Thursday, December 04, 2025

Malwa

ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਸਿਹਤ ਤੇ ਨਿਗਮ ਟੀਮਾਂ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਿਖੇ ਡੇਂਗੂ ਮੱਛਰ ਦੇ ਲਾਰਵਾ ਦੀ ਅਚਨਚੇਤ ਚੈਕਿੰਗ

August 21, 2023 07:46 PM
SehajTimes

ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਵਲੋਂ ਅੱਜ ਸ਼ਾਮ ਸਿਵਲ ਸਰਜਨ ਡਾ ਰਮਿੰਦਰ ਕੌਰ ਤੇ ਸਿਹਤ ਵਿਭਾਗ ਸਮੇਤ ਨਿਗਮ ਟੀਮਾਂ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਿਖੇ ਡੇਂਗੂ ਮੱਛਰ ਦੇ ਲਾਰਵਾ ਦੀ ਅਚਨਚੇਤ ਚੈਕਿੰਗ ਕੀਤੀ, ਲਾਰਵਾ ਪਾਏ ਜਾਣ ‘ਤੇ ਅਣਗਹਿਲੀ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਕਿਹਾ ਕਿ ਉਹ ਡੇਂਗੂ ਮੱਛਰ ਦੇ ਲਾਰਵਾ ਤੋਂ ਖ਼ੁਦ ਬਚਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸਤੋਂ ਬਚਾਉਣ ਲਈ ਸਾਫ ਪਾਣੀ ਦੇ ਸਰੋਤਾਂ ਦੀ ਚੈਕਿੰਗ ਜ਼ਰੂਰ ਕਰਨ।

ਇਸ ਮੌਕੇ ਟਾਇਰਾਂ, ਕੂਲਰਾਂ, ਪੰਛੀਆਂ ਦੇ ਪਾਣੀ ਵਾਲੇ ਭਾਂਡੇ, ਬੋਤਲਾਂ ਦੇ ਢੱਕਣ ਆਦਿ ਵਿਚੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਮੱਛਰ ਦੇ ਲਾਰਵਾ ਖਤਮ ਕਰਨ ਲਈ ਮੁਹੱਲਿਆਂ ਵਿੱਚ ਘਰੋਂ ਘਰੀਂ ਖੜੇ ਪਾਣੀ ਦੇ ਸਰੋਤ ਚੈੱਕ ਕਰਨ ਅਤੇ ਮਲੇਰੀਆਂ/ਡੇਂਗੂ ਦੇ ਖ਼ਾਤਮੇ ਲਈ ਰਲ-ਮਿਲ ਕੇ ਹੰਭਲਾ ਮਾਰਨ।
ਇਸ ਮੌਕੇ ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਸਮੇਤ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Have something to say? Post your comment