Thursday, March 28, 2024
BREAKING NEWS
ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰਪੰਜਾਬ 'ਚ ਵਿਕ ਰਿਹਾ ਹੈ ਸਰਕਾਰੀ ਜ਼ਹਿਰ : ਚੰਨੀਚੋਣ ਜਾਬਤਾ ਦੌਰਾਨ ਮੀਡੀਆ PCI ਅਤੇ NBSA ਵੱਲੋਂ ਤੈਅ ਨਿਯਮਾਂ ਅਨੁਸਾਰ ਹੀ ਸਮਾਚਾਰ ਤੇ ਇਸ਼ਤਿਹਾਰ ਕਰਨ ਪ੍ਰਕਾਸ਼ਿਤਪਿੰਡ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ 04 ਘੰਟੇ ਵਿੱਚ ਕਾਬੂਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਵਿੱਚ ਯੂਨੀਵਰਸਿਟੀਆਂ ਨਿਭਾਉਣ ਅਹਿਮ ਭੂਮਿਕਾ: ਪ੍ਰੋ. ਅਰਵਿੰਦਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਾਂ ਵੱਲੋਂ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਸ਼ਰਧਾਂਜਲੀਆਂ ਭੇਂਟCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ

National

ਜੁਆਇੰਟ ਐਕਸ਼ਨ ਕਮੇਟੀ ਦਾ ਸੰਘਰਸ਼ 32ਵੇਂ ਦਿਨ ਵਿਚ ਪ੍ਰਵੇਸ਼

September 03, 2020 09:14 AM
Surjeet Singh Talwandi

ਪਟਿਆਲਾ: ਜੁਆਇੰਟ ਐਕਸ਼ਨ ਕਮੇਟੀ ਦਾ ਸੰਘਰਸ਼ ਲਗਾਤਾਰਤਾ ਵਿਚ 32ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਇਹ ਸੰਘਰਸ਼ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵਲੋਂ ਚਾਰ ਮਸਲਿਆਂ ਅਰਥਾਤ ਤਨਖਾਹਾਂ, ਪੈਨਸ਼ਨਾਂ, ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਅਤੇ ਇਸ ਵੱਕਾਰੀ ਸੰਸਥਾਂ ਦੀ ਖੁਦਮੁਖਤਿਆਰੀ ਲਈ ਕੀਤਾ ਜਾ ਰਿਹਾ ਹੈ।  ਇਸ ਸੰਘਰਸ਼ ਵਿਚ ਜੁਆਇੰਟ ਐਕਸ਼ਨ ਕਮੇਟੀ ਨੇ ਰਾਜ ਸਰਕਾਰ ਦੀ ਆਲੋਚਨਾ ਕਰਦੇ ਹੋਏ ਆਖਿਆ ਕਿ ਸਰਕਾਰ ਵਲੋਂ ਯੂਨੀਵਰਸਿਟੀ ਐਕਟ ਤੇ ਸਟੈਚਿਊਟ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਸੰਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੇ ਸ੍ਰੀ ਵਿਸ਼ਵਜੀਤ ਖੰਨਾ, ਅਡੀਸ਼ਨਲ ਮੁੱਖ ਸਕੱਤਰ ਰੈਵਨਿਊ, ਸਕੱਤਰ ਉਚੇਰੀ ਸਿੱਖਿਆ, ਪੰਜਾਬ ਸਰਕਾਰ ਅਤੇ ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੈਂਬਰ ਹਨ। ਇਸ ਕਮੇਟੀ ਦਾ ਗਠਨ ਸਿੱਧੇ/ਅਸਿੱਧੇ ਰੂਪ ਵਿਚ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੇ ਖਿਲਾਫ਼ ਹੈ। ਜੁਆਇੰਟ ਐਕੂਨ ਕਮੇਟੀ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਚਾਹੀਦਾ ਤਾਂ ਇਹ ਸੀ ਕਿ ਮਾਣਯੋਗ ਗਵਰਨਰ ਪੰਜਾਬ ਵਲੋਂ ਬਤੌਰ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿੰਡੀਕੇਟ ਰਾਹੀਂ ਕਮੇਟੀ ਗਠਿਤ ਕਰਾ ਕੇ, ਸੰਬੰਧਿਤ ਮੁੱਦਿਆਂ ਤੇ ਕਮੇਟੀ ਦੀ ਰਿਪੋਰਟ ਪ੍ਰਾਪਤ ਕਰਕੇ ਬਣਦੀ ਯੋਗ ਕਾਰਵਾਈ ਕਰਦੇ। ਜੁਆਇੰਟ ਐਕਸ਼ਨ ਕਮੇਟੀ ਨੇ ਇਸ ਗਠਿਤ ਕਮੇਟੀ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ, ਵਿੱਤੀ ਹਾਲਾਤਾਂ ਸਮੇਤ ਹੋਰ ਮੁੱਦਿਆਂ ਬਾਰੇ ਕਮੇਟੀ ਨੂੰ ਸਪੱਸ਼ਟ ਕਰਨ ਅਤੇ ਕਾਰਵਾਈ ਹਿਤ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿਚ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਗ੍ਰਾਂਟ, ਖੁਦਮੁਖਤਿਆਰੀ, ਨਵੇਂ ਪੇ-ਸਕੇਲ, ਸਮੇਂ ਸਿਰ ਰਿਜਲਟ ਦੇ ਮੱਦੇਨਜ਼ਰ ਸਰਕਾਰੀ ਕਾਲਜਾਂ ਵਿਚ ਸਟਾਫ਼ ਦੀ
ਵੱਡੀ ਘਾਟ ਆਦਿ ਸੰਬੰਧੀ ਮੁੱਦੇ ਉਠਾਏ ਗਏ ਹਨ। ਇਹ ਮੁੱਦੇ ਯੂਨੀਵਰਸਿਟੀ ਦੇ ਪ੍ਰਸ਼ਾਸ਼ਨ ਅਤੇ ਵਿੱਤ ਨਾਲ ਸਿੱਧਾ ਸੰਬੰਧ ਰੱਖਦੇ ਹਨ। ਜੁਆਇੰਟ ਐਕਸ਼ਨ ਕਮੇਟੀ ਨੇ ਆਖਿਆ ਹੈ ਕਿ ਇਹ ਸੰਘਰਸ਼ ਕੋਵਿਡ-19 ਦੇ ਸੰਬੰਧ ਵਿਚ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਨੂੰ ਵਿਕਲਪਿਕ ਰੂਪਾਂ ਵਿਚ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗਾ।

Have something to say? Post your comment

 

More in National

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ

ਗੰਗਾ ਨਗਰ ‘ਚ ਪੰਜਾਬ ਦੇ ਚਾਰ ਵਿਅਕਤੀਆਂ ਦੀ ਹਾਦਸੇ ‘ਚ ਗਈ ਜਾਨ

BJP ਵੱਲੋਂ ਉੱਤਰਾਖੰਡ ‘ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਨਾਅਹਿਲੀਅਤ : ਮਾਨ 

ਇੰਦੌਰ : ਮਹਾਕਾਲ ਮੰਦਰ ’ਚ ਭਸਮਆਰਤੀ ਦੌਰਾਨ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ : ਭਾਜਪਾ ਨੇ ਐਲਾਨੀ 111 ਨਾਵਾਂ ਵਾਲੀ ਪੰਜਵੀਂ ਸੂਚੀ; ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੜੇਗੀ ਚੋਣ