Thursday, April 09, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਵੱਲੋਂ ਇੱਕ ਅਕਾਦਮਿਕ ਇਕਰਾਰਨਾਮਾ

February 19, 2022 03:09 PM
SehajTimes

ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼
        ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. (ਸੈਂਟਰਲ ਸਾਈਇੰਟਫਿ਼ਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ) ਵੱਲੋਂ ਇੱਕ ਅਕਾਦਮਿਕ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਹੋਏ ਸਮਾਗਮ ਦੌਰਾਨ ਦੋਹੇਂ ਧਿਰਾਂ ਵੱਲੋਂ ਇਸ ਇਕਰਾਰਨਾਮੇ ਨੂੰ ਰਸਮੀ ਰੂਪ ਦਿੱਤਾ ਗਿਆ। ਇਸ ਇਕਰਾਰਨਾਮੇ ਤਹਿਤ ਦੋਹੇਂ ਅਦਾਰੇ ਅਕਾਦਮਿਕ ਖੇਤਰ ਵਿੱਚ ਸਾਂਝੇਦਾਰੀ ਕਾਇਮ ਕਰਦਿਆਂ ਮਿਲ ਕੇ ਕੰਮ ਕਰਨਗੇ। ਇਕਰਾਰਨਾਮੇ ਅਨੁਸਾਰ ਦੋਹਾਂ ਅਦਾਰਿਆਂ ਵਿੱਚ ਫ਼ੈਕਲਟੀ, ਖੋਜ, ਗਿਆਨ ਸਮੱਗਰੀ, ਖੋਜਾਰਥੀ ਆਦਿ ਪੱਧਰਾਂ ਉੱਤੇ ਆਪਸੀ ਤਬਦੀਲੀ ਦੀ ਸੁਵਿਧਾ ਹੋਵੇਗੀ ਜਿਸ ਨਾਲ ਦੋਹੇਂ ਅਦਾਰਿਆਂ ਦੇ ਕੰਮ ਕਰਨ ਦੀਆਂ ਸੀਮਾਵਾਂ ਦਾ ਵਿਸਥਾਰ ਹੋਵੇਗਾ।
        ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਇਕਰਾਰਨਾਮੇ ਉੱਪਰ ਦਸਤਖ਼ਤ ਕੀਤੇ ਜਦੋਂ ਕਿ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਵੱਲੋਂ ਡਾਇਰੈਕਟਰ ਪ੍ਰੋ. ਸੁਬਰਾਮਨੀਅਮ ਅਨੰਥਾ  ਰਾਮਾਕ੍ਰਿਸ਼ਨਾ ਨੇ ਦਸਤਖ਼ਤ ਕੀਤੇ।
ਜਿ਼ਕਰਯੋਗ ਹੈ ਕਿ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. (ਸੈਂਟਰਲ ਸਾਈਇੰਟਫਿ਼ਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ) ਇੱਕ ਪ੍ਰਮੁੱਖ & ਸੰਸਥਾ ਹੈ ਜੋ ਵਿਗਿਆਨਕ ਅਤੇ ਉਦਯੋਗਿਕ ਯੰਤਰਾਂ ਦੀ ਖੋਜ, ਡਿਜ਼ਾਈਨ ਅਤੇ ਵਿਕਾਸ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕਰ ਰਹੀ ਹੈ।ਅਕੈਡਮੀ ਆਫ਼ ਸਾਇੰਟਿਫਿਕ ਐਂਡ ਇਨੋਵੇਟਿਵ ਰਿਸਰਚ ਅਧੀਨ ਪੀ.ਐੱਚ.ਡੀ. ਅਤੇ ਐਮ.ਟੈੱਕ ਪ੍ਰੋਗਰਾਮਾਂ ਵਿੱਚ ਸਹਾਈ ਹੋਣ ਤੋਂ ਇਲਾਵਾ ਇਸ ਸੰਸਥਾ ਦੇ ਸੀ.ਐੱਸ.ਆਈ.ਓ-ਇੰਡੋ-ਸਵਿੱਸ ਟਰੇਨਿੰਗ ਸੈਂਟਰ ਵਿਖੇ 1963 ਤੋਂ ਇੰਡਸਟਰੀਅਲ ਆਟੋਮੇਸ਼ਨ ਆਦਿ ਦੇ ਖੇਤਰਾਂ ਵਿੱਚ ਹੁਨਰ ਵਿਕਾਸ ਕੋਰਸ (ਸਕਿੱਲ ਡਿਵੈਲਪਮੈਂਟ ਕੋਰਸ ਵੀ ਚਲਾਏ ਜਾਂਦੇ ਹਨ। ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਵਿਸ਼ੇਸ਼ ਤੌਰ ਉੱਤੇ ਮਾਲਵਾ ਖਿੱਤੇ ਵਿੱਚ ਵੱਡੇ ਖੇਤਰ ਦੇ ਪੇਂਡੂ, ਗਰੀਬ, ਲੜਕੀਆਂ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਦੀਆਂ ਉਚੇਰੀ ਸਿੱਖਿਆ ਦੀਆਂ ਲੋੜਾਂ ਦੀ ਪੂਰਤੀ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੀ ਬਹੁ-ਵਿਸ਼ਾਵੀ ਫਿਜ਼ਾ ਵਿੱਚ ਇੰਜਨੀਅਰਿੰਗ ਜਿਹੇ ਤਕਨੀਕੀ ਵਿਸਿ਼ਆਂ ਦੀ ਉਚੇਰੀ ਪੜ੍ਹਾਈ ਕਰਨ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ। ਇਸ ਲਿਹਾਜ਼ ਨਾਲ ਇਨ੍ਹਾਂ ਦੋਹਾਂ ਅਦਾਰਿਆਂ ਦੀ ਇਹ ਸਾਂਝ ਭਵਿੱਖ ਵਿੱਚ ਨਿਸ਼ਚੇ ਹੀ ਦੋਹਾਂ ਪੱਖਾਂ ਲਈ ਸਹਾਈ ਸਿੱਧ ਹੋਵੇਗੀ।
ਇਕਰਾਰਨਾਮੇ ਉੱਤੇ ਹਸਤਾਖ਼ਰ ਕਰਨ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਭਵਿੱਖ ਵਿੱਚ ਇਸ ਇਕਰਾਰਨਾਮੇ ਦੇ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ। ਇਸ ਨਾਲ ਗਰਮੀਆਂ ਅਤੇ ਸਰਦੀਆਂ ਦੀਆਂ ਇੰਟਰਨਸਿ਼ਪਸ ਤੋਂ ਇਲਾਵਾ ਅੰਡਰ ਗਰੈਜੂਏਟ/ਪੋਸਟ ਗਰੈਜੂਏਟ/ਪੀ.ਐਚ.ਡੀ. ਪ੍ਰੋਗਰਾਮਾਂ ਵਿੱਚ ਥੀਸਿਸ ਆਦਿ ਦੇ ਪੱਧਰਾਂ ਉੱਪਰ ਦੋਹਾਂ ਅਦਾਰਿਆਂ ਦੇ ਵਿਦਿਆਰਥੀਆਂ ਦੇ ਆਪਸੀ ਅਦਾਨ-ਪ੍ਰਦਾਨ ਦੀ ਸਹੂਲਤ ਮਿਲੇਗੀ। ਅਜਿਹਾ ਹੋਣ ਨਾਲ ਸਾਂਝੇਦਾਰੀ ਵਾਲੀ ਖੋਜ ਲਈ ਢੁਕਵਾਂ ਮਾਹੌਲ ਪੈਦਾ ਹੋਵੇਗਾ। ਇਸ ਮਕਸਦ ਲਈ ਇਹ ਆਪਣੇ ਆਪ ਵਿੱਚ ਇਕੱ ਢੁਕਵਾਂ ਪਲੇਟਫਾਰਮ ਹੋਵੇਗਾ। ਉਨ੍ਹਾਂ ਕਿਹਾ ਕਿ ਇੰਝ ਅਦਾਰਿਆਂ ਦੇ ਆਪਸੀ ਸਹਿਯੋਗ ਨਾਲ ਹੋਣ ਵਾਲੀਆਂ ਖੋਜਾਂ ਦੇ ਬਲਬੂਤੇ ਚੰਗੇ ਸਿੱਟੇ ਸਾਹਮਣੇ ਆਉਂਦੇ ਹਨ ਜੋ ਰਾਸ਼ਟਰ ਨਿਰਮਾਣ ਵਿੱਚ ਲੋੜੀਂਦੇ ਬਹੁਤ ਸਾਰੇ ਮਸਲਿਆਂ ਦੇ ਢੁਕਵੇਂ ਹੱਲ ਬਣਦੇ ਹਨ।
ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਵੱਲੋਂ ਡਾਇਰੈਕਟਰ ਪ੍ਰੋ. ਸੁਬਰਾਮਨੀਅਮ ਅਨੰਥਾ  ਰਾਮਾਕ੍ਰਿਸ਼ਨਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਦਯੋਗਿਕ ਖੇਤਰ ਖੋਜ ਦੇ ਆਪਣੇ ਆਦੇਸ਼ ਦੇ ਨਾਲ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਹੁਣ ਦੇਸ ਦੇ ਲੋਕਾਂ ਦੀ ਸੇਵਾ ਕਰਨ ਲਈ ਵੱਖ-ਵੱਖ ਉਤਪਾਦਾਂ ਵਿੱਚ ਖੋਜ ਕਰਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਇੰਡਸਟਰੀ ਦਰਮਿਆਨ ਹੋਣ ਵਾਲੀਆਂ ਅਕਾਦਮਿਕ ਗਤੀਵਿਧੀਆਂ ਵਿਚਕਾਰ ਇੰਟਰਫੇਸ ਵਜੋਂ ਕੰਮ ਕਰੇਗਾ।ਇਸ ਮੌਕੇ ਉਨ੍ਹਾਂ ਵੱਲੋਂ ਸੀ.ਐੱਸ.ਆਈ.ਆਰ. ਦੀਆਂ ਉਪਲਬਧੀਆਂ ਅਤੇ ਮੌਜੂਦਾ ਸਮੇਂ ਇੱਥੇ ਉਪਲੱਬਧ ਸੁਵਿਧਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ।
        ਇਸ ਇਕਰਾਰਨਾਮੇ ਦੀ ਹਸਤਾਖ਼ਰ ਰਸਮ ਉਪਰੰਤ  ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰ ਵਿੰਗ ਤੋਂ ਉਚੇਚੇ ਤੌਰ ਉੱਤੇ ਚੰਡੀਗੜ੍ਹ ਪੁੱਜੀ ਟੀਮ, ਜਿਸ ਵਿੱਚ ਕਿ ਇੰਜਨੀਅਰਿੰਗ ਫ਼ੈਕਲਟੀ ਦੇ ਡੀਨ ਮਨਜੀਤ ਪਾਤੜ ਤੋਂ ਇਲਾਵਾ ਚਾਰੋਂ ਇੰਜਨੀਅਰਿੰਗ ਵਿਭਾਗਾਂ ਦੇ ਮੁਖੀ ਵੀ ਸ਼ਾਮਿਲ ਸਨ, ਵੱਲੋਂ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਦੀ ਫ਼ੈਕਲਟੀ ਨਾਲ ਸੰਵਾਦ ਰਚਾਇਆ। ਇਸ ਵਿਚਾਰ ਚਰਚਾ ਦੌਰਾਨ ਦੋਹਾਂ ਅਦਾਰਿਆਂ ਵੱਲੋਂ ਅਕਾਦਮਿਕ ਖੇਤਰ ਵਿੱਚ ਇਕੱਠਿਆਂ ਕੰਮ ਕਰਨ ਸੰਬੰਧੀ ਖੇਤਰਾਂ ਦੀ ਪਹਿਚਾਣ ਅਤੇ ਰਣਨੀਤੀ ਬਾਰੇ ਵਿਚਾਰ ਚਰਚਾ ਹੋਈ।
        ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਸ ਇਕਰਾਰਨਾਮੇ ਦੀ ਤਜਵੀਜ਼ ਉਨ੍ਹਾਂ ਦੇ ਵਿਭਾਗ ਵੱਲੋਂ ਬਣਾਈ ਗਈ ਸੀ ਜਿਸ ਉਪਰੰਤ ਇੰਜਨਅਰਿੰਗ ਵਿੰਗ ਦੇ ਬਾਕੀ ਵਿਭਾਗ ਵੀ ਇਸ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਇਕਰਾਰਨਾਮਾ ਦਸ ਸਾਲ ਲਈ ਹੈ ਜਿਸ ਨੂੰ ਵੱਖ-ਵੱਖ ਸਮੇਂ ਲੋੜ ਅਨੁਸਾਰ ਰਿਵਿਊ ਕੀਤਾ ਜਾਣਾ ਹੈ।

Have something to say? Post your comment

 

More in Chandigarh

ਪੰਜਾਬ ਨੇ ਹਾਸਲ ਕੀਤਾ ਇਤਿਹਾਸਕ 60,000 ਕਰੋੜ ਨਿਵੇਸ਼; ਵਿੱਤੀ ਵਰ੍ਹਾ 2026–27 ਲਈ 75,000 ਕਰੋੜ ਦਾ ਟੀਚਾ: ਸੀ ਈ ਓ ਇਨਵੈਸਟ ਪੰਜਾਬ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਟੈਕਸ ਦੇਣ ਦੇ ਬਾਵਜੂਦ ਪਾਣੀ ਨੂੰ ਤਰਸ ਰਹੇ ਨਿਊ ਸਨੀ ਐਨਕਲੇਵ ਦੇ ਲੋਕ, ਸਰਕਾਰ ਪੂਰੀ ਤਰ੍ਹਾਂ ਫੇਲ: ਵਿਨੀਤ ਜੋਸ਼ੀ ਚਾਰ ਸਾਲ, ਫਿਰ ਵੀ ਨਹੀਂ ਪਾਣੀ ਆਪ ਸਰਕਾਰ ’ਤੇ ਗੰਭੀਰ ਸਵਾਲ

ਗੈਂਗਸਟਰਾਂ ਤੇ ਵਾਰ ਦਾ 78ਵਾਂ ਦਿਨ: ਪੰਜਾਬ ਪੁਲਿਸ ਵੱਲੋਂ 400 ਥਾਈਂ ਛਾਪੇਮਾਰੀ ; 192 ਗ੍ਰਿਫ਼ਤਾਰ

ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ

ਸਪੀਕਰ ਸੰਧਵਾਂ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਫਿੱਡੇ ਕਲਾਂ, ਕੋਟਕਪੂਰਾ ਦੇ ਵਸਨੀਕਾਂ ਨੂੰ ਸੌਂਪੇ ਉਨ੍ਹਾਂ ਦੇ ਘਰਾਂ ਦੇ ਮਾਲਕੀ ਸਰਟੀਫੀਕੇਟ

ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ

ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ

ਪ੍ਰਸਿੰਨੀ ਭੂਆਂ ਦੀਆਂ ਯਾਦਾਂ

ਡੇਰਾਬੱਸੀ ਦੇ ਬਲਿਹਾਰ ਬੱਲੀ ਬਣੇ ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ, ਵਰਕਰਾਂ ਵਿੱਚ ਖੁਸ਼ੀ ਦੀ ਲਹਿਰ