Monday, November 03, 2025

Malwa

ਜਨ ਹਿੱਤ ਸੰਮਤੀ ਵਲੋਂ ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਤਹਿਤ ਹਾਫ ਮੈਰਾਥਨ ਕਰਵਾਉਣੀ ਸ਼ਲਾਘਾਯੋਗ - ਡਾ ਬਲਬੀਰ ਸਿੰਘ

December 04, 2023 05:47 PM
SehajTimes
ਪਟਿਆਲਾ :  ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਹਾਫ ਮੈਰਾਥਨ ਕਰਵਾਈ ਗਈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋੰ ਨਸ਼ਾ ਮੁਕਤ ਪੰਜਾਬ ਅਤੇ ਰੰਗਲਾ ਪੰਜਾਬ ਤਹਿਤ ਨਸ਼ਿਆਂ ਵਿਰੁੱਧ ਕਰਵਾਈ ਕਰਵਾਈ ਹਾਫ ਮੈਰਾਥਨ ਸ਼ਲਾਘਾਯੋਗ ਉਪਰਾਲਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਰੁਚੀ ਲੈਣ ਲਈ ਪ੍ਰੇਰਿਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜੰਗ ਵਿੱਢੀ ਹੋਈ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਨੌਜਵਾਨਾ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਵੱਢੀ ਗਿਣਤੀ ਨੌਜਵਾਨਾਂ ਨੂੰ ਨਾਲ ਲੈਕੇ ਮੈਰਾਥਨ ਕਰਵਾਉਣੀ ਪ੍ਰਸੰਸਾਯੋਗ ਉਪਰਾਲਾ ਹੈ।ਬਲਤੇਜ ਪੰਨੂ ਨੇ ਕਿਹਾ ਕਿ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜਨ ਹਿੱਤ ਸੰਮਤੀ ਦੀ ਤਰ੍ਹਾਂ ਸਮਾਜ ਸੇਵੀ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਦੇ ਨਾਲ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਵੀ ਮੌਜੂਦ ਸਨ। ਸੰਮਤੀ ਦੇ ਪ੍ਰਧਾਨ ਐਸ ਕੇ ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਇਸ ਹਾਫ ਮੈਰਾਥਨ ਦਾ ਉਦਘਾਟਨ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਤੇ ਐਸ ਪੀ ਮੁਹੰਮਦ ਸਰਫਰਾਜ ਆਲਮ ਨੇ ਕੀਤਾ।
 
 ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਸ ਹਾਫ ਮੈਰਾਥਨ ਵਿਚ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਦੌੜ ਵਿੱਚ ਇਕ ਹਜ਼ਾਰ ਤੋਂ ਉੱਪਰ ਨੋਜਵਾਨਾ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ਤੇਜਿੰਦਰ ਮਹਿਤਾ ਡਾਇਰੈਕਟਰ ਪੰਜਾਬ ਸਟੇਟ ਇੰਡਸਟਰੀ, ਕਰਨਲ ਜੈਵਿੰਦਰ ਸਿੰਘ, ਜਸਬੀਰ ਸਿੰਘ ਗਾਂਧੀ, ਪ੍ਰਦੀਪ ਜੋਸਨ, ਮਨਜੀਤ ਸਿੰਘ ਬਰਾੜ, ਅਬਦੁਲ ਵਾਹਿਦ, ਡੀ ਐੱਸ ਪੀਜ ਸੰਜੀਵ ਸਿੰਗਲਾ, ਜਸਵਿੰਦਰ ਸਿੰਘ ਟਿਵਾਣਾ ਤੇ ਕਰਨੈਲ ਸਿੰਘ, ਸੁਮਨ ਬੱਤਰਾ, ਡਾ ਸੁਧੀਰ ਵਰਮਾ, ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ, ਜਗਤਾਰ ਸਿੰਘ ਜੱਗੀ ਬਲਾਕ ਪ੍ਰਧਾਨ ਆਪ, ਕੁੰਦਨ ਗੋਗੀਆ, ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋ, ਸੁਰਵਿੰਦਰ ਸਿੰਘ ਛਾਬੜਾ, ਪ੍ਰੋਫੈਸਰ ਅਸ਼ੋਕ ਵਰਮਾ, ਪ੍ਰੇਮ ਸ਼ਰਮਾ ਬਾਕਸਿੰਗ ਕੋਚ, ਗੁਰਪ੍ਰੀਤ ਸਿੰਘ ਗੋਪੀ ਕੋਚ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ, ਲੈਫਟੀਨੈਂਟ ਅਮਿਤ ਕੁਮਾਰ, ਸਤੀਸ਼ ਜੋਸ਼ੀ, ਰੁਦਰਪ੍ਰਤਾਪ ਸਿੰਘ, ਪਾਰਸ ਰਾਮ, ਕੁਨਾਲ ਕਪੂਰ, ਦੇਵ ਦੱਤ, ਡਾ ਭਗਵੰਤ, ਡਾ ਗੋਰਵਰ, ਰਾਮੇਸ ਮਲਹੋਤਰਾ, ਰਾਮ ਕੁਮਾਰ, ਰਵੀ, ਉਪਕਾਰ ਸਿੰਘ ਵੀ ਹਾਜ਼ਰ ਸਨ। ਫੋਟੋ ਕੈਪਸਨ- ਜਨ ਹਿੱਤ ਸੰਮਤੀ ਵੱਲੋਂ ਨਸ਼ਿਆਂ ਵਿਰੁੱਧ ਕਰਵਾਈ ਹਾਫ ਮੈਰਾਥਨ ਦੌੜ ‘ਚ ਪਹੁੰਚੇ ਡਾ ਬਲਬੀਰ ਸਿੰਘ, ਬਲਤੇਜ ਪਨੂੰ, ਐਸ ਪੀ ਮਹੁੰਮਦ ਸਰਫ਼ਰਾਜ਼ ਆਲਮ, ਐਸ ਕੇ ਗੌਤਮ, ਵਿਨੋਦ ਸ਼ਰਮਾ ਅਤੇ ਹੋਰ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ