Monday, September 15, 2025

Entertainment

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ : ਮੋਨੇ ਵਾਲਾ

February 21, 2022 07:52 PM
SehajTimes

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ ਉਨ੍ਹਾਂ ਨੂੰ ਬਹੁਤ ਚਾਅ ਚੜਦਾ ਸੀ ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ। ਉਨ੍ਹਾਂ ਦਿਨਾਂ ਵਿੱਚ ਦੇਬੀ ਮਖ਼ਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਹੇ। ਉਹ ਉਨ੍ਹਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਹੋਲੀ ਹੋਲੀ ਗੀਤਕਾਰੀ ਵੱਲ ਉਨ੍ਹਾਂ ਦਾ ਰੁਝਾਨ ਹੋਰ ਵੀ ਵੱਧਦਾ ਗਿਆ। ਇਸ ਖੇਤਰ ਵਿੱਚ ਕੁਝ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਉਨ੍ਹਾਂ ਦੇ ਗੀਤ ਨੂੰ ਰਿਕਾਰਡ ਕੀਤਾ ਗਿਆ। ਉਹ ਇਸ ਬਾਰੇ ਗੱਲ ਕਰਦੇ ਦੱਸਦੇ ਨੇ ਕਿ ਨਾਮੀ ਸੰਗੀਤਕਾਰ ਜੋੜੀ “ਦੇਸੀ ਕਰੂ’’ ਨੇ ਉਨ੍ਹਾਂ ਦਾ ਪਹਿਲਾ ਗੀਤ “ਦੇ ਕੇ ਮਹਿੰਗਿਆ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ’’ ਜੋਰਡਨ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ। ਇਸ ਤੋਂ ਬਾਅਦ ਗੀਤਾ ਬੈਂਸ ਉਨ੍ਹਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ “ਪੂਜਾ ਕਿਵੇਂ ਆ’’ ਫਿਲਮ ’ਚ ਉਨ੍ਹਾਂ ਦੇ ਗੀਤ ਗਾਏ ਗਏ। ਇਥੇ ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ’ਚ ਆਪਣਾ ਨਾਮ “ਕੁਮਾਰ ਸਨੀ’’ ਰੱਖਿਆ ਸੀ। ਕਾਫੀ ਸਮੇਂ ਬਾਅਦ ਫੇਰ ਉਨ੍ਹਾਂ ਨੇ ਆਪਣਾ ਨਾਮ “ਮੋਨੇ ਵਾਲਾ“ ਰੱਖਿਆ। ਵੈਸੇ ਤਾਂ ਮੋਨੇ ਵਾਲਾ ਬਹੁਪੱਖੀ ਕਲਾ ਦੇ ਧਨੀ ਹਨ ਉਹ ਤਕਰੀਬਨ ਹਰ ਸਥਿਤੀ ’ਤੇ ਗੀਤ ਲਿਖਦੇ ਹਨ ਪਰ ਉਨ੍ਹਾਂ ਨੂੰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹੈ। ਉਹ ਰੂਹਦਾਰੀ ਨਾਲ ਢੂੰਘੀ ਸਾਂਝ ਸਮਝਦੇ ਹਨ। ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ ਕਰਦੇ ਹਨ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ ਰਹੀ ਹੈ। ਲੋਕੀ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ ਹਨ। ਮਜਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ। ਮੋਨੇ ਵਾਲਾ ਇਸ ਚਾਲ ਰਹੇ ਰੁਝਾਨ ਤੋਂ ਸਹਿਮਤ ਨਹੀਂ ਹਨ। ਉਹ ਹਮੇਸ਼ਾ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦੇ ਹਨ। ਕੁਝ ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਕਿ ਇਹ ਵੀ ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ। ਲੋਕੀ ਚੰਗਾ ਲਿਖਿਆ, ਗਾਇਆ ਜ਼ਰੂਰ ਪਸੰਦ ਕਰਦੇ ਹੀ ਹਨ।ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ। ਜਿਹਨਾਂ ਚੋਂ ਕੁਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ, ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ ਸੋਹਲ ਮੁੱਖ ਹਨ। ਕੁਝ ਗੀਤ ਜਿਵੇਂ “ਖਰੇ ਖ਼ਰੇ ਖਰੇ ਜੱਟ ਬੱਲੀਏ“ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, “ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ“ ਮਿਸ ਪੂਜਾ ਦੀ ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵੱਲੋਂ, ਨਹੀਂ ਨੱਚਣਾ, ਮਲਕੀਤ ਸਿੰਘ ਅਤੇ ਹੋਰ ਵੀ ਗੀਤ ਬਹੁ ਚਰਚਿਤ ਹੋਏ।ਸਾਲ 2022 ਵਿੱਚ ਉਨਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹਨ।
ਹਰਜਿੰਦਰ ਸਿੰਘ ਜਵੰਦਾ 9463828000

Have something to say? Post your comment

 

More in Entertainment

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

ਤੀਆਂ ਦੇ ਤਿਉਹਾਰ ਮੌਕੇ ਔਰਤਾਂ ਨੇ ਖੂਬ ਰੌਣਕਾਂ ਲਾਈਆਂ 

ਅਦਾਕਾਰ ਵਰੁਣ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਮਤਾ ਡੋਗਰਾ ਸਟਾਰ ਆਫ਼ ਟ੍ਰਾਈਸਿਟੀ ਦੀ ਤੀਜ ਕਵੀਨ ਬਣੀ, ਡਿੰਪਲ ਦੂਜੇ ਸਥਾਨ 'ਤੇ ਅਤੇ ਸਿੰਮੀ ਗਿੱਲ ਤੀਜੇ ਸਥਾਨ 'ਤੇ ਰਹੀ

ਸਿੱਧੂ ਮੂਸੇਵਾਲਾ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’, ਅਗਲੇ ਸਾਲ ਹੋਵੇਗਾ

ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ