Sunday, July 13, 2025

Entertainment

ਅਬਾਊਟ ਯੂ

October 10, 2021 04:06 PM
SehajTimes

‘ਅਬਾਊਟ ਯੂ’ ਹਰਿਆਣਵੀ ਗੀਤ ਅੱਜ ਕੱਲ ਨੌਜਵਾਨ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਬਹੁਤ ਹੀ ਸੋਹਣਾ ਅਤੇ ਦਿਲ ਨੂੰ ਛੂਹ ਜਾਣ ਵਾਲਾ ਗੀਤ ‘ਅਬਾਊਟ ਯੂ’ ਬੇਫ਼ਿਕਰੇ ਇੰਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਗੀਤਕਾਰ ਅਤੇ ਗਾਇਕ ਮਿਸਟਰ ਕੈਪ ਹਨ। ਹਰਿਆਣਵੀ ਗੀਤ ਅਬਾਊਟ ਯੂ ਦਾ ਸੰਗੀਤ ਰੈਡ ਕੈਪ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਵੀਡੀਊ ਮਸ਼ਹੂਰ ਡਾਇਰੈਕਟਰ ਸ਼ਾਇਮਨ ਵਲੋਂ ਤਿਆਰ ਕੀਤੀ ਗਈ ਹੈ। ਜਿਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਅਤੇ ਗੀਤਾਂ ਦੀਆਂ ਵੀਡੀਉਜ਼ ਤਿਆਰ ਕੀਤੀਆਂ ਹਨ। ਹਰਿਆਣਵੀ ਗੀਤ ਅਬਾਊਟ ਯੂ ਦੀ ਵੀਡੀਉ ਦੀ ਸਟਾਰ ਕਾਸਟਿੰਗ ਟੀਮ ਵਿਚ ਮਸ਼ਹੂਰ ਮਾਡਲ ਮੇਘਾ ਸ਼ਰਮਾ ਅਤੇ ਮਿਸਟਰ ਅਵੀ ਕੁਮਾਰ ਨੇ ਬਹੁਤ ਹੀ ਬਾ ਕਮਾਲ ਕੰਮ ਕੀਤਾ ਹੈ। ਹਰਿਆਣਵੀ ਗੀਤ ਅਬਾਊਟ ਯੂ ਦੀ ਵੀਡੀਉ ਨੂੰ ਮਨਾਲੀ ਦੇ ਨੇੜਲੇ ਇਲਾਕਿਆਂ ਵਿਚ ਫ਼ਿਲਮਾਇਆ ਗਿਆ ਹੈ।  ਜਿਸ ਨੂੰ ਦਰਸ਼ਕ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ।    

Have something to say? Post your comment

Readers' Comments

Bhupender 10/10/2021 10:47:58 AM

Good and sweet Song

 

More in Entertainment