ਬਾਲੀਵੁੱਡ ਅਦਾਕਾਰਾ ਕਾਜੋਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦੋ ਪੱਤੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਬੀਤੀ ਰਾਤ ਅਭਿਨੇਤਰੀ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਗਣਪਤ' ਦੀ ਸਕ੍ਰੀਨਿੰਗ 'ਤੇ ਸ਼ਾਮਲ ਹੋਈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਯੁਗ ਦੇਵਗਨ ਵੀ ਨਜ਼ਰ ਆਈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ।
ਅਸਲ 'ਚ ਜਦੋਂ ਕਾਜੋਲ ਆਪਣੇ ਬੇਟੇ ਨੂੰ ਪਾਪਾਰਾਜ਼ੀ ਦੇ ਸਾਹਮਣੇ ਪੋਜ਼ ਦੇਣ ਲਈ ਲੈ ਕੇ ਆਈ ਤਾਂ ਉਸ ਦਾ ਬੇਟਾ ਯੁਗ ਪੌਪਕੌਰਨ ਖਾਣ 'ਚ ਰੁੱਝਿਆ ਨਜ਼ਰ ਆਇਆ। ਅਜਿਹੇ 'ਚ ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਕੋਈ ਯੁਗ ਦੀ ਤਾਰੀਫ ਕਰ ਰਿਹਾ ਹੈ, ਕਈ ਲੋਕਾਂ ਨੇ ਯੁਗ ਦੇ ਵਿਵਹਾਰ 'ਤੇ ਟਿੱਪਣੀਆਂ ਵੀ ਕੀਤੀਆਂ ਹਨ।
ਇਕ ਯੂਜ਼ਰ ਨੇ ਲਿਖਿਆ, 'ਉਸਦੀਆਂ ਅੱਖਾਂ ਅਜੇ ਦੇਵਗਨ ਵਰਗੀਆਂ ਹਨ।' ਤਾਂ ਕਿਸੇ ਨੇ ਯੁਗ ਨੂੰ ਜੂਨੀਅਰ ਅਜੇ ਦੇਵਗਨ ਵੀ ਦੱਸਿਆ ਹੈ। ਕੁਝ ਲੋਕ ਅਜਿਹੇ ਹਨ ਜੋ ਯੁਗ ਨੂੰ ਉਸ ਦੀਆਂ ਹਰਕਤਾਂ ਲਈ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ ਕਿ ਇਹ 'ਵਿਮਲ ਪਾਨ ਮਸਾਲਾ ਦਾ ਮੁੰਡਾ ਹੈ।' ਤਾਂ ਇੱਕ ਯੂਜ਼ਰ ਨੇ ਕਿਹਾ, 'ਭਰਾ ਨੀਂਦ ਤੋਂ ਜਾਗ ਗਿਆ ਹੈ।'