Saturday, November 01, 2025

Malwa

ਲਾਇਨਜ ਕਲੱਬ ਵੱਲੋਂ ਸਵ.ਅਵਤਾਰ ਸਿੰਘ ਨੰਬਰਦਾਰ ਦੀ ਯਾਦ ਚ, ਕੈਂਸਰ ਜਾਂਚ ਕੈਂਪ,

December 08, 2023 10:24 AM
ਦਰਸ਼ਨ ਸਿੰਘ ਚੌਹਾਨ
 ਸੁਨਾਮ :  ਲਾਇਨਜ਼ ਕਲੱਬ ਸੁਨਾਮ ਵੱਲੋਂ ਪ੍ਰਧਾਨ ਕਰਨ ਗੋਇਲ ਦੀ ਅਗਵਾਈ ਹੇਠ ਸਵਰਗੀ ਅਵਤਾਰ ਸਿੰਘ ਨੰਬਰਦਾਰ ਦੀ ਯਾਦ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਮੈਗਾ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਮੋਬਾਈਲ ਲੈਬ ਰਾਹੀਂ 700 ਦੇ ਕਰੀਬ ਵਿਅਕਤੀਆਂ ਦੇ ਮੌਕੇ ’ਤੇ ਹੀ ਟੈਸਟ ਕੀਤੇ ਗਏ। ਕਮਿਊਨਿਸਟ ਲਹਿਰ ਦੇ ਮੋਢੀ ਮੈਂਬਰਾਂ ਵਿੱਚ ਸ਼ਾਮਿਲ ਰਹੇ ਸਵਰਗੀ ਅਵਤਾਰ ਸਿੰਘ ਨੰਬਰਦਾਰ ਦੀ ਯਾਦ ਵਿੱਚ ਲਾਏ ਕੈਂਸਰ ਚੈਕਅੱਪ ਕੈਂਪ ਦਾ ਸ਼ਮਾ ਰੌਸ਼ਨ ਕਰਕੇ ਉਦਘਾਟਨ ਕਰਦਿਆਂ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜੈਚ ਅਤੇ ਲਾਇਨਜ 321-ਐਫ਼ ਦੇ ਜ਼ਿਲ੍ਹਾ ਗਵਰਨਰ ਰਵਿੰਦਰ ਸਾਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਮਨੁੱਖ ਦਾ ਬਿਮਾਰੀ ਰਹਿਤ ਰਹਿਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਮੌਕੇ ਕਲੱਬ ਦੇ ਖਜ਼ਾਨਚੀ ਰਾਜੀਵ ਸਿੰਗਲਾ, ਜਗਰੂਪ ਸਿੰਘ ਭਾਊ , ਵਿਕਾਸ ਕੁਮਾਰ, ਸ਼ਾਮ ਸਿੰਘ, ਸ਼ੁਭਮ ਗਰਗ, ਪ੍ਰਿੰਸੀਪਲ ਦਿਨੇਸ਼ ਗੁਪਤਾ, ਸੀਨੀਅਰ ਐਡਵੋਕੇਟ ਅਨਿਲ ਸਿੰਗਲਾ, ਧਨੰਜੈ ਬਾਂਸਲ, ਰਾਕੇਸ਼ ਕੁਮਾਰ, ਰਮਨ ਗਰਗ, ਬਲਵਿੰਦਰ ਬਾਂਸਲ, ਮੁਕੇਸ਼ ਬਾਂਸਲ, ਕੁਲਦੀਪ ਗਰਗ, ਰਾਜੇਸ਼ ਗਰਗ, ਸੁਨੀਲ ਗੋਇਲ, ਨਰੇਸ਼ ਗਰਗ, ਡਾਕਟਰ ਰਾਜ ਦੁਲਾਰੀ, ਅਮਿੱਤ ਗਰਗ, ਅਸ਼ੋਕ ਵਰਮਾ, ਸੋਮਨਾਥ ਸ਼ਰਮਾ, ਭੂਸ਼ਨ ਕਾਂਸਲ, ਗਿਆਨ ਸਿੰਗਲਾ, ਰਜਤ ਜੈਨ, ਵਿਕਾਸ ਸਿੰਗਲਾ, ਸੁਨੀਲ ਕੁਮਾਰ, ਵਿਵੇਕ ਗੋਇਲ ਆਦਿ ਹਾਜ਼ਰ ਸਨ ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ