Monday, February 02, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲ

Chandigarh

ਪੀ.ਡਬਲਿਊ.ਆਰ.ਡੀ.ਏ. ਨੇ ਭੂਮੀਗਤ ਪਾਣੀ ਕੱਢਣ ਸਬੰਧੀ ਅਪਲਾਈ ਕਰਨ ਲਈ ਵਧਾ ਕੇ 30 ਨਵੰਬਰ ਕੀਤੀ

October 02, 2023 04:38 PM
SehajTimes
ਚੰਡੀਗੜ੍ਹ : ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਿਊ.ਆਰ.ਡੀ.ਏ.) ਨੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਅਤੇ ਸੰਭਾਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਦੱਸਣਯੋਗ ਹੈ ਕਿ ਇਹ ਇਹ ਦਿਸ਼ਾ-ਨਿਰਦੇਸ਼ 1 ਫਰਵਰੀ 2023 ਨੂੰ ਨੋਟੀਫਾਈ ਕੀਤੇ ਸਨ।ਨਿਰਦੇਸ਼ਾਂ ਦੇ ਲਾਗੂ ਹੋਣ ਨਾਲ ਭੂਮੀਗਤ ਪਾਣੀ ਕੱਢ ਰਹੇ ਸਾਰੇ ਬਿਨਾਂ ਛੋਟ ਵਾਲੇ ਉਪਭੋਗਤਾਂ ਨੂੰ 1 ਫਰਵਰੀ, 2023 ਤੋਂ ਭੂਮੀਗਤ ਪਾਣੀ ਕੱਢਣ ਦੇ ਖਰਚਿਆਂ (ਜੀ.ਈ.ਸੀ.) ਦਾ ਭੁਗਤਾਨ ਕਰਨਾ ਹੋਵੇਗਾ। ਇੱਥੋਂ ਤੱਕ ਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨੇ ਪੈਣਗੇ। ਇਸ ਸਬੰਧੀ ਜਾਣਕਾਰੀ ਲਈ ਪੀ.ਡਬਲਿਊ.ਆਰ.ਡੀ.ਏ. ਦੀ ਵੈੱਬਸਾਈਟ https://pwrda.punjab.gov.in. ਤੱਕ ਪਹੁੰਚ ਕੀਤੀ ਜਾ ਸਕਦੀ ਹੈ।
 
ਬੁਲਾਰੇ ਨੇ ਦੱਸਿਆ ਕਿ ਪ੍ਰਤੀ ਮਹੀਨਾ 1,500 ਤੋਂ ਵੱਧ ਅਤੇ 15,000 ਕਿਊਬਿਕ ਮੀਟਰ ਤੱਕ ਪਾਣੀ ਕੱਢਣ ਵਾਲੇ ਮੌਜੂਦਾ ਉਪਭੋਗਤਾਵਾਂ ਨੂੰ ਅਥਾਰਟੀ ਤੋਂ ਆਗਿਆ ਲੈਣ ਅਤੇ ਪਾਣੀ ਦੇ ਮੀਟਰ ਲਗਾਉਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਨਜ਼ੂਰੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ, 2023 ਸੀ, ਜਿਸ ਨੂੰ ਵਧਾ ਕੇ 30 ਸਤੰਬਰ, 2023 ਕਰ ਦਿੱਤਾ ਗਿਆ ਸੀ।ਉਪਭੋਗਤਾਵਾਂ ਦੀ ਬੇਨਤੀ 'ਤੇ ਮਨਜ਼ੂਰੀ ਲਈ ਅਪਲਾਈ ਕਰਨ ਆਖਰੀ ਮਿਤੀ 30 ਨਵੰਬਰ, 2023 ਤੱਕ ਵਧਾ ਦਿੱਤੀ ਗਈ ਹੈ। ਉਪਭੋਗਤਾ ਨਾਨ-ਕੰਪਲਾਇੰਸ ਚਾਰਜਿਜ਼ ਤੋਂ ਬਚਣ ਲਈ ਸਮੇਂ ਸਿਰ ਅਪਲਾਈ ਕਰਨਾ ਯਕੀਨੀ ਬਣਾਉਣ।
 
ਬੁਲਾਰੇ ਨੇ ਦੱਸਿਆ ਕਿ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਮੀਟਰ ਲਗਾਉਣ ਅਤੇ ਮੀਟਰ ਦੀ ਰੀਡਿੰਗ ਲੈ ਕੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨ। ਜੇਕਰ ਕੋਈ ਉਪਭੋਗਤਾ ਵਾਟਰ ਮੀਟਰ ਨਹੀਂ ਲਗਾਉਂਦਾ ਤਾਂ ਉਪਭੋਗਤਾ ਨੂੰ 1 ਫਰਵਰੀ 2023 ਤੋਂ ਵਾਟਰ ਮੀਟਰ ਲਗਾਉਣ ਦੀ ਮਿਤੀ ਤੱਕ ਦੀ ਮਿਆਦ ਲਈ ਪਾਣੀ ਕੱਢਣ ਸਬੰਧੀ ਮੰਗੀ ਗਈ ਮਨਜ਼ੂਰੀ ਦੇ ਆਧਾਰ ‘ਤੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।
 
ਇਸ ਲਈ ਪਾਣੀ ਦੇ ਮੀਟਰ ਜਲਦ ਤੋਂ ਜਲਦ ਲਗਾਉਣਾ ਹਰੇਕ ਉਪਭੋਗਤਾ ਦੇ ਹਿੱਤ ਵਿੱਚ ਹੈ। ਉਪਭੋਗਤਾ 1 ਫਰਵਰੀ 2023 ਤੋਂ ਅਥਾਰਟੀ ਦੁਆਰਾ ਇਜਾਜ਼ਤ ਮਿਲਣ ਤੱਕ ਜੀ.ਈ.ਸੀ. ਦਾ ਭੁਗਤਾਨ ਕਰਨਗੇ। ਇਸ ਤੋਂ ਬਾਅਦ ਅਥਾਰਟੀ ਦੁਆਰਾ ਦਿੱਤੀ ਗਈ ਮਨਜ਼ੂਰੀ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਮਹੀਨਾਵਾਰ ਜੀ.ਈ.ਸੀ. ਦਾ ਭੁਗਤਾਨ ਕੀਤਾ ਜਾਵੇਗਾ।ਨਿਰਧਾਰਿਤ ਮਿਆਦ ਦੇ ਅੰਦਰ ਨਿਰਦੇਸ਼ਾਂ ਅਨੁਮਾਨ ਅਪਲਾਈ ਨਾ ਕਰਕੇ ਪਾਣੀ ਕੱਢਣ ਲਈ ਨਾਨ-ਕੰਪਲਾਇੰਸ ਚਾਰਜਿਜ਼ ਤੋਂ ਇਲਾਵਾ ਗਰਾਊਂਡ ਵਾਟਰ ਕੰਪਨਸੇਸ਼ਨ ਚਾਰਜਿਜ਼ (ਜੀ.ਈ.ਸੀ.) ਲਗਾਏ ਜਾਣਗੇ।
 
ਨਾਨ-ਕੰਪਲਾਇੰਸ ਚਾਰਜਿਜ਼ ਤੋਂ ਬਚਣ ਲਈ ਉਪਭੋਗਤਾ ਸਮੇਂ ਸਿਰ ਅਪਲਾਈ ਕਰਨ। ਜੀ.ਈ.ਸੀ. ਦਾ ਹਿਸਾਬ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਕੱਢੇ ਗਏ ਪਾਣੀ ਦੀ ਰੋਜ਼ਾਨਾ ਮਾਤਰਾ 'ਤੇ ਸਲੈਬ ਅਨੁਸਾਰ ਲਾਇਆ ਜਾਵੇਗਾ। ਅਥਾਰਟੀ ਨੇ ਮਨਜ਼ੂਰੀਆਂ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭੂਮੀਗਤ ਪਾਣੀ ਕੱਢਣ ਲਈ ਮਨਜ਼ੂਰੀ ਦੇਣ ਵੀਸਤੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ। ਆਨਲਾਈਨ ਮਨਜ਼ਰੀ ਲਈ ਅਪਲਾਈ ਕਰਨ ਵਾਸਤੇ ਉਪਭੋਗਤਾ https://pwrda.punjab.gov.in/Users 'ਤੇ ਜਾ ਸਕਦੇ ਹਨ।
 
ਪੜਾਅਵਾਰ ਜਾਣਕਾਰੀ ਲਈ  https://pwrda.punjab.gov.in/en/noticeboard/3 'ਤੇ ਯੂਜ਼ਰ ਮੈਨੂਅਲ ਤੱਕ ਪਹੁੰਚ ਕਰੋ। ਸਾਰੇ ਗਰਾਊਂਡ-ਵਾਟਰ ਚਾਰਜਿਜ਼ ਦਾ ਭੁਗਤਾਨ ਨੈੱਟ ਬੈਂਕਿੰਗ, ਡੈਬਿਟ/ਕ੍ਰੈਡਿਟ ਕਾਰਡ, ਯੂ.ਪੀ.ਆਈ. ਆਦਿ ਦੀ ਵਰਤੋਂ ਕਰਦਿਆਂ ਆਨਲਾਈਨ ਕੀਤਾ ਜਾ ਸਕਦਾ ਹੈ।ਉਪਭੋਗਤਾਵਾਂ ਨੂੰ ਭੂਮੀਗਤ ਪਾਣੀ ਕੱਢਣ ਦੀ ਮਨਜ਼ੂਰੀ ਲਈ 30 ਨਵੰਬਰ 2023 ਤੱਕ ਸਮੇਂ ਸਿਰ ਅਪਲਾਈ ਕਰਨ ਅਤੇ 1 ਫਰਵਰੀ 2023 ਤੋਂ ਜੀ.ਈ.ਸੀ. ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Have something to say? Post your comment

 

More in Chandigarh

ਕੇਂਦਰੀ ਬਜਟ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਫਿਰ ਕੀਤਾ ਧੋਖਾ: ਹਰਪਾਲ ਚੀਮਾ

ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਬਜਟ ’ਤੇ ਪ੍ਰਗਟਾਈ ਨਿਰਾਸ਼ਾ, ਪੰਜਾਬ ਅਤੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਨ ਦਾ ਦਿੱਤਾ ਹਵਾਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲ

‘ਗੈਂਗਸਟਰਾਂ ’ਤੇ ਵਾਰ’ ਦਾ 13ਵਾਂ ਦਿਨ: ਪੰਜਾਬ ਪੁਲਿਸ ਨੇ 767 ਥਾਵਾਂ ’ਤੇ ਕੀਤੀ ਛਾਪੇਮਾਰੀ ; 148 ਵਿਅਕਤੀ 4 ਹਥਿਆਰਾਂ ਸਮੇਤ ਕਾਬੂ

ਮੋਹਾਲੀ ਪੁਲਿਸ ਵੱਲੋਂ ਜ਼ਿਲ੍ਹਾ ਪੱਧਰ ‘ਤੇ ‘ਆਪਰੇਸ਼ਨ ਨਾਈਟ ਡੋਮੀਨੇਸ਼ਨ’ ਦੀ ਸ਼ੁਰੂਆਤ; 31 ਨਾਕੇ ਲਗਾਏ, ਰਾਤ ਭਰ ਫਲੈਗ ਮਾਰਚ

ਲੋਕਾਂ ਵਿੱਚ ਰਜਿਸਟਰੇਸ਼ਨ ਲਈ ਭਾਰੀ ਉਤਸਾਹ, ਸਰਕਾਰ ਵੱਲੋਂ ਪੁਖਤਾ ਪ੍ਰਬੰਧ : ਵਿਧਾਇਕ ਕੁਲਵੰਤ ਸਿੰਘ

ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਲਗਾਤਾਰ ਤੀਜੇ ਸਾਲ ਹਾਸਿਲ ਕੀਤਾ ਚੋਟੀ ਦਾ ਸਥਾਨ

ਜ਼ਿਲ੍ਹਾ ਮੋਹਾਲੀ ਵਿੱਚ ਨੈਸ਼ਨਲ ਰੋਡ ਸੇਫ਼ਟੀ ਮਹੀਨਾ ਸਫਲਤਾਪੂਰਵਕ ਮਨਾਇਆ ਗਿਆ

ਜ਼ਿਲ੍ਹਾ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ ਤੋਂ 36.58 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਟਿਆਲਾ ਅਤੇ ਨਾਭਾ ਜੇਲ੍ਹਾਂ ਦਾ ਅਚਨਚੇਤ ਨਿਰੀਖਣ