Monday, May 16, 2022
BREAKING NEWS
ਉੱਚ ਪੁਲਿਸ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ; ਡੀਜੀਪੀ ਨੂੰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮਕੈਪਟਨ ਅਮਰਿੰਦਰ ਨੇ ਸੂਬੇ ਵਿੱਚ ਅਤਿਵਾਦ ਦੇ ਖਤਰੇ ਦੀ ਗੰਭੀਰਤਾ ਬਾਰੇ ਚੇਤਾਵਨੀ ਦਿੱਤੀਪਟਿਆਲਾ ਦੇ ਆਰਕੀਟੈਕਟਸ ਨੇ ਆਈ.ਆਈ.ਏ. ਦੀ 105ਵੀਂ ਵਰ੍ਹੇਗੰਢ ਮਨਾਈਪਟਿਆਲਾ 'ਚ ਕਿਸਾਨਾਂ ਤੇ ਆੜਤੀਆਂ 'ਚ ਮਨਫ਼ੀ ਹੋ ਰਹੀ ਸਾਂਝ ਨੂੰ ਵਧਾਉਣ ਲਈ ਅਦਾਲਤਾਂ ਨਿਭਾਉਣਗੀਆਂ ਅਹਿਮ ਭੂਮਿਕਾ-ਤਰਸੇਮ ਮੰਗਲਾਬ੍ਰਮ ਸ਼ੰਕਰ ਜਿੰਪਾ ਵੱਲੋਂ ਰਾਤ ਨੂੰ ਨਹਿਰਾਂ ਦੀ ਜਾਂਚ; ਕਿਸਾਨਾਂ ਨੂੰ ਟੇਲਾਂ ਉਤੇ ਪਾਣੀ ਪਹੁੰਚਣ ਦੀ ਉਮੀਦ ਜਾਗੀਜਨ ਸੁਵਿਧਾ ਕੈਂਪਾਂ ਜਰੀਏ ਸਰਕਾਰ ਨੇ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕੀਤੀਆਂ ਸੇਵਾਵਾਂ-ਡਾ. ਬਲਬੀਰ ਸਿੰਘਸੂਬੇ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ; 336 ਬੈਂਚਾਂ ਨੇ ਕੀਤੀ 1,45,779 ਕੇਸਾਂ ਦੀ ਸੁਣਵਾਈਪਟਿਆਲਾ 'ਚ ਲੱਗੀ ਕੌਮੀ ਲੋਕ ਅਦਾਲਤ 'ਚ 10,840 ਕੇਸਾਂ ਦਾ ਨਿਪਟਾਰਾ : ਜ਼ਿਲ੍ਹਾ ਤੇ ਸੈਸ਼ਨਜ਼ ਜੱਜਮੰਗ ਵਧਣ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਨਿਰਵਿਘਨ ਬਿਜਲੀ ਸਪਲਾਈ ਦੇ ਰਿਹਾ: ਬਿਜਲੀ ਮੰਤਰੀਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬ ਦਾ ਮਾਣ ਵਧਾਉਣ ਲਈ ਮਹਿਲਾ ਅਥਲੀਟਾਂ ਨੂੰ ਦਿੱਤੀ ਵਧਾਈ

Entertainment

ਕਲਾ ਖੇਤਰ ਚ ਮੇਹਨਤ ਦਾ ਦੂਜਾ ਨਾਂ ਹੈ ਡਾਇਰੈਕਟਰ: ਸ਼ਕਤੀ ਰਾਜਪੂਤ

October 10, 2021 04:30 PM
johri Mittal Samana

ਕਹਿੰਦੇ ਹਨ ਕਿ ਮੇਹਨਤ ਅੱਗੇ ਸਭ ਕੁੱਝ ਫੇਲ ਹੋ ਜਾਦਾ ਹੈ।ਜਦੋ ਕੋਈ ਵੀ ਵਿਅਕਤੀ ਜੀ ਜਾਨ ਨਾਲ ਕੰਮ ਕਰਦਾ ਹੈ ਤਾ ਉਸ ਦੀ ਮੇਹਨਤ ਨੂੰ ਦੇਰ ਸਵੇਰ ਫ਼ਲ ਜ਼ਰੂਰ ਲੱਗਦੇ ਹੈ। ਉਹ ਵੀ ਅਜਿਹਾ ਫ਼ਲ ਜਿਸ ਦੀ ਖ਼ੁਸ਼ਬੂ ਨਾਲ ਹੀ ਦੂਜਾ ਇਨਸਾਨ ਬਾਗੋ ਬਾਗ ਹੋ ਜਾਦਾ ਹੈ।ਕਲਾ ਦਾ ਖ਼ੇਤਰ ਇੱਕ ਅਜਿਹਾ ਖ਼ੇਤਰ ਹੈ ਜਿਥੇ ਬੁਹਤੀ ਵਾਰ ਲੰਮਾਂ ਸੰਘਰਸ਼ ਕਰਕੇ ਵੀ ਕੁੱਝ ਪੱਲੇ ਨਹੀਂ ਪੈਂਦਾ।ਪਰ ਕਹਿੰਦੇ ਨੇ ਕਿ ਜ਼ੇਕਰ ਤੁਸੀ ਸਫ਼ਲ ਵਿਅਕਤੀ ਬਣਨਾ ਹੈ ਤਾਂ ਸੋਨੂੰ ਵਕ਼ਤ ਦੀ ਭੱਠੀ ਚ ਤਾ ਤਪਣਾ ਹੀ ਪਵੇਗਾ ਤੇ ਇਸ ਵਿੱਚੋ ਨਿਕਲ ਕੇ ਤੁਸੀ ਉਹ ਹੀਰੇ ਬਣਕੇ ਬਾਹਰ ਨਿਕਲੋਗੇ ਕਿ ਲੋਕ ਤੁਹਾਡੀ ਕਲਾ ਦੀ ਤਾਰੀਫ਼ ਕਰੇ ਬਿਨਾ ਨਹੀ ਰਹਿ ਸਕਦੇ ਤੇ ਤੁਹਾਡੇ ਕੰਮਾ ਦੀ ਚੁਫੇਰਿਉ ਹੋਈ ਵਾਹ ਵਾਹ ਨਾਲ ਤੁਸੀ ਕਲਾ ਦੀ ਉਸ ਟੀਸ ਤੇ ਅੱਪੜ ਜਾਉਗੇ ਜਿਥੇ ਪੁਹੰਚਣ ਲਈ ਤੁਸੀ ਕਿੰਨੀਆਂ ਹੀ ਮੁਸ਼ਕਿਲਾਂ ਤੰਗੀਆਂ ਤੁਰਸ਼ੀਆਂ ਦਾ ਟਾਕਰਾ ਕੀਤਾ ਹੋਏਗਾ।

ਇਸ ਸਮੇ ਕਲਾ ਖ਼ੇਤਰ ਵਿੱਚ ਅਨੇਕਾਂ ਹੀ  ਵਿਅਕਤੀ ਵੱਖ-ਵੱਖ  ਤਰ੍ਹਾਂ ਦੇ ਕੰਮ ਕਰ ਰਹੇ ਹਨ।ਜਿਹਨਾ ਵਿੱਚ  ਡਾਇਰੈਕਟਰ, ਕੈਮਰਾਮੈਨ, ਲਾਇਟਮੈਨ,ਆਰਟ ਡਾਇਰੈਕਟਰ, ਆਦਿ ਆਪਣੀਆਂ ਆਪਣੀਆਂ ਭੁਮਿਕਾਵਾ ਨਿਭਾਉਂਦੇ ਹਨ। ਜਿਨ੍ਹਾਂ ਨੇ ਆਪਣੇ ਦਿਲੋਂ ਦਿਮਾਗ ਨਾਲ ਹਰ ਇੱਕ ਛੋਟੇ ਵੱਡੇ ਪ੍ਰੋਜੈਕਟ ਨੂੰ ਸਿਰੇ ਚਾੜਨਾ ਹੁੰਦਾ ਹੈ। ਜਿਹੜਾ ਕਿ ਬੁਹਤ ਵੱਡੀ ਜਿੰਮੇਵਾਰੀ  ਵਾਲਾ ਕੰਮ ਹੁੰਦਾ ਹੈ।ਗੀਤ ,ਨਾਟਕ,ਹੋਣ ਭਾਵੇ ਫ਼ਿਲਮਾਂ ਇਹਨਾਂ ਨੂੰ ਬਣਾਉਣ ਲਈ  ਯੋਜਨਾਬੱਧ ਤਰੀਕੇ ਨਾਲ ਫਿਲਮਾਂਕਣ ਕਰਨ ਲਈ ਬੁਹਤ ਗੰਭੀਰਤਾ ਨਾਲ ਕੰਮ ਕਰਨਾ ਪੈਂਦਾ ਹੈ ਹਰ ਇੱਕ ਪਹਿਲੂ ਤੇ ਬਾਰੀਕੀ ਨਾਲ਼ ਕਲਾ ਦੇ ਜਾਦੂ ਵਿੱਚ ਪ੍ਰਰੋਇਆ ਜਾਦਾ ਹੈ। ਜਿਹਨਾਂ ਨੂੰ ਤਿਆਰ ਕਰਨ ਲਈ ਕਈ ਵਾਰ ਸਾਲਾਂਬੱਧੀ ਕੰਮ ਚੱਲਦਾ ਰਹਿੰਦਾ ਹੈ।ਇਸ ਵੇਲੇ ਕਲਾ ਜਗਤ ਵਿੱਚ ਬੁਹਤ ਸਾਰੀਆ ਨਾਮੀ ਫ਼ਿਲਮ ਪ੍ਰੋਡਕਸਨਾ ਕੰਮ ਕਰ ਰਹੀਆ ਹਨ ਜਿਨ੍ਹਾਂ ਵਿੱਚ ਸ਼ਕਤੀ ਰਾਜਪੂਤ ਫ਼ਿਲਮ ਪ੍ਰੋਡਕਸ਼ਨ ਪਟਿਆਲਾ ਦਾ ਵੀ ਵਿਸ਼ੇਸ਼ ਜ਼ਿਕਰ ਆਉਂਦਾ ਹੈ।ਜਿਸ ਦੇ ਬੈਨਰ ਹੇਠ ਕਾਫੀ ਵੱਡੀ ਗਿਣਤੀ ਚ ਗੀਤ ਸੰਗੀਤ ਫ਼ਿਲਮਾਂ ਨਾਲ਼ ਜੁੜੇ ਪ੍ਰੋਜੈਕਟ ਕਲਾ ਖ਼ੇਤਰ ਵਿੱਚ ਦਰਸ਼ਕ ਦੇਖ ਰਹੇ ਹਨ।

ਤਕਰੀਬਨ ਡੇਢ ਕੁ ਦਹਾਕਾ ਪਹਿਲਾਂ ਕਲਾ ਖ਼ੇਤਰ ਨਾਲ ਜੁੜੇ ਸ਼ਕਤੀ ਰਾਜਪੂਤ  ਇਸ ਵੇਲੇ ਸਫ਼ਲ ਡਾਇਰੈਕਟਰਾ ਦੀ ਮੂਹਰਲੀ ਕਤਾਰ ਵਿੱਚ ਵਿਚਰ ਰਹੇ ਹਨ।ਲੰਮਾ ਕੱਦ ਸੋਹਣਾ ਸੁਨੱਖਾ ਨਿਮਰ ਸੁਭਾਅ ਚੰਗੀ ਸ਼ਖ਼ਸੀਅਤ ਦੇ ਮਾਲਕ ਸ਼ਕਤੀ ਰਾਜਪੂਤ  ਨਾਲ਼ ਕੰਮ ਕਰਨ ਵਾਲੇ ਉਸ ਦੇ ਨਰਮ ਸੁਭਾਅ ਤੋ ਭਲੀ-ਭਾਂਤ ਜਾਣੂ ਹਨ।ਜਿਸ ਕਰਕੇ ਬੁਹਤ ਕਲਾਕਾਰ ਉਨਾਂ ਦੀ ਪ੍ਰੋਡਕਸ਼ਨ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ। ਜਦੋਂ ਉਹ ਕਿਸੇ ਵੀ ਪ੍ਰੋਜੈਕਟ ਤੇ ਕੰਮ ਕਰ ਰਹੇ ਹੁੰਦੇ ਹਨ ਤਾ ਉਹਨਾਂ ਲਈ ਹਰ ਵੱਡਾ ਛੋਟਾ ਕਲਾਕਾਰ ਬਰਾਬਰ ਹੁੰਦੇ ਹਨ।ਜੋ ਉਹਨਾਂ ਦੀ ਸ਼ਖ਼ਸੀਅਤ ਦੀ ਵੱਖਰੀ ਪਹਿਚਾਣ ਹੈ। ਸ਼ਕਤੀ ਰਾਜਪੂਤ ਨੇ ਆਪਣੀ ਡਾਇਰੈਕਸ਼ਨ ਹੇਠ ਸੈਂਕੜੇ ਨਹੀ ਬਲਕਿ ਹਜ਼ਾਰ ਤੋਂ ਵੱਧ ਵੱਖ-ਵੱਖ ਪੰਜਾਬੀ ਹਿੰਦੀ ਕਲਾਕਾਰਾਂ ਦੇ ਗੀਤਾਂ ਦਾ ਫਿਲਮਾਂਕਣ ਕੀਤਾ ਹੈ। ਬੰਬਈ ਫ਼ਿਲਮ ਨਗਰੀ ਤੋ ਕਈ ਸਾਲ ਕਲਾ ਦੀਆ ਬਾਰੀਕੀਆਂ ਨੂੰ ਸਮਝ ਕੇ ਕਲਾ ਖੇਤਰ ਵਿੱਚ  ਨਾਮਣਾ ਖੱਟਿਆ ਹੈ। ਸ਼ਕਤੀ ਰਾਜਪੂਤ ਵਿੱਚ ਹਰ ਤਰ੍ਹਾ ਦੀ ਕਲਾ ਹੈ ਉਹ ਜਿਥੇ ਸਫ਼ਲ ਡਾਇਰੈਕਟਰ ਤੇ ਕੈਮਰਾਮੈਨ ਹੈ ਹੀ ਗੱਲ ਕਿ ਉਹ ਹਰ ਕੰਮ ਨੂੰ ਬਾਖ਼ੂਬੀ ਨਿਭਾਉਣਾ ਜਾਣਦਾ ਹੈ।ਉਸ ਵਿੱਚ ਉਸ ਦੇ ਨਾਂ ਵਾਗ ਪ੍ਰਮਾਤਮਾ ਨੇ ਸ਼ਕਤੀ ਭਰੀ ਹੈ।

ਸ਼ਕਤੀ ਰਾਜਪੂਤ ਵਲੋਂ ਬਤੋਰ ਡਾਇਰੈਕਟਰ ਕਈ ਦਰਜਨ ਨਾਮੀ ਪੰਜਾਬੀ ਤੇ ਹਿੰਦੀ ਮੇਲ਼/ ਫੀਮੇਲ ਕਲਾਕਾਰ ਦੇ ਗੀਤਾਂ ਦਾ ਫਿਲਮਾਂਕਣ ਕੀਤਾ ਗਿਆ ਜਾ ਚੁੱਕਿਆ ਹੈ  ਜਿਨ੍ਹਾਂ ਵਿੱਚ ਚੋਟੀ ਦੇ ਕਲਾਕਾਰ ਸ਼ੰਕਰ ਸਾਹਨੀ, ਕਰਮਜੀਤ ਅਨਮੋਲ, ਮਿਸ ਪੂਜਾ, ਪ੍ਰਵੀਨ ਭਾਰਟਾ, ਲਾਭ ਜੰਜੂਆ, ਬਿੱਲ ਸਿੰਘ, ਦਲੇਰ ਮਹਿੰਦੀ, ਮਨਦੀਪ ਰੰਧਾਵਾਂ, ਹਨੀ ਚੀਮਾ, ਸੋਨੂੰ ਵਿਰਕ, ਫਿਰੋਜ਼ ਖਾਨ, ਪੋਲ ਹਰੀਕਾ, ਜੀਤਾ ਪਵਾਰ, ਹੈਪੀ ਲਾਪਰਾ, ਆਰ ਦੀਪ, ਜੈਨੀਫ਼ਰ ਸ਼ਰਮਾ, ਵਰਿੰਦਰ ਵਿੱਕੀ, ਰਾਜਨ ਗਿੱਲ, ਰੀਤ ਸੇਖੋਂ, ਜਗਤਾਰ ਸੰਧੂ, ਲੱਕੀ ਸ਼ਾਹ, ਜਤਿੰਦਰ ਜੀਤੁ, ਜਤਿੰਦਰ ਗਿੱਲ, ਨੇਹਾ ਸ਼ਰਮਾ, ਸਤਿੰਦਰ ਲਵਲੀ, ਆਦਿ ਗਾਇਕਾਂ ਹਨ।ਜੇਕਰ ਟੀ ਵੀ ਸੀਰੀਅਲ ਤੇ ਫਿਲਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਬੈਨਰ ਵੱਲੋਂ ਬਾਲੀਵੁੱਡ ਤੇ ਪਾਲੀਵੁੱਡ ਦੇ ਨਾਮੀ ਕਲਾਕਾਰ ਗੈਵੀ ਚਾਹਲ, ਰਾਜਪਾਲ ਯਾਦਵ, ਰਜ਼ਾ ਮੁਰਾਦ, ਅਵਤਾਰ ਗਿੱਲ, ਅਰੁਣ ਬਖਸ਼ੀ, ਸਹਿਜਾਦ ਖ਼ਾਨ, ਅਮ੍ਰਿਤਪਾਲ ਪਾਲ ਛੋਟੂ , ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ, ਰਾਜੂ ਸ੍ਰੇਸ਼ਠਤਾ, ਰਾਣਾ ਜੰਗ ਬਹਾਦਰ,ਹੌਬੀ ਧਾਲੀਵਾਲ, ਪ੍ਰਕਾਸ਼ ਗਾਧੂ, ਸਤਵਿੰਦਰ ਕੌਰ,ਆਰ ਐੱਸ ਯਮਲਾ, ਜੈਨੀਫਰ ਸ਼ਰਮਾ , ਸੁਚੀ ਬਿਰਗੀ,  ਸ਼ਾਮ ਥਾਪਰ, ਆਦਿ ਹਸਤੀਆਂ ਨਾਲ਼ ਬਣ ਚੁੱਕੇ ਸੀਰੀਅਲ ਵਾਰਦਾਤ, ਪੰਜਾਬੀ ਫ਼ਿਲਮ ਐਸ ਐਚ ਓ ਸ਼ੇਰ ਸਿੰਘ, ਹਿੰਡਨ ਕੈਮਰਾ, ਆਦਿ ਵਿੱਚ ਕੰਮ ਕਰ ਰਹੇ ਚੁੱਕੇ ਹਨ । ਜੋ ਜਲਦੀ ਹੀ ਵੱਖ ਵੱਖ ਸਿਨੇਮੇ/ ਉ ਟੀ ਟੀ ਪਲੇਟਫਾਰਮਾਂ ਤੇ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਸ਼ਕਤੀ ਰਾਜਪੂਤ ਦਾ ਭਰਾ ਵੀਲੀਅਮ ਰਾਜਪੂਤ ਵੀ ਚੰਗਾ ਕਲਾਕਾਰ ਹੈ ਜੋ ਕਲਾ ਖ਼ੇਤਰ ਦੀਆ ਬੁਹਤ ਸਾਰੀਆ ਬਾਰੀਕੀਆਂ ਨੂੰ ਬਾਖ਼ੂਬੀ ਜਾਣਦਾ ਹੈ। ਇਹਨਾਂ ਵੱਲੋਂ ਮਿਲਕੇ ਜ਼ਲਦੀ ਹੀ ਵੱਡੇ ਪ੍ਰੋਜੈਕਟਾਂ ਦੇ  ਚੰਗੇ ਵਿਸ਼ਿਆਂ ਦੇ ਸੀਰੀਅਲ ਤੇ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਕੁੱਝ ਪ੍ਰੋਜੈਕਟਾਂ ਦੀ ਸ਼ੂਟਿੰਗ ਅੱਜ਼ ਕੱਲ੍ਹ ਪੰਜਾਬ ਦੀਆ ਵੱਖ-ਵੱਖ ਥਾਵਾਂ ਤੇ ਚੱਲ ਰਹੀ ਹੈ। ਅਤੇ ਆਉਣ ਵਾਲੇ ਸਮੇਂ ਵਿੱਚ ਇਸ ਬੈਨਰ ਵੱਲੋਂ ਵੱਡੀ ਪੱਧਰ ਤੇ ਕਲਾ ਦੇ ਨਿਰਮਾਣ ਖ਼ੇਤਰ ਵਿੱਚ ਚੋਟੀ ਦੇ ਕਲਾਕਾਰਾਂ ਨੂੰ ਲੈ ਕੇ ਕਈ ਵੱਡੇ ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਬਕਾਇਦਾ ਸਾਰੀਆਂ  ਤਿਆਰੀਆਂ ਹੋ ਚੁਕਿਆਂ ਹਨ।

ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422

Have something to say? Post your comment

More in Entertainment

ਰੰਗੀਨ ਪਰਦੇ ਦਾ ਸੁਲਝਿਆ ਹੋਇਆ ਮੇਕਅੱਪ ਆਰਟਿਸਟ ਐਮ ਡੀ ਸਲਮਾਨ

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ : ਮੋਨੇ ਵਾਲਾ

ਗਾਇਕ ਗੁਰਮੀਤ ਮੀਤ ਦੇ ਨਵੇਂ ਆਏਂ ਗੀਤ, ਸਰਹੰਦ ਦੀ ਦੀਵਾਰ ਨੂੰ ਦੇਸ਼ ਪਰਦੇਸਾਂ ਵਿੱਚੋਂ ਮਿਲਿਆਂ ਭਰਵਾਂ ਹੁੰਗਾਰਾ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੁਰਾਤਨ ਪੰਜਾਬ ਦੇ ਦਿਲਚਸਪ ਮਾਹੌਲ ਨਾਲ ਜੁੜੀ ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਡਾਇਰੈਕਟਰ ਰਵੀ ਪੁੰਜ ਦਾ ਪਹਿਲੀ ਹਿੰਦੀ ਫਿਲਮ ਖਿਲਜ਼ੀ ਨਾਲ ਬਾਲੀਵੁੱਡ ’ਚ ਆਗ਼ਾਜ਼

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਪੰਜਾਬੀ ਫ਼ਿਲਮ 'ਮਾਹੀ ‌ਮੇਰਾ ਨਿੱਕਾ ਜਿਹਾ' ਦੀ ਸ਼ੂਟਿੰਗ ਸੁਰੂ

ਮਾਡਲ ਤੇ ਐਕਟਰ - ਚੀਨਾਰ ਸ਼ਾਹ