Wednesday, November 12, 2025

Malwa

ਜ਼ਿਲ੍ਹਾ ਬਰਨਾਲਾ ਚ ਇਸ ਮਾਨਸੂਨ ਦੌਰਾਨ ਲਗਾਏ ਜਾਣਗੇ 6 ਲੱਖ ਪੌਦੇ

July 01, 2022 06:25 PM
SehajTimes
ਬਰਨਾਲਾ : ਜ਼ਿਲ੍ਹਾ ਬਰਨਾਲਾ ਚ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਤੇ ਹਰਿਆਵਲ ਵਧਾਉਣ ਲਈ ਇਸ ਮਾਨਸੂਨ ਦੌਰਾਨ 6 ਲੱਖ ਪੌਦੇ ਲਗਾਉਣ ਦਾ ਟੀਚਾ ਵਿੱਢਿਆ ਗਿਆ ਹੈ. ਪੂਰੇ ਜ਼ਿਲ੍ਹੇ ਵਿੱਚ ਖ਼ਾਲੀ ਪਾਈਆਂ ਸਰਕਾਰੀ ਥਾਵਾਂ ਉੱਤੇ ਪੌਦੇ ਲਗਾਏ ਜਾਣਗੇ। ਨਾਲ ਹੀ ਵੇਟਲੈਂਡ (ਗਿੱਲੇ ਜੰਗਲ) ਸਥਾਪਤ ਕੀਤੇ ਜਾਣਗੇ ਜਿੱਥੇ ਬਨਸਪਤੀ ਅਤੇ ਜੀਵ ਜੰਤੂ ਵਧੇਰੇ ਵੱਧ ਦੇ ਹਨ।
 
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਵਾਤਾਵਰਨ ਸੰਭਾਲ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਮਾਨਸੂਨ ਦੌਰਾਨ 6 ਲੱਖ ਪੌਦਿਆਂ ਨਾਲ ਬਰਨਾਲਾ ਦੀ ਧਰਤੀ ਨੂੰ ਸਜਾਇਆ ਜਾਵੇਗਾ।
 
ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰ ਉੱਤੇ ਟੀਮ ਗਠਿਤ ਕੀਤੀ ਗਈ ਹੈ ਜਿਸ ਵੱਲੋਂ ਪਾਉਂਦੇ ਲਗਾਉਣ ਲਈ ਬਣਾਏ ਜਾਣ ਵਾਲੇ ਖੱਡਿਆਂ ਤੋਂ ਲੈ ਕੇ ਪੌਦੇ ਲਗਾਉਣ ਤੱਕ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਇਸ ਲਈ ਜ਼ਿਲ੍ਹਾ ਪੱਧਰ ਉਤੇ ਕੰਟਰੋਲ ਰੂਮ ਵੀ ਬਣਾਈਆ ਹੈ ਜਿਹੜਾ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗਾ।
 
ਇਸ ਮੁਹਿੰਮ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਇਸ ਵਿਚ ਭਾਗੀਦਾਰ ਬਣਾਈਆ ਜਾਵੇਗਾ। ਸ਼ੁਰੂਆਤ ਚ ਪੌਦੇ ਲਗਾਉਣ ਲਈ ਖੱਡੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।61000 ਦੇ ਕਰੀਬ ਵਿਦਿਆਰਥੀ 1 ਲੱਖ ਬੂਟੇ ਲਗਾਉਣਗੇ ।
 
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਬਡਬਰ ਚ ਵੇਟਲੈਂਡ ਬਣਾਉਣ ਲਈ ਪਿੰਡ ਬਡਬਰ ਚ 100 ਕਿੱਲੇ ਜ਼ਮੀਨ ਦੀ ਸ਼ਿਨਾਖਤ ਕੀਤੀ ਗਈ ਹੈ।ਵੇਟਲੈਂਡ ਆਮ ਜੰਗਲ ਨਾਲੋਂ ਵੱਧ ਬਨਸਪਤੀ ਅਤੇ ਜੀਵ ਜੰਤੂ ਨਾਲ ਭਰੇ ਹੋਏ ਹੁੰਦੇ ਹਨ।ਇਸ ਰਾਹੀਂ ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਵੀ ਰੀ - ਚਾਰਜ ਕੀਤਾ ਜਾਂਦਾ ਹੈ।
 
 ਇਸ ਮੌਕੇ ਬਾਗਬਾਨੀ ਸਲਾਹਕਾਰ ਡਾ ਜੇ. ਐੱਸ. ਬਿਲਗਾ, ਕੇਂਦਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਜੇ. ਪੀ. ਮੀਨਾ ਅਤੇ ਗੁਰਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਉਪ ਮੰਡਲ ਮੈਜਿਸਟਰੇਟ ਤਪਾ ਸੋਨਮ ਚੌਧਰੀ, ਜ਼ਿਲ੍ਹਾ ਸਿਖਿਆ ਅਫਸਰ (ਸੈ) ਸਰਬਜੀਤ ਸਿੰਘ ਤੂਰ, ਐਕਸ. ਈ. ਐਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਰਾਜੀਵ ਕੁਮਾਰ, ਐਕਸ. ਈ. ਐਨ (ਨਹਿਰੀ ਵਿਭਾਗ) ਸੁਖਜੀਤ ਸਿੰਘ, ਕਾਰਜ਼ ਸਾਧਕ ਅਫਸਰ  ਨਗਰ ਕੌਂਸਲ ਬਰਨਾਲਾ ਮੋਹਿਤ ਸ਼ਰਮਾ, ਕਾਰਜ਼ ਸਾਧਕ ਅਫਸਰ ਨਗਰ ਕੌਂਸਲ ਹੰਡਿਆਇਆ ਮਨਪ੍ਰੀਤ ਸਿੰਘ ਸਿੱਧੂ, ਟਰਾਈਡੈਂਟ ਕੰਪਨੀ ਤੋਂ ਰਜਤ ਮੋਂਗਾ ਅਤੇ ਹੋਰ ਲੋਕ ਵੀ ਹਾਜ਼ਰ ਸਨ।

Have something to say? Post your comment

 

More in Malwa

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮੰਤਰੀ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਅਮਨ ਅਰੋੜਾ ਨੇ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ 

ਅਕੇਡੀਆ ਸਕੂਲ 'ਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ 

ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਪਰਾਲੀ ਦੀ ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ

ਬਾਬਾ ਨਾਨਕ ਨੇ ਲੋਕਾਈ ਨੂੰ ਅਗਿਆਨਤਾ ਦੇ ਹਨ੍ਹੇਰੇ ਚੋਂ ਕੱਢਿਆ : ਅਵਿਨਾਸ਼ ਰਾਣਾ