Monday, December 08, 2025

Malwa

ਕੇਨੈਡਾ 'ਚ ਪੰਜਾਬੀ ਕੁੜੀ ਨੇ ਪੁਲਿਸ ਅਧਿਕਾਰੀ ਦੀ ਨੌਕਰੀ ਹਾਸਲ ਕਰਕੇ ਪਿੰਡ ਰਾਏਕੋਟ ਦਾ ਕੀਤਾ ਨਾ ਰੌਸਨ

August 21, 2023 01:36 PM
SehajTimes

ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲ 'ਤੇ ਵਿਦੇਸ਼ਾ 'ਚ ਆਪਣੀ ਧਾਕ ਜਮਾਈ ਹੈ। ਇਸ ਦੀ ਤਾਜ਼ਾ ਮਿਸਾਲ ਰਾਏਕੋਟ 'ਚ ਦੇਖਣ ਨੂੰ ਮਿਲੀ ਹੈ। ਇਸ ਸ਼ਹਿਰ ਦੀ ਵਸਨੀਕ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਦੇ ਸ਼ਹਿਰ ਸਰੀ 'ਚ ਪੁਲਸ ਵਿਭਾਗ ਦੇ ਕ੍ਰਾਈਮ ਬ੍ਰਾਂਚ 'ਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕੀਤੀ ਹੈ। ਇਸ ਨਾਲ ਉਸ ਨੇ ਕੈਨੇਡਾ 'ਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆ ਸਮਨਦੀਪ ਕੌਰ ਧਾਲੀਵਾਲ ਦੇ ਪਿਤਾ ਜਗਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾ ਦੀ ਧੀ ਸਮਨਦੀਪ ਕੌਰ ਸਨ 2016 'ਚ ਪੜ੍ਹਾਈ ਲਈ ਕੈਨੇਡਾ ਗਈ ਸੀ।

ਜਿੱਥੇ ਉਸ ਨੇ ਪੜ੍ਹਾਈ ਕਰਨ ਉਪਰੰਤ ਸਰੀ ਸ਼ਹਿਰ 'ਚ ਪੁਲਸ ਵਿਭਾਗ ਦੇ ਕ੍ਰਾਈਮ ਬ੍ਰਾਂਚ 'ਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕੀਤੀ ਹੈ ਅਤੇ ਜਲਦੀ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਤੋਂ ਪੁਲਸ ਅਧਿਕਾਰੀ ਵਜੋਂ ਚਾਰਜ ਸੰਭਾਲੇਗੀ। ਸਮਨਦੀਪ ਕੌਰ ਧਾਲੀਵਾਲ ਦੀ ਇਸ ਸ਼ਾਨਦਾਰ ਕਾਮਯਾਬੀ 'ਤੇ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਤੇ ਰਾਏਕੋਟ ਸ਼ਹਿਰ ਨਿਵਾਸੀਆਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

 

Have something to say? Post your comment