Tuesday, January 13, 2026
BREAKING NEWS

Malwa

ਲੁਟੇਰਿਆਂ ਨੇ ਕਾਂਸਟੇਬਲ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਰਾਈਫਲ ਖੋਹ ਹੋ ਗਏ ਫ਼ਰਾਰ

August 11, 2023 08:18 PM
SehajTimes

ਅੱਜ ਭੁੱਚੋ ਖੁਰਦ ਨਜ਼ਦੀਕ ਕਾਰ ਸਵਾਰ ਫਾਇਰਿੰਗ ਤੋਂ ਬਾਅਦ ਥਾਣਾ ਕੈਂਟ ਦੇ ਸੰਤਰੀ ਦੀ ਬੰਦੂਕ ਖੋਹ ਲਈ ਤੇ ਫ਼ਰਾਰ ਹੋ ਗਏ। ਸਕੌਡਾ ਵਿੱਚ 5 ਦੇ ਕ਼ਰੀਬ ਨੌਜਵਾਨ ਸਵਾਰ ਸਨ।

ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਭੁੱਚੋ ਖੁਰਦ ਨੇੜੇ ਕੁਝ ਲੋਕਾਂ ਨੂੰ ਲੁੱਟਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਕਾਰ ਬਠਿੰਡਾ ਵੱਲ ਜਾ ਰਹੀ ਸੀ ਤਾਂ ਕੈਂਟ ਥਾਣੇ ਦੇ ਹੌਲਦਾਰ ਨੇ ਦੋ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਲੁਟੇਰਿਆਂ ਨੇ ਕਾਂਸਟੇਬਲ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਰਾਈਫਲ ਖੋਹ ਲਈ ਅਤੇ ਫ਼ਰਾਰ ਹੋ ਗਏ।

Have something to say? Post your comment