Tuesday, June 17, 2025

Chandigarh

ਜ਼ਿਲ੍ਹਾ ਬਰਨਾਲਾ ਚ ਢੁਕਵੀਆਂ ਥਾਵਾਂ ਉੱਤੇ ਲਗਾਏ ਜਾਣਗੇ 6 ਲੱਖ ਪੌਦੇ, ਡਿਪਟੀ ਕਮਿਸ਼ਨਰ

June 06, 2022 09:42 AM
SehajTimes

ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਅੱਜ ਵਨ ਵਿਭਾਗ ਦੇ ਦੱਫਤਰ ਵਿਖੇ ਪੌਦਾ ਲਗਾ ਕੇ ਕੌਮਾਂਤਰੀ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਬਰਨਾਲਾ ਚ ਸਾਲ 2022-23 ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਹਨਾਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ (ਵਣ ਮੰਡਲ ਸੰਗਰੂਰ) ਵਣ ਰੇਂਜ ਬਰਨਾਲਾ ਵੱਲੋਂ ਚਾਲੂ ਵਿੱਤੀ ਸਾਲ 2022-23 ਦੌਰਾਨ ਜਿਲ੍ਹਾ ਬਰਨਾਲਾ ਵਿੱਚ ਵੱਡੇ ਪੱਧਰ ਤੇ ਪੌਦੇ ਲੱਗਾ ਕੇ ਉਹਨਾਂ ਨੂੰ ਕਾਮਯਾਬ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਵਣ ਵਿਭਾਗ ਵੱਲੋਂ ਜਿਲ੍ਹਾ ਬਰਨਾਲਾ ਅੰਦਰ ਸਥਾਪਿਤ ਤਿੰਨ ਵਣ-ਨਰਸਰੀਆ ਦੱਧਾਹੂਰ, ਸਹਿਣਾ ਅਤੇ ਬਡਬਰ ਨਰਸਰੀ ਵਿੱਚ 2 ਤੋ 4 (ਫੁੱਟ) ਕੱਦ ਦੇ ਲੱਗਭਗ 6 ਲੱਖ ਛਾਂਦਾਰ, ਫੁੱਲਦਾਰ, ਫਲਦਾਰ ਅਤੇ ਮੈਡੀਸੀਨਲ ਪੌਦੇ ਬਿਲਕੁਲ ਤਿਆਰ ਰੱਖੇ ਹੋਏ ਹਨ।
ਇਸ ਪ੍ਰਗਰਾਮ ਦੀ ਸੁਰੂਆਤ ਆਉਂਦੇ ਮਾਨਸੂਨ ਸੀਜਨ ਭਾਵ ਮਹੀਨਾਂ ਜੁਲਾਈ/ਅਗਸਤ ਵਿੱਚ ਕੀਤੀ ਜਾਵੇਗੀ ਅਤੇ 6 ਲੱਖ ਪੌਦੇ ਜਿਲ੍ਹਾ ਬਰਨਾਲਾ ਦੇ ਪਿੰਡਾਂ/ਸਹਿਰਾਂ/ਕਸਬਿਆਂ ਵਿੱਚ ਢੁੱਕਵੀਆਂ ਥਾਵਾਂ ਤੇ ਲਗਾਏ ਜਾਣਗੇ।
ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੱਗਭਗ 1 ਲੱਖ ਪੌਦੇ ਵਣ ਵਿਭਾਗ ਵੱਲੋਂ ਵਣ ਰਕਬਿਆਂ ਵਿੱਚ ਲਗਾਇਆ ਜਾਵੇਗਾ ਅਤੇ ਲੱਗਭਗ 2 ਲੱਖ ਪੌਦੇ ਬਾਕੀ ਵਿਭਾਗਾਂ ਦੇ ਰਕਬਿਆਂ ਦੀ ਨਿਸਾਨਦੇਹੀ ਕਰਕੇ ਮਨਰੇਗਾ ਸਕੀਮ ਤਹਿਤ ਲਗਾਇਆ ਜਾਵੇਗਾ ਅਤੇ ਲੱਗਭਗ 3 ਲੱਖ ਪੌਦੇ ਬਰਨਾਲਾ ਜਿਲ੍ਹੇ ਦੀ ਆਮ ਪਬਲਿਕ ਨੂੰ ਮਹੁੱਈਆ ਕਰਵਾਏ ਜਾਣਗੇ ਤਾਂ ਜੋ ਉਹ ਇਨ੍ਹਾਂ ਪੌਦਿਆਂ ਨੂੰ ਆਪਣੀਆਂ ਨਿੱਜੀ ਥਾਵਾਂ ਉਪਰ ਲਗਾ ਸਕਣ।
ਵਨ ਰੇਂਜ ਅਫਸਰ ਸ੍ਰੀ ਗੁਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਰਨਾਲਾ ਜਿਲ੍ਹੇ ਵਿੱਚ ਲਗਾਏ ਜਾਣ ਵਾਲੇ ਇਹਨਾਂ 6 ਲੱਖ ਪੌਦਿਆਂ ਨੂੰ ਸਤਪ੍ਰਤੀਸਤ ਕਾਮਯਾਬੀ ਮਿਲ ਸਕੇ। ਵਣ ਵਿਭਾਗ ਇਹਨਾਂ 6 ਲੱਖ ਪੌਦਿਆਂ ਨੂੰ ਲਗਾਉਣ ਦੀ ਤਕਨੀਕੀ ਜਾਣਕਾਰੀ ਦੇਣ ਲਈ ਤਿਆਰ ਬਰ ਤਿਆਰ ਹੈ।

Have something to say? Post your comment

 

More in Chandigarh

ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਨਵਾਂ ਮੀਲ ਪੱਥਰ ਕਾਇਮ; 474 ਵਿਦਿਆਰਥੀਆਂ ਨੀਟ ਪ੍ਰੀਖਿਆ ਵਿੱਚ ਕੁਆਲੀਫਾਈ

ਪੰਜਾਬ ਦਾ ਇੰਡਸਟਰੀ ਇੰਟੀਗ੍ਰੇਟਿਡ ਬੀ.ਟੈਕ ਪ੍ਰੋਗਰਾਮ ਬਣਿਆ ਖਿੱਚ ਦਾ ਕੇਂਦਰ: ਬੈਂਸ

ਪੰਜਾਬ ਸਰਕਾਰ ਅਤੇ 'ਆਪ' ਨੇ 'ਇੱਕ ਰਾਸ਼ਟਰ ਇੱਕ ਚੋਣ' ਪ੍ਰਸਤਾਵ 'ਤੇ ਸਖ਼ਤ ਇਤਰਾਜ਼ ਜਤਾਏ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

‘ਯੁੱਧ ਨਸ਼ਿਆਂ ਵਿਰੁੱਧ’ ਦਾ 105ਵਾਂ ਦਿਨ: 1.9 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਅਫੀਮ ਸਮੇਤ 158 ਨਸ਼ਾ ਤਸਕਰ ਕਾਬੂ

ਪੰਜਾਬ ਲਈ ਮਾਣ ਤੇ ਹੌਂਸਲੇ ਦੀ ਉਡਾਣ: ਮਾਈ ਭਾਗੋ ਇੰਸਟੀਚਿਊਟ ਦੀਆਂ ਤਿੰਨ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਮਿਲਿਆ ਕਮਿਸ਼ਨ

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵਲੋਂ ਸੂਬੇ ਵਿਚ ਜਲ ਸੰਕਟ ਸਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ ਪਹਿਲ : ਹਰਚੰਦ ਸਿੰਘ ਬਰਸਟ

ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ