Tuesday, April 30, 2024

Chandigarh

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਮਣੀਪੁਰ ਦੇ ਸੰਗੀਤ ਬਾਰੇ ਕੀਤੀ ਖੋਜ

May 18, 2022 10:25 AM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਭਾਰਤ ਦੇ ਸੂਬੇ ਮਣੀਪੁਰ ਦਾ ਸੰਗੀਤ ਬਿਲਕੁਲ ਵੱਖਰੀ ਕਿਸਮ ਦਾ ਸੰਗੀਤ ਹੈ ਜਿਸ ਉੱਪਰ ਭਾਰਤ ਦੀਆਂ ਦੋਹੇਂ ਮੁੱਖ ਸੰਗੀਤਕ ਪੱਧਤੀਆਂ 'ਹਿੰਦੋਸਤਾਨੀ ਸੰਗੀਤ' ਅਤੇ 'ਕਰਨਾਟਕ ਸੰਗੀਤ' ਪੱਧਤੀ ਦਾ ਪ੍ਰਭਾਵ ਨਹੀਂ ਹੈ ਬਲਕਿ ਇਹ ਵੱਖਰੀ ਤਰ੍ਹਾਂ ਨਾਲ਼ ਵਿਗਸਿਆ ਹੋਇਆ ਸੰਗੀਤ ਹੈ।'
ਅਜਿਹੇ ਤੱਥ ਮਣੀਪੁਰ ਸੂਬੇ ਵਿੱਚ ਅਧਿਆਪਕ ਵਜੋਂ ਕੰਮ ਕਰ ਚੁੱਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਾਰਥੀ ਸੁੰਦਰ ਸਿੰਘ ਵੱਲੋਂ 'ਮਣੀਪੁਰ ਪ੍ਰਦੇਸ਼ ਵਿੱਚ ਪ੍ਰਚੱਲਿਤ ਸੰਗੀਤਕ ਵਿਧਾਵਾਂ ਦਾ ਵਿਸ਼ਲੇਸ਼ਣਾਤਮਕ ਅਧਿਐਨ' ਵਿਸ਼ੇ ਉੱਤੇ ਕੀਤੇ ਖੋਜ ਕਾਰਜ ਵਿੱਚ ਸਾਹਮਣੇ ਆਏ ਹਨ।
ਪੰਜਾਬੀ ਯੂਨੀਵਰਸਿਟੀ ਤੋਂ ਨਿਗਰਾਨ ਡਾ. ਯਸ਼ਪਾਲ ਸ਼ਰਮਾ, ਜੋ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਮਾਮਲੇ ਵਜੋਂ ਸੇਵਾਵਾਂ ਨਿਭਾ ਰਹੇ ਹਨ, ਅਤੇ ਮਣੀਪੁਰ ਦੇ ਸੀ. ਆਈ. ਕਾਲਜ ਬਿਸ਼ਨੂਪੁਰ ਤੋਂ ਸਹਿ-ਨਿਗਰਾਨ ਡਾ. ਭਾਬਾਨੰਦਾ ਸਿੰਘ ਟੀ. ਦੀ ਅਗਵਾਈ ਵਿੱਚ ਨੇਪਰੇ ਚੜ੍ਹੀ ਇਸ ਖੋਜ ਦੌਰਾਨ ਮਣੀਪੁਰ ਦੇ ਸੰਗੀਤ ਬਾਰੇ ਅਜਿਹੇ ਬਹੁਤ ਸਾਰੇ ਨਵੀਨ ਤੱਥ ਸਾਹਮਣੇ ਆਏ ਹਨ।
ਸੁੰਦਰ ਸਿੰਘ ਨੇ ਆਪਣੇ ਇਸ ਖੋਜ ਕਾਰਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਮਣੀਪੁਰ ਸੂਬਾ ਅਸਲ ਵਿੱਚ ਇੱਕ ਕਬੀਲਾ ਅਧਾਰਿਤ ਇਲਾਕਾ ਹੈ ਜਿੱਥੇ ਅਧਿਆਤਮਕ ਸੰਗੀਤ ਹੀ ਇਕ ਕਿਸਮ ਦਾ ਕਲਾਸੀਕਲ ਸੰਗੀਤ ਹੈ। ਇੱਥੇ ਵੱਖਰੇ ਤੌਰ ਉੱਤੇ ਕੋਈ ਖਿ਼ਆਲ ਜਾਂ ਰਾਗ ਦੀ ਪੇਸ਼ਕਾਰੀ ਨਹੀਂ ਕੀਤੀ ਜਾਂਦੀ। ਕਬੀਲਿਆਂ ਵਿੱਚ ਵਸਦੇ ਇਨ੍ਹਾਂ ਲੋਕਾਂ ਦਾ ਸੰਗੀਤ ਅਸਲ ਵਿੱਚ ਨਾਚ ਅਧਾਰਿਤ ਸੰਗੀਤ ਹੈ।
ਉਸ ਨੇ ਦੱਸਿਆ ਕਿ ਇਹ ਕਾਰਜ ਜਿੱਥੇ ਚੁਣੌਤੀ ਭਰਪੂਰ ਸੀ, ਉੱਥੇ ਇਹ ਬੜਾ ਹੀ ਦਿਲਚਸਪ ਵੀ ਸਾਬਿਤ ਹੋਇਆ। ਇਹ ਹਿੰਦੋਸਤਾਨੀ ਸੰਗੀਤ ਸ਼ੈਲੀ ਤੋਂ ਬਿਲਕੁਲ ਵੱਖਰੀ ਸ਼ੈਲੀ ਹੈ ਜਿਸ ਵਿੱਚ ਗਾਇਨ, ਵਾਦਨ, ਨ੍ਰਿਤ ਅਤੇ ਅਭਿਨੈ ਦਾ ਸੁਮੇਲ ਵੇਖਣ ਨੂੰ ਮਿਲਦਾ ਹੈ। ਇਹ ਸੁਮੇਲ ਇਸ ਖੇਤਰ ਦੀਆਂ ਸਾਰੀਆਂ ਵੰਨਗੀਆਂ ਵਿੱਚ ਹੀ ਵੇਖਣ ਨੂੰ ਮਿਲਿਆ ਹੈ।
ਉਸ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮਣੀਪੁਰ ਸੂਬੇ ਵਿੱਚ ਕੁੱਝ ਸਮਾਂ ਸੰਗੀਤ ਅਧਿਆਪਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸੇ ਸਮੇਂ ਦੌਰਾਨ ਉੱਥੋਂ ਦੇ ਮੂਲ ਨਿਵਾਸੀਆਂ, ਸੰਗੀਤ ਕਲਾਕਾਰਾਂ, ਸੰਗੀਤ ਗੁਰੂਆਂ ਆਦਿ ਨਾਲ ਸੰਗੀਤ ਦੇ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਇਸੇ ਸਮੇਂ ਦੌਰਾਨ ਹੀ ਉੱਥੋਂ ਦੇ ਸਥਾਨਕ ਸੰਗੀਤਕ ਪ੍ਰੋਗਰਾਮਾਂ, ਸੰਮੇਲਨਾਂ ਆਦਿ ਵਿੱਚ ਸਿ਼ਰਕਤ ਕਰਦਿਆਂ ਉਨ੍ਹਾਂ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਜਿਸ ਕਾਰਨ ਉੱਥੋਂ ਦੀ ਸੰਸਕ੍ਰਿਤੀ ਪ੍ਰਤੀ ਇੱਕ ਸਮਝ ਬਣ ਸਕੀ। ਅਜਿਹੇ ਪ੍ਰੋਗਰਾਮਾਂ ਵਿੱਚੋਂ ਪ੍ਰਾਪਤ ਰਿਕਾਰਡਿੰਗਾਂ ਨੂੰ ਇਸ ਖੋਜ ਵਿੱਚ ਮੂਲ ਸਰੋਤ ਵਜੋਂ ਵਰਤਿਆ ਗਿਆ।            
ਇਹ ਖੇਤਰ ਭਾਵੇਂ ਲੰਬੇ ਸਮੇਂ ਤੋਂ ਭਾਰਤ ਦਾ ਹੀ ਇੱਕ ਭਾਗ ਹੈ ਪਰ ਇੱਥੋਂ ਦੇ ਲੋਕਾਂ ਨੇ ਹਿੰਦੋਸਤਾਨੀ ਸੰਗੀਤ ਨੂੰ ਆਪਣੇ ਅੰਦਰ ਆਤਮਸਾਤ ਨਹੀਂ ਕੀਤਾ ਹੈ। ਇੱਥੇ ਵਸਦੇ ਵੱਖ-ਵੱਖ ਕਬੀਲਿਆਂ ਦੇ ਖਾਣ-ਪੀਣ ਅਤੇ ਰੀਤੀ-ਰਿਵਾਜ ਵਿੱਚ ਬਹੁਤ ਵਖਰੇਵਾਂ ਪਾਇਆ ਜਾਂਦਾ ਹੈ। ਇੱਥੋਂ ਦੀ ਮੂਲ ਨੁਹਾਰ ਮੰਗੋਲੀਅਨ ਸੱਭਿਅਤਾ ਨਾਲ ਮਿਲਦੀ ਹੈ। ਇਹ ਲੋਕ ਭਾਰਤ ਦੀਆਂ ਪਰੰਪਰਾਵਾਂ ਨੂੰ ਵੀ ਸਿੱਧੇ ਰੂਪ ਵਿੱਚ ਸਵੀਕਾਰ ਕਰਨ ਤੋਂ ਝਿਜਕਦੇ ਹਨ।
 ਡਾ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਖੋਜ ਕਾਰਜ ਵਿੱਚ ਪ੍ਰਾਪਤ ਸਿੱਟਿਆਂ ਦੇ ਅਧਾਰ ਉੱਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਣੀਪੁਰ ਦਾ ਸੰਗੀਤ ਸੁਤੰਤਰ ਰੂਪ ਵਿੱਚ ਨਹੀਂ  ਬਲਕਿ  ਮਾਰਸ਼ਲ ਆਰਟ ਅਤੇ ਨਾਚ ਦੇ ਨੇੜੇ ਰਹਿ ਕੇ ਹੀ ਵਿਗਸਿਆ ਹੈ। ਮਣੀਪੁਰ ਦੀ ਨਵੀਂ ਪੀੜ੍ਹੀ ਦੇ ਸੰਗੀਤਕ ਰੁਝਾਨਾਂ  ਤੋਂ ਸਾਹਮਣੇ ਆਇਆ ਕਿ ਇਹ ਪੀੜ੍ਹੀ ਹਿੰਦੋਸਤਾਨੀ ਸੰਗੀਤ  ਨਾਲੋਂ ਪੱਛਮੀ ਸੰਗੀਤ ਵੱਲ ਵਧੇਰੇ  ਰੁਚਿਤ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਕਾਰਜ ਦਾ ਉਦੇਸ਼ ਇਸ ਪ੍ਰਦੇਸ਼ ਵਿੱਚ ਪ੍ਰਚੱਲਿਤ ਸਾਰੀਆਂ ਵੱਖ-ਵੱਖ ਸੰਗੀਤਕ ਵਿਧਾਵਾਂ ਨੂੰ ਚਿੰਨ੍ਹਤ ਅਤੇ ਵਿਸ਼ਲੇਸਿ਼ਤ ਕਰਨਾ ਸੀ। ਵੈਸ਼ਣਵ ਪ੍ਰਭਾਵ ਤੋਂ ਉਪਜੀ ਉੱਥੋਂ ਦੀ ਸੰਗੀਤ ਪੱਧਤੀ ਭਾਰਤ ਦੀਆਂ ਬਾਕੀ ਸੰਗੀਤ ਪੱਧਤੀਆਂ ਤੋਂ ਵੱਖਰੀ ਪਛਾਣ ਰੱਖਦੀ ਹੈ।ਇਸ ਸਮੇਂ ਲਾਈ ਹਰੋਬਾ, ਨਟ ਸੰਕੀਰਤਨ, ਰਾਸ ਲੀਲ੍ਹਾ ਅਤੇ ਥਾਂਗਟਾ ਵਰਗੀਆਂ ਜੋ ਨਾਚ ਅਧਾਰਿਤ ਅਧਿਆਤਮਕ ਸੰਗੀਤ ਵਿਧਾਵਾਂ ਹਨ, ਉਨ੍ਹਾਂ ਸਭ ਦੀ ਸੰਪੂਰਨ ਪੜਚੋਲ ਇਸ ਖੋਜ ਕਾਰਜ ਵਿੱਚ ਹੋਈ ਹੈ। ਨਾਲ ਹੀ ਇਨ੍ਹਾਂ ਉੱਪਰ ਪਏ ਅਜੋਕੇ ਪ੍ਰਭਾਵਾਂ ਬਾਰੇ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਖੋਜ ਕਾਰਜ ਲਈ ਇਹ ਗੱਲ ਇੱਕ ਚੁਣੌਤੀ ਸੀ ਕਿ ਮਣੀਪੁਰ ਦੀਆਂ ਇਨ੍ਹਾਂ ਸੰਗੀਤਕ ਵਿਧਾਵਾਂ ਨਾਲ ਸੰਬੰਧਤ ਪ੍ਰਕਾਸਿ਼ਤ ਸਮੱਗਰੀ ਜਾਂ ਲਿਖਤ ਪ੍ਰਮਾਣ ਬਹੁਤ ਹੀ ਘੱਟ ਉਪਲੱਬਧ ਸੀ। ਉੱਥੋਂ ਦੇ ਗੁਰੂ ਲੋਕਾਂ ਨੇ ਇਸ ਖੋਜ ਦੌਰਾਨ ਇਹ ਗੱਲ ਸਵੀਕਾਰੀ ਕਿ ਉਨ੍ਹਾਂ ਦੇ ਸੰਗੀਤ ਸੰਬੰਧੀ ਸਿਧਾਂਤਾਂ ਦਾ ਦਸਤਾਵੇਜੀਕਰਣ ਨਹੀਂ ਹੋ ਸਕਿਆ ਹੈ ਇਸੇ ਲਈ ਪਰੰਪਰਾ ਵਿੱਚ ਗੁਰੂ ਨੂੰ ਹੀ ਜੀਵੰਤ ਸ਼ਾਸਤਰ ਦਾ ਦਰਜਾ ਪ੍ਰਾਪਤ ਹੈ। ਵੱਖੋ ਵੱਖਰੀਆਂ ਵਿਧਾਵਾਂ ਨਾਲ ਸੰਬੰਧਤ ਰਾਸ਼ਟਰੀ ਸਨਮਾਨ ਪ੍ਰਾਪਤ ਕਲਾਕਾਰ ਅਤੇ ਗੁਰੂ ਸਾਰੇ ਭਾਰਤੀ ਰਾਜਾਂ ਦੇ ਮੁਕਾਬਲੇ ਮਣੀਪੁਰ ਵਿੱਚ ਸਭ ਤੋਂ ਵਧੇਰੇ ਗਿਣਤੀ ਵਿੱਚ ਪਾਏ ਜਾਂਦੇ ਹਨ।
ਖੋਜ ਕਾਰਜ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਣੀਪੁਰ ਦੇ ਸੰਗੀਤ ਅਤੇ ਕਲਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਕੇਂਦਰ ਸਰਕਾਰ ਬਹੁਤ ਮਦਦ ਕਰ ਰਹੀ ਹੈ। ਅਜਿਹੀ ਵਿਸ਼ੇਸ਼ ਮਦਦ ਦੀ ਬਦੌਲਤ ਮਣੀਪੁਰ ਦੀ ਨਟ ਸੰਕੀਰਤਨ ਅਤੇ ਲਾਈ ਹਰੋਬਾ  ਪਰੰਪਰਾ ਅੰਤਰ ਰਾਸ਼ਟਰੀ  ਪਛਾਣ ਹਾਸਿਲ ਕਰਨ ਵਿੱਚ ਸਫਲ ਰਹੀ ਹੈ।

Have something to say? Post your comment

 

More in Chandigarh

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਤੋਂ ਮਿਲਣ ਫ਼ਾਰਮਾਂ ਰਾਹੀਂ ਵੀ ਵੋਟ ਪਾਉਣ ਲਈ ਪ੍ਰਚਾਰਿਆ ਜਾਵੇਗਾ