Tuesday, May 14, 2024

Chandigarh

ਰਿਸ਼ਵਤ ਲੈਣ ਦੇ ਦੋਸ਼ ਵਿੱਚ ਲੈਕਚਰਾਰ ਗ੍ਰਿਫ਼ਤਾਰ

August 29, 2023 08:32 PM
SehajTimes
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਤਾਇਨਾਤ ਲੈਕਚਰਾਰ ਉਮੇਸ਼ ਕੁਮਾਰ ਮੁੰਜਾਲ ਨੂੰ ਪੀ. ਰੰਜਨ ਵਾਸੀ ਨਾਨਕ ਨਗਰੀ ਅਬੋਹਰ (ਫਾਜ਼ਿਲਕਾ) ਤੋਂ 1.16 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ. ਰੰਜਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਤਨੀ ਪ੍ਰਿਆ ਮਿਗਲਾਨੀ, ਜੋ ਸਰਕਾਰੀ ਅਧਿਆਪਕ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਸੂਵਾਲ ਵਿਖੇ ਤਾਇਨਾਤ ਸੀ। ਇਹ ਸਕੂਲ ਉਨ੍ਹਾਂ ਦੇ ਘਰ ਤੋਂ ਲਗਭਗ 180 ਕਿਲੋਮੀਟਰ ਦੂਰ ਸੀ। ਉਮੇਸ਼ ਕੁਮਾਰ ਨੇ ਉਸ ਦੀ ਪਤਨੀ ਦੀ ਘਰ ਦੇ ਨੇੜੇ ਬਦਲੀ ਕਰਵਾਉਣ ਲਈ ਉਸ ਨਾਲ ਸੰਪਰਕ ਕੀਤਾ ਸੀ। ਉਹ (ਸ਼ਿਕਾਇਤਕਰਤਾ) 26-10-2021 ਨੂੰ ਉਕਤ ਲੈਕਚਰਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਲਿਆ ਅਤੇ ਮੁਲਜ਼ਮ ਲੈਕਚਰਾਰ ਨੇ ਬਦਲੀ ਕਰਵਾਉਣ ਬਦਲੇ ਉਸ ਕੋਲੋਂ 2 ਲੱਖ ਰੁਪਏ ਰਿਸ਼ਵਤ ਮੰਗੀ ਸੀ। ਮੁਲਜ਼ਮ ਲੈਕਚਰਾਰ ਨੇ ਸ਼ਿਕਾਇਤਕਰਤਾ ਤੋਂ ਵੱਖ-ਵੱਖ ਮਿਤੀਆਂ 'ਤੇ ਰਿਸ਼ਵਤ ਵਜੋਂ 1.16 ਲੱਖ ਰੁਪਏ ਲਏ ਅਤੇ ਫਿਰ ਰਿਸ਼ਵਤ ਦੀ ਬਾਕੀ ਰਕਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੀ ਬਾਕੀ ਰਕਮ ਨਾ ਦੇਣ ਕਾਰਨ ਉਸਦੀ ਪਤਨੀ ਦੀ ਬਦਲੀ ਨਾ  ਹੋ ਸਕੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਨੇ 10-06-2022 ਨੂੰ ਆਨਲਾਈਨ ਬਦਲੀਆਂ ਲਈ ਪੋਰਟਲ ਖੋਲ੍ਹਿਆ ਸੀ ਅਤੇ ਦਰਖਾਸਤ ਦੇ ਆਧਾਰ 'ਤੇ ਪ੍ਰਿਆ ਮਿਗਲਾਨੀ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਟੀਵਾਲਾ ਤਹਿਸੀਲ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਗਈ ਸੀ ਅਤੇ ਉਸ ਨੇ 16-06-2022 ਨੂੰ ਨਵੇਂ ਤਾਇਨਾਤੀ ਸਥਾਨ ‘ਤੇ ਡਿਊਟੀ ਜੁਆਇਨ ਕਰ ਲਈ। ਪਰ ਮੁਲਜ਼ਮ ਲੈਕਚਰਾਰ ਨੇ ਰਿਸ਼ਵਤ ਦੀ ਬਾਕੀ ਰਕਮ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਉੱਤੇ ਉਨ੍ਹਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। 
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਦੀ ਟੀਮ ਨੇ ਅੱਜ ਲੈਕਚਰਾਰ ਉਮੇਸ਼ ਕੁਮਾਰ ਮੁੰਜਾਲ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਿਤੀ 29-08-2023 ਨੂੰ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਐਫ.ਆਈ.ਆਰ. ਨੰਬਰ 21 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

Have something to say? Post your comment

 

More in Chandigarh

ਅੰਤਰਰਾਸ਼ਟਰੀ ਮਾਂ ਦਿਵਸ ਅਤੇ ਨਰਸ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ

ਸਿਬਿਨ ਸੀ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਅਦਾਲਤੀ ਹੁਕਮਾਂ ਤੇ ਕੋਹਲੀ ਮਾਜਰਾ ਵਿਖੇ 14 ਮਈ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ ਜ਼ਮੀਨ : ਐੱਸ ਡੀ ਐਮ 

ਐਸ.ਡੀ.ਐਮ. ਵੱਲ਼ੋਂ ਚੋਣ ਅਮਲ ਦੌਰਾਨ ਵੱਖ ਵੱਖ ਟੀਮਾਂ ਦੇ ਕੰਮਾਂ ਦੀ ਸਮੀਖਿਆ

ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਲਿਫ਼ਟ ਦੀ ਸੁਵਿਧਾ ਲੈਣ ਵਾਲੇ ਸ਼ਹਿਰੀਆਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ ਪੋਸਟਰ

ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਪਾਰਟੀ 'ਤੇ ਸ਼ੁਰੂ ਕੀਤੀ ਫਾਇਰਿੰਗ : ਐਸਐਸਪੀ ਮੋਹਾਲੀ ਸੰਦੀਪ ਗਰਗ

 ਵੋਟਰ ਰਜਿਸਟ੍ਰੇਸ਼ਨ ਵਿੱਚ ਮੋਹਾਲੀ ਜ਼ਿਲ੍ਹੇ ਚ ਡੇਰਾਬੱਸੀ ਸਭ ਤੋਂ ਅੱਗੇ