Monday, September 25, 2023
BREAKING NEWS
ਹਰਜੋਤ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵੱਜੋਂ ਕਿਸਾਨਾਂ ਦੇ ਖਾਤਿਆਂ ‘ਚ ਪਾਇਆ 119 ਕਰੋੜ- ਮੰਤਰੀ ਜਿੰਪਾ18 ਮਹੀਨਿਆਂ ਵਿੱਚ ਦਿੱਤੀਆਂ 36524 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ-CM ਮਾਨਅਮਨ ਅਰੋੜਾ ਵੱਲੋਂ ਸੁਨਾਮ ਦੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆਂ XR ਲੈਬਜ਼ ਦਾ ਉਦਘਾਟਨਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀਡੇਂਗੂ ’ਤੇ ਵਾਰ : ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ’ਚ ਚੈਕਿੰਗਸ਼ੋ੍ਰਮਣੀ ਕਮੇਟੀ ਮੁਲਾਜ਼ਮ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਗਾਇਕ ਸ਼ੁਭ ਵਿਵਾਦ 'ਤੇ ਏਪੀ ਢਿੱਲੋਂ ਨੇ ਵੀ ਦਿੱਤੀ ਪ੍ਰਤੀਕਿਰਿਆ, ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਅਲਾਟਮੈਂਟ ਲਈ ਹੋਇਆ ਡਰਾਅਆਈਫੋਨ 15 ਖ਼ਰੀਦਣ ਲਈ ਲੋਕਾਂ 'ਚ ਭਾਰੀ ਉਤਸ਼ਾਹ, ਲੱਗੀਆਂ ਲੰਬੀਆਂ ਲਾਈਨਾਂ

Religious

“ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿਚ ਪ੍ਰਯੁਕਤ ਗਾਇਨ ਧੁਨੀਆਂ” ਵਿਸ਼ੇ ਉੱਤੇ ਆਨਲਾਈਨ ਵਿਖਿਆਨ ਦਾ ਆਯੋਜਨ

April 02, 2021 12:17 PM
SS Malhotra

ਪਟਿਆਲਾ : ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ “ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿਚ ਪ੍ਰਯੁਕਤ ਗਾਇਨ ਧੁਨੀਆਂ” ਵਿਸ਼ੇ ਉੱਤੇ ਆਨਲਾਈਨ ਵਿਖਿਆਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਮੁੱਖ ਵਕਤਾ ਵਜੋਂ ਉੱਘੇ ਸਿੱਖ ਚਿੰਤਕ ਪ੍ਰੋ. ਹਿੰਮਤ ਸਿੰਘ ਅਤੇ ਮੁੱਖ ਮਹਿਮਾਨ ਵਜੋਂ ਪ੍ਰੋ. ਬਲਵਿੰਦਰ ਸਿੰਘ, ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਸ਼ੁਰੂਆਤ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਅਤੇ 9 ਧੁਨੀਆਂ ਅੰਕਿਤ ਹਨ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਚ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਰਹੇ ਪ੍ਰੋ. ਹਿੰਮਤ ਸਿੰਘ ਦੇ ਅਧਿਐਨ ਦਾ ਪਾਸਾਰ ਬਹੁਤ ਵਿਸ਼ਾਲ ਹੈ। ਵਾਰਾਂ ਵਿਚ ਪ੍ਰਯੁਕਤ ਗਾਇਨ ਧੁਨੀਆਂ ਦੇ ਸੰਦਰਭ ਵਿਚ ਉਨ੍ਹਾਂ ਨੇ ਵਿਸ਼ੇਸ਼ ਰੂਪ ਵਿਚ ਟੁੰਡੇ ਅਸਰਾਜੇ ਕੀ ਧੁਨੀ ਉੱਪਰ ਵਿਖਿਆਨ ਨੂੰ ਕੇਂਦਰਿਤ ਕਰਦੇ ਹੋਏ ਇਸ ਧੁਨੀ ਦੀ ਇਤਿਹਾਸਿਕ ਅਤੇ ਸਭਿਆਚਾਰਕ ਪਿੱਠ ਭੂਮੀ ਨੂੰ ਬਾਖ਼ੂਬੀ ਬਿਆਨ ਕੀਤਾ।
ਇਸ ਉਪਰੰਤ ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਅਤੇ ਉੱਘੀ ਸ਼ਾਸਤਰੀ ਗਾਇਕਾ ਡਾ. ਨਿਵੇਦਿਤਾ ਸਿੰਘ ਨੇ ਵਿਖਿਆਨ ਦੇ ਵਿਸ਼ੇ ਅਧੀਨ ਵਿਚਾਰ ਪ੍ਰਸਤੁਤ ਕੀਤੇ। ਉਹਨਾਂ ਟੰੁਡੇ ਅਸਰਾਜੇ ਦੀ ਗਾਥਾ ਦੀਆਂ ਸਤਰਾਂ ਨੂੰ ਗਾ ਕੇ ਸੁਣਾਇਆ ਅਤੇ ਫਿਰ ਉਸੇ ਧੁਨੀ ਉੱਪਰ ਆਸ ਦੀ ਵਾਰ ਦੀ ਪਉੜੀ ਦੀਆਂ ਕੁਝ ਸਤਰਾਂ ਦਾ ਗਾਇਨ ਕਰ ਕੇ ਇਸ ਤੱਥ ਨੂੰ ਉਭਾਰਿਆ ਕਿ ਕਿਵੇਂ ਟੁੰਡੇ ਅਸਰਾਜੇ ਕੀ ਧੁਨੀ ਉੱਪਰ ਆਸਾ ਦੀ ਵਾਰ ਦਾ ਗਾਇਨ ਹੁੰਦਾ ਹੈ। ਨਾਲ ਹੀ ਆਪ ਨੇ ਗੁਰਮਤਿ ਸੰਗੀਤ ਦੀ ਮਹਾਨ ਵਿਰਾਸਤ ਨੂੰ ਗਹਿਰਾਈ ਨਾਲ ਜਾਣਨ ਤੇ ਇਸ ਉੱਪਰ ਖੋਜ ਕਰਨ ਲਈ ਸੰਯੁਕਤ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਸਮਝਣ ਤੇ ਇਸ ਸੰਦਰਭ ਵਿਚ ਹੋਰ ਅੱਗੇ ਵਧਣ ਦੀ ਜ਼ਰੂਰਤ ਉੱਪਰ ਵੀ ਬਲ ਦਿੱਤਾ।
ਮੁੱਖ ਮਹਿਮਾਨ ਪ੍ਰੋ. ਬਲਵਿੰਦਰ ਸਿੰਘ ਨੇ ਇਸ ਮਹੱਤਵਪੂਰਨ ਵਿਸ਼ੇ ਉੱਪਰ ਵਿਖਿਆਨ ਆਯੋਜਿਤ ਕਰਨ ਲਈ ਗੁਰਮਤਿ ਸੰਗੀਤ ਚੇਅਰ ਦੀ ਸ਼ਲਾਘਾ ਕੀਤੀ। ਅਨੇਕ ਪੁਸਤਕਾਂ ਦੇ ਲੇਖਕ ਪ੍ਰੋ. ਬਲਵਿੰਦਰ ਸਿੰਘ ਨੇ ਇਸ ਗੱਲ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਕਿ ਪ੍ਰੋ. ਹਿੰਮਤ ਸਿੰਘ ਜਿਹੇ ਵਿਦਵਾਨਾਂ ਦੀ ਅਗਵਾਈ ਵਿਚ ਇਸ ਤਰ੍ਹਾਂ ਦੇ ਕਾਰਜ ਉਲੀਕਣੇ ਚਾਹੀਦੇ ਹਨ ਤਾਂ ਜੋ ਗੁਰਮਤਿ ਸੰਗੀਤ ਰਾਹੀਂ ਗੁਰੂ ਸਾਹਿਬਾਨ ਦੁਆਰਾ ਵਰੋਸਾਈ ਪੱਧਤੀ ਨੂੰ ਹੋਰ ਠੋਸ ਰੂਪ ਵਿਚ ਸਥਾਪਿਤ ਕਰ ਕੇ ਇਸਦੀ ਇਤਿਹਾਸਿਕ ਵਿਲੱਖਣਤਾ ਨੂੰ ਦੁਨੀਆਂ ਭਰ ਵਿਚ ਪ੍ਰਸਾਰਿਤ ਕੀਤਾ ਜਾ ਸਕੇ। ਸਮਾਰੋਹ ਦੇ ਅੰਤ ਵਿੱਚ ਯੂਨੀਵਰਸਿਟੀ ਵਲੋਂ ਪ੍ਰੋ. ਨਿਵੇਦਿਤਾ ਸਿੰਘ ਨੇ ਵਿਦਵਾਨਾਂ ਅਤੇ ਵਿਖਿਆਨ ਵਿਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਵੱਡੀ ਗਿਣਤੀ ਵਿੱਚ ਫ਼ੈਕਲਟੀ ਅਤੇ ਖੋਜਾਰਥੀਆਂ ਤੋਂ ਇਲਾਵਾ ਹੋਰ ਸਰੋਤਿਆਂ ਵਿੱਚ ਡਾ. ਲਲਿਤਾ ਜੈਨ, ਡਾ. ਅੰਬੁਜ ਮਾਲਾ, ਡਾ. ਹਰਗੁਣ ਸਿੰਘ, ਡਾ. ਅਮਰਿੰਦਰ ਸਿੰਘ, ਡਾ. ਹਰਜਸ ਕੌਰ, ਡਾ. ਹਰਮਿੰਦਰ ਕੌਰ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਹੋਏ।

Have something to say? Post your comment