਕੋਮਲ ਮਿੱਤਲ ਵੱਲੋਂ ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਵੱਲੋਂ ਲੋਕ ਸੇਵਾ ਲਈ ਦੋ ਫਿਊਨਰਲ ਵੈਨਾਂ ਸਮਰਪਿਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਲੈਹਲੀ ਵਿਖੇ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਰਮਚਾਰੀਆਂ ਲਈ ਸਵੈ-ਗਣਨਾ ਸਬੰਧੀ ਵਿਸ਼ੇਸ਼ ਸੈਸ਼ਨ ਆਯੋਜਿਤ

ਗੈਂਗਸਟਰਾਂ ’ਤੇ ਵਾਰ ਦਾ 107ਵਾਂ ਦਿਨ: ਪੰਜਾਬ ਪੁਲਿਸ ਵੱਲੋਂ 585 ਥਾਵਾਂ ’ਤੇ ਛਾਪੇਮਾਰੀ ; 323 ਕਾਬੂ

ਭਗਵੰਤ ਮਾਨ ਸਰਕਾਰ ਵੱਲੋਂ ਫ਼ਰੀਦਕੋਟ ਵਿੱਚ ਗ਼ੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਯੂਨਿਟ ਦਾ ਪਰਦਾਫ਼ਾਸ਼, ਐਫ.ਆਈ.ਆਰ. ਦਰਜ

ਹਰ ਬੱਚੇ ਤੱਕ ਗੁਣਵੱਤਾ ਭਰੀ ਸਿੱਖਿਆ ਪਹੁੰਚਾਉਣ ਲਈ ਮਾਨ ਸਰਕਾਰ ਦਾ ਵੱਡਾ ਕਦਮ: ਡਾ. ਬਲਜੀਤ ਕੌਰ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

ਸਮਾਧਾਨ ਸਮਾਰੋਹ 2026 ਭਾਰਤ ਦੀ ਸੁਪਰੀਮ ਕੋਰਟ 'ਚ ਵਿਸ਼ੇਸ਼ ਲੋਕ ਅਦਾਲਤ 23 ਅਗਸਤ 2026 ਤੱਕ ਚੱਲੇਗੀ