Thursday, January 22, 2026
BREAKING NEWS
ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨਬੰਗੇ ਨੇੜਲੇ ਮਜਾਰਾ ਰਾਜਾ ਸਾਹਿਬ ਤੋਂ ਮਿਲੇ 169 ਪਾਵਨ ਸਰੂਪ ਸਬੰਧੀ ਸ੍ਰੋਮਣੀ ਕਮੇਟੀ ਕਰੇ ਦਰੁਸਤੀ: ਵਡਾਲਾਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Malwa

ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਸੇਵਾ ਨਵਿਰਤ, ਚੇਅਰਮੈਨ ਹਡਾਣਾ ਤੇ ਐਮ.ਡੀ. ਵੱਲੋਂ ਸ਼ਲਾਘਾ

September 04, 2023 11:36 AM
SehajTimes

ਪਟਿਆਲਾ : ਪੀ.ਆਰ.ਟੀ.ਸੀ  ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਪੀਆਰਟੀਸੀ ਦੇ ਚੇਅਰਮੈਨ  ਰਣਜੋਧ ਸਿੰਘ ਹਢਾਣਾ, ਐਮ.ਡੀ. ਵਿਪੁਲ ਉਜਵਲ, ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ ਨੇ ਸੇਵਾ ਮੁਕਤ ਹੋ ਰਹੇ ਅਧਿਕਾਰੀ ਨੂੰ ਸਨਮਾਨਤ ਕੀਤਾ।
ਚੇਅਰਮੈਨ ਹਡਾਣਾ ਨੇ ਦੱਸਿਆ ਕਿ ਸੁਰਿੰਦਰ ਸਿੰਘ 27 ਜੁਲਾਈ 1989 ਨੂੰ ਸੇਵਾ ਵਿੱਚ ਭਰਤੀ ਹੋਏ ਸਨ ਅਤੇ ਅਧਿਕਾਰੀ ਨੇ ਆਪਣੀ ਸੇਵਾਕਾਲ ਦੌਰਾਨ ਪੀਆਰਟੀਸੀ ਦੇ ਵੱਖ ਵੱਖ ਡਿਪੂਆਂ ਵਿੱਚ ਬਤੌਰ ਜਨਰਲ ਮੈਨੇਜਰ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਪੀਆਰਟੀਸੀ ਮੁੱਖ ਦਫਤਰ ਵਿਖੇ ਵੀ ਵੱਖ ਵੱਖ ਅਹਿਮ ਡਿਊਟੀਆਂ ਨਿਭਾਂਈਆਂ।
ਐਮ.ਡੀ. ਵਿਪੁਲ ਉਜਵਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਸੇਵਾ ਦੌਰਾਨ ਪੀਆਰਟੀਸੀ ਦੀ ਬੇਹਤਰੀ ਲਈ ਉੱਚ ਅਧਿਕਾਰੀਆਂ ਨਾਲ ਮਿਲਕੇ ਕਈ ਅਹਿਮ ਫੈਸਲੇ ਲਏ  ਜਿਸ ਕਾਰਨ ਪੀਆਰਟੀਸੀ ਨੂੰ ਵੱਡੇ ਵੱਡੇ ਪੱਧਰ ਉਤੇ ਮੁਨਾਫਾ ਹੋਇਆ। ਅਧਿਕਾਰੀ ਦੀ ਕਾਰਗੁਜਾਰੀ ਨੂੰ  ਦੇਖਦੇ ਹੋਏ ਪੀਆਰਟੀਸੀ ਵਲੋਂ ਇਹਨਾਂ ਨੂੰ ਪ੍ਰਸ਼ੰਸਾ/ ਸ਼ਲਾਘਾ ਪੱਤਰ ਵੀ ਦਿੱਤੇ ਗਏ ਹਨ।,
ਇਸ ਮੌਕੇ ਮੁੱਖ ਲੇਖਾ ਅਫ਼ਸਰ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਕਾਰਜਕਾਰੀ ਇੰਜੀਨੀਅਰ ਅਤੇ ਸਮੂਹ ਜਨਰਲ ਮੈਨੇਜਰਾਂ ਤੋਂ ਇਲਾਵਾ ਸੇਵਾ ਨਿਵਰਿਤ ਅਧਿਕਾਰੀ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪਿਤਾ, ਉਹਨਾਂ ਦੀ ਧਰਮ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਲ ਹੋਏ।

Have something to say? Post your comment