Friday, November 28, 2025

Malwa

ਅਗਰਸੈਨ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਦੀਆਂ ਦੋ ਦਿਨਾਂ ਖੇਡਾਂ ਸ਼ੁਰੂ।

November 09, 2023 12:17 PM
SehajTimes

ਸਮਾਣਾ  :- ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਦੀ ਅਗਵਾਈ ਹੇਠ ਅਗਰਸੈਨ ਇੰਟਰਨੈਸ਼ਨਲ ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਦੇ  ਦੋ ਦਿਨਾਂ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਗਰਵਾਲ ਧਰਮਸ਼ਾਲਾ ਸਕੂਲ ਪ੍ਰਬੰਧਕ ਕਮੇਟੀ ਦੇ  ਮੈਂਬਰ ਵੀ ਹਾਜ਼ਰ ਸਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਬਾਲੀਵਾਲ,ਚੈਸ, ਬੈਡਮਿੰਟਨ, ਬਾਸਕਟਬਾਲ ਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਇਹਨਾਂ ਖੇਡਾਂ ਦੇ ਜੇਹਲਮ, ਰਾਵੀ, ਸਤਲੁਜ ,ਬਿਆਸ ਚਾਰ ਹਾਊਸ ਬਣਾਏ ਗਏ ‌। ਬਾਸਕਟਬਾਲ ਵਿੱਚ ਸਤਲੁਜ ਹਾਊਸ ਨੇ ਪਹਿਲਾ ਜੇਹਲਮ ਨੇ ਦੂਜਾ ਤੇ ਰਾਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ,  ਵਾਲੀਬਾਲ ਵਿੱਚ ਰਾਵੀ ਨੇ ਪਹਿਲਾ ਜਿਹਲਮ ਨੇ ਦੂਜਾ ਸਤਿਲੁਜ ਨੇ ਤੀਜਾ ਸਥਾਨ ਪ੍ਰਾਪਤ  ਕੀਤਾ ,  ਚੈਸ ਵਿੱਚ ਜੇਹਲਮ ਨੇ ਪਹਿਲਾ ਰਾਵੀ ਨੇ ਦੂਜਾ ਬਿਆਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਬੈਡਮਿੰਟਨ ਵਿੱਚ ਜੇਹਲਮ ਨੇ ਪਹਿਲਾ ਬਿਆਸ ਨੇ ਦੂਜਾ ਸਤਿਲੁਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ

ਅੱਜ ਦੀਆਂ ਖੇਡਾਂ ਵਿੱਚ ਇਹ ਲੜਕਿਆਂ ਦੇ ਮੁਕਾਬਲੇ ਸਨ ਕੱਲ ਨੂੰ ਹੋਣ ਵਾਲੀਆਂ ਖੇਡਾਂ ਵਿੱਚ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਅਤੇ ਇਸ ਉਪਰੰਤ ਜੇਤੂ ਆਏ ਵਿਦਿਆਰਥੀ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਜਾਵੇਗੀ। ਇਸ ਮੌਕੇ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਨੇ ਕਿਹਾ ਕਿ  ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਵੱਲੋਂ ਬੱਚੇ ਰਹਿਣ ਅਤੇ ਉਹਨਾਂ ਦੇ ਸਰੀਰ ਨਿਰੋਗ ਅਤੇ ਤੰਦਰੁਸਤ ਰਹਿਣ । ਉਹਨਾਂ ਇਹ ਵੀ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨਤਾ  ਆਉਂਦੀ ਹੈ ਤੇ ਆਪਸੀ ਪਿਆਰ ਵੀ ਬਣਿਆ ਰਹਿੰਦਾ ਹੈ। ਇਸ ਲਈ ਅਗਰਸੈਨ ਇੰਟਰਨੈਸ਼ਨਲ ਸਕੂਲ ਤੇ ਬੱਚਿਆਂ ਨੂੰ ਹਰ ਸਾਲ ਖੇਡਾਂ ਕਰਵਾਈਆਂ ਜਾਂਦੀਆਂ ਹਨ ਸੋ ਉਹਨਾਂ ਤੇ ਮਾਨਸਿਕ ਵਿਕਾਸ ਦੇਣ ਨਾਲ ਸਰੀਰਕ ਵਿਕਾਸ ਵੀ ਹੋ ਸਕੇ।

Have something to say? Post your comment

 

More in Malwa

ਜ਼ਮੀਨ-ਜਾਇਦਾਦ ਦੀ ‘ਈਜ਼ੀ ਰਜਿਸਟਰੀ’ ਦੀ ਵਿਵਸਥਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ : ਮੁੱਖ ਮੰਤਰੀ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਸਨਮਾਨਿਤ 

ਸੁਨਾਮ 'ਚ ਅਵਾਰਾ ਪਸ਼ੂਆਂ ਦਾ ਕਹਿਰ

ਸੁਨਾਮ 'ਚ ਬਿਜਲੀ ਪੈਨਸ਼ਨਰਾਂ ਨੇ ਫੂਕੀ ਸਰਕਾਰਾਂ ਦੀ ਅਰਥੀ

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਮਨਾਇਆ 

ਰਾਜਨੀਤਕ ਪਰਛਾਵੇਂ ਤੋਂ ਦੂਰ ਰਹੇ "ਪੀਯੂ ਬਚਾਓ ਮੋਰਚਾ" : ਜੋਗਿੰਦਰ ਉਗਰਾਹਾਂ 

ਕਿਸਾਨਾਂ ਨੇ ਸੰਘਰਸ਼ ਦੀ ਰੂਪਰੇਖਾ ਤੇ ਕੀਤੀ ਲਾਮਬੰਦੀ 

ਮੰਤਰੀ ਅਮਨ ਅਰੋੜਾ ਨੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ 

ਮੁੱਖ ਮੰਤਰੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ 142 ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ 71 ਕਰੋੜ ਰੁਪਏ ਦੇ ਚੈੱਕ ਵੰਡੇ

ਸੁਖਬੀਰ ਬਾਦਲ ਨੇ ਰਾਜਨੀਤੀ 'ਚ ਗਲਤ ਪਰੰਪਰਾਵਾਂ ਦੀ ਪਾਈ ਪਿਰਤ : ਪਰਮਿੰਦਰ ਢੀਂਡਸਾ