Sunday, April 26, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੀ ‘ਪਹਿਲੀ ਬੈਠਕ’

December 07, 2023 01:23 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਮਿਤੀ 05—07 ਦਸੰਬਰ,  2023 ਨੂੰ ਆਯੋਜਿਤ ਕੀਤੀ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੇ ਪਹਿਲੇ ਦਿਨ ਦੀ ‘ਪਹਿਲੀ ਬੈਠਕ’ ਦੀ ਪ੍ਰਧਾਨਗੀ ਡਾ. ਗੁਰਪਾਲ ਸਿੰਘ ਸੰਧੂ ਨੇ ਕੀਤੀ ਅਤੇ ਦਿੱਲੀ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਆਰਤੀ ਮਨੋਚਾ ਨੇ ਭਾਈ ਵੀਰ ਸਿੰਘ ਜੀ ਦੇ ਜਨਮਦਿਨ ’ਤੇ ਉਹਨਾਂ ਦੀ ਸਾਹਿਤ ਰਚਨਾ ਬਾਰੇ ਬੜੀ ਸਾਰਥਿਕ ਅਤੇ ਮੁੱਲਵਾਨ ਵਿਚਾਰ ਚਰਚਾ ਕੀਤੀ। ਇਸ ਬੈਠਕ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਡਾ. ਪਰਮੀਤ ਕੌਰ ਨੇ ਇਸ ਬੈਠਕ ਦਾ ਮੰਚ ਸੰਚਾਲਨ ਕੀਤਾ ਅਤੇ ਡਾ. ਜਸਵਿੰਦਰ ਸਿੰਘ ਨੇ ਕਾਨਫ਼ਰੰਸ ਵਿੱਚ ਸ਼ਾਮਿਲ ਹੋਏ ਵਿਦਵਾਨਾਂ ਲਈ ਧੰਨਵਾਦੀ ਸ਼ਬਦ ਕਹੇ। ਇਸੇ ਦਿਨ ਸ਼ਾਮ ਨੂੰ ਉਪਕੁਲਪਤੀ ਸਾਹਿਬ ਦੀ ਪ੍ਰਧਾਨਗੀ ਹੇਠ ‘ਸਭਿਆਚਾਰਿਕ ਸ਼ਾਮ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਟਕ ‘ਈਡੀਪਸ 2.0’ ਦਾ ਮੰਚਨ ਕੀਤਾ ਗਿਆ। 
 
 
 
ਦੂਜੇ ਦਿਨ ਹੋਈ ਇਸ ਕਾਨਫਰਸੰ ਦੀ ‘ਦੂਜੀ ਬੈਠਕ’ ਦਾ ਸੰਬੰਧ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਨਾਲ ਸੀ। ਇਸ ਬੈਠਕ ਦੀ ਪ੍ਰਧਾਨਗੀ ਡਾ. ਸੁਰਿੰਦਰ ਪਾਲ ਸਿੰਘ ਮੰਡ ਨੇ ਕੀਤੀ। ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਭਰਪੂਰ ਪਰਚੇ ਪੇਸ਼ ਕੀਤੇ। ਇਸ ਬੈਠਕ ਦਾ ਮੰਚ ਸੰਚਾਲਨ ਡਾ. ਹਰਜੀਤ ਸਿੰਘ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਮੋਹਨ ਤਿਆਗੀ ਨੇ ਸਾਂਝੇ ਕੀਤੇ।  ਕਾਨਫ਼ਰੰਸ ਦੀ ‘ਤੀਜੀ ਬੈਠਕ’ ਪੰਜਾਬੀ ਤੇ ਪਰਵਾਸੀ ਸੱਭਿਆਚਾਰ ਅਤੇ ਮੀਡੀਆ ਨਾਲ ਸਾਂਝ ਪਾਉਣ ਵਾਲੀ ਸੀ, ਜਿਸ ਪ੍ਰਧਾਨਗੀ ਡਾ. ਗੁਰਮੀਤ ਸਿੰਘ ਨੇ ਕੀਤੀ। ਇਸ ਬੈਠਕ ਵਿੱਚ ਡਾ. ਚਰਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੈਠਕ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉੱਘੇ ਨਾਟਕਕਾਰ ਦਵਿੰਦਰ ਦਮਨ ਨੇ ਨਾਟਕ ਵਿਧਾ ਨਾਲ ਜੁੜੇ ਮਸਲਿਆਂ ਤੇ ਗੱਲਬਾਤ ਕੀਤੀ।
 
 
 
ਇਸ ਬੈਠਕ ਵਿੱਚ ਅਮਰੀਕਾ ਤੋਂ ਸ਼ਾਮਿਲ ਹੋਏ ਬੀਬੀ ਸੁਰਜੀਤ ਕੌਰ ਨੇ ਪੰਜਾਬੀ ਦੀਆਂ ਪਰਵਾਸ ਨਾਲ ਸੰਬੰਧਿਤ ਨੁਕਤਿਆਂ ਬਾਰੇ ਗੱਲਬਾਤ ਕੀਤੀ। ਇਸ ਬੈਠਕ ਦਾ ਮੰਚ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਨੇ ਕੀਤਾ। ਇਸ ਬੈਠਕ ਵਿੱਚ ਪੜ੍ਹੇ ਜਾਣ ਵਾਲੇ ਖੋਜ-ਪੱਤਰਾਂ ਵਿੱਚ ਵਿਦਵਾਨਾਂ ਨੇ ਆਪਣੇ ਅਣਮੁੱਲੇ ਵਿਚਾਰ ਸਰੋਤਿਆਂ ਸਾਹਮਣੇ ਰੱਖੇ। ਕਾਨਫਰੰਸ ਦੀ ‘ਚੌਥੀ ਬੈਠਕ’ ਦੀ ਪ੍ਰਧਾਨਗੀ ਡਾ. ਈਸ਼ਵਰ ਦਿਆਲ ਗੌੜ ਨੇ ਕੀਤੀ। ਇਸ ਬੈਠਕ ਵਿੱਚ ਡਾ. ਜਸਰਾਜ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਜਸਦੀਪ ਸਿੰਘ ਤੂਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।  ਇਸ ਬੈਠਕ ਦੇ ਅਖ਼ੀਰ ਵਿੱਚ ਡਾ. ਦਲਜੀਤ ਸਿੰਘ ਨੇ ਸਮੂਹ ਵਿਦਵਾਨਾਂ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਦਾ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
 
 
 
 
ਇਸ ਬੈਠਕ ਵਿੱਚ ਪੇਪਰ ਵਕਤਾ ਵਜੋਂ ਸ਼ਾਮਲ ਹੋਏ ਡਾ. ਹਰਪ੍ਰੀਤ ਕੌਰ, ਡਾ. ਪਰਮਜੀਤ ਕੌਰ ਗਿੱਲ, ਡਾ. ਗਿਆਨ ਸਿੰਘ, ਡਾ. ਉਮਰਾਓ ਸਿੰਘ, ਡਾ. ਗੁਰਮੀਤ ਕੌਰ, ਡਾ. ਹਰੀਸ਼ ਕੁਮਾਰ ਅਤੇ ਡਾ. ਰਵੀ ਕੁਮਾਰ ਵੱਲੋਂ ਆਪਣੇ ਖੋਜ-ਪੱਤਰਾਂ ਵਿੱਚ ਪੰਜਾਬੀ ਭਾਸ਼ਾ ਦੇ ਸਮਾਜ-ਵਿਗਿਆਨ ਨਾਲ ਜੁੜੇ ਮਸਲਿਆਂ ਬਾਰੇ ਨਿੱਠ ਕੇ ਗੱਲ ਕੀਤੀ।  ਕਾਨਫ਼ਰੰਸ ਦੀ ਇਸ ਚੌਥੀ ਬੈਠਕ ਦੇ ਸਮਾਨਾਂਤਰ ਇੱਕ ਹੋਰ ਬੈਠਕ ਦਾ ਆਯੋਜਨ ਸਿੰਡੀਕੇਟ ਕਮਰੇ ਵਿੱਚ ਵੀ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ।  ਅੰਤ ਵਿੱਚ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਕਾਨਫ਼ਰੰਸ ਦੇ ਸਫ਼ਲਤਾਪੂਰਵਕ ਚੱਲਣ ਲਈ ਸਾਰੇ ਸਰੋਤਿਆਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Have something to say? Post your comment

 

More in Malwa

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ : ਸਪੀਕਰ ਸੰਧਵਾਂ

ਮਾਵਾਂ-ਧੀਆਂ ਦੇ ਸਨਮਾਨ ਲਈ ਸਰਕਾਰ ਵਚਨਬੱਧ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਵਲੋਂ ਪਿੰਡ ਨਵਾਂ ਨੱਥੇਵਾਲਾ ਅਤੇ ਧੂੜਕੋਟ ਦੇ ਸਰਕਾਰੀ ਸਕੂਲਾਂ ’ਚ 65 ਲੱਖ ਦੇ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ

ਮਿਲੇਨੀਅਮ ਸਕੂਲ ਨੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਖੇਤੀਬਾੜੀ ਨਾਲ ਸਬੰਧਤ ਗਤੀਵਿਧੀ ਦਾ ਆਯੋਜਨ ਕੀਤਾ

ਸਾਦਿਕ ਪੰਚਾਇਤ ਦੁਕਾਨ ਕਿਰਾਇਆ ਮਾਮਲਾ ਸਰਕਾਰ ਵੱਲੋਂ ਤੁਰਤ ਕਾਰਵਾਈ, 27 ਅਪ੍ਰੈਲ ਤੱਕ ਮੰਗੀ ਗਈ ਰਿਪੋਰਟ : ਅਰਸ਼ ਸੱਚਰ

ਡਾ. ਹਰੀ ਸਿੰਘ ਸੇਵਕ ਸੀਨੀ. ਸੈਕੰ. ਸਕੂਲ ਵਿਖੇ ‘ਮੌਕ ਐਕਸਰਸਾਈਜ਼’ ਦਾ ਆਯੋਜਨ

ਡੀ.ਸੀ.ਐਮ. ਸਕੂਲ ਦੇ ਬੱਚਿਆਂ ਨੇ ਵੰਨ-ਸਵੰਨੇ ਬੂਟੇ ਲਾ ਕੇ ਮਨਾਇਆ ਵਰਲਡ ਅਰਥ ਡੇ

ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੀ ਤਾਕ ’ਚ ਬੈਠੇ 2 ਗਿਰੋਹ ਪੁਲਿਸ ਦੀ ਗ੍ਰਿਫਤ ਵਿੱਚ : ਥਾਣਾ ਮੁਖੀ

ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ, ਮਿਹਨਤੀ ਵਿਦਿਆਰਥੀਆਂ ਦਾ ਸਨਮਾਨ

ਫਰੀਦਕੋਟ ਪੁਲਿਸ ਵੱਲੋਂ ਰੇਲਵੇ ਸਟੇਸ਼ਨਾ ’ਤੇ ਚਲਾਇਆ ਗਿਆ ਸਪੈਸ਼ਲ ਚੈਕਿੰਗ ਆਪ੍ਰੇਸ਼ਨ