Monday, November 03, 2025

Entertainment

ਸ਼ਿਮਲਾ 'ਚ ਮੀਂਹ ਪੈਣ ਕਾਰਨ ਪ੍ਰੀਤੀ ਜ਼ਿੰਟਾ ਹੋਈ ਉਦਾਸ ,ਪੋਸਟ ਸਾਂਝੀ ਕਰਕੇ ਆਖੀ ਇਹ ਗੱਲ

August 19, 2023 09:35 PM
SehajTimes

 ਕੁਦਰਤ ਜਦੋਂ ਤਬਾਹੀ ਮਚਾਉਂਦੀ ਹੈ ਤਾਂ ਇਸ ਪਿੱਛੇ ਸਿਰਫ਼ ਤਬਾਹੀ ਤੇ ਬਰਬਾਦੀ ਦਾ ਦ੍ਰਿਸ਼ ਬਾਕੀ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਹਾਲ ਹਿਮਾਚਲ ਪ੍ਰਦੇਸ਼ ਦਾ ਹੋਇਆ ਹੈ। ਇਨ੍ਹਾਂ ਦਿਨ 'ਚ ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕ ਰਹੀ ਹੈ, ਜਿਸ ਕਾਰਨ ਬਹੁਤ ਤਬਾਹੀ ਹੋ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ‘ਕੋਈ ਮਿਲ ਗਿਆ’ ਦੀ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ ਤੇ ਲੋਕਾਂ ਲਈ ਪ੍ਰਾਰਥਨਾ ਕਰਦੇ ਹੋਏ ਵੱਡੀ ਗੱਲ ਆਖੀ ਹੈ।

ਦੱਸ ਦਈਏ ਕਿ ਮੌਜੂਦਾ ਸਮੇਂ ’ਚ ਖ਼ੂਬਸੂਰਤ ਵਾਦੀਆਂ ਖ਼ਤਰਨਾਕ ਦ੍ਰਿਸ਼ 'ਚ ਬਦਲ ਚੁੱਕੀਆਂ ਹਨ, ਭਾਰੀ ਮੀਂਹ ਕਾਰਨ ਉੱਥੇ ਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਗੜਬੜਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰੀਤੀ ਜ਼ਿੰਟਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਨਵੀਂ ਵੀਡਿਓ ਸ਼ੇਅਰ ਕੀਤੀ ਹੈ।  ਇਸ ਵੀਡਿਓ 'ਚ ਸ਼ਿਮਲਾ 'ਚ ਕੁਦਰਤ ਦੀ ਤਬਾਹੀ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇ, ਜੋ ਤੁਹਾਨੂੰ ਹਿਲਾ ਕੇ ਰੱਖ ਦੇਣਗੇ। ਇਸ ਵੀਡਿਓ ਨਾਲ ਪ੍ਰੀਤੀ ਨੇ ਲਿਖਿਆ ਹੈ ਕਿ, ''ਹਿਮਾਚਲ ਪ੍ਰਦੇਸ਼ ਦੇ ਦ੍ਰਿਸ਼ਾਂ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਤਬਾਹ ਹੋ ਗਿਆ ਹੈ। ਲਗਾਤਾਰ ਮੀਂਹ ਦੇ ਕਾਰਨ ਵੱਡੇ ਪੈਮਾਨੇ ’ਤੇ ਜ਼ਮੀਨ ਖਿਸਕਣ ਨਾਲ ਲੋਕਾਂ ਦੀ ਜਾਨ, ਉਨ੍ਹਾਂ ਦੇ ਘਰਾਂ ਤੇ ਸਰਵਜਨਿਕ ਬੁਨਿਆਦੀ ਢਾਂਚਿਆ ਦੇ ਨਸ਼ਟ ਹੋਣ ਨਾਲ ਦਿਲ ਨੂੰ ਬਹੁਤ ਦੁਖ ਮਹਿਸੂਸ ਹੋਇਆ ਹੈ। 

 

Have something to say? Post your comment

 

More in Entertainment

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ