Tuesday, March 19, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਸ਼ਹੀਦਾਂ ਨੂੰ ਸਮਰਪਿਤ ਕੀਤੀ ਸਾਹਿਤਕ ਇਕੱਤਰਤਾਬਿਹਾਰ ਵਿੱਚ ਨਵੇਂ ਫ਼ਾਰਮੂਲੇ ਨਾਲ ਚੋਣਾਂ ਲੜੇਗੀ ਭਾਜਪਾ; ਸੀਟਾਂ ਦੀ ਹੋਈ ਵੰਡਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਆਦੇਸ਼ਪਿੰਡ ਕੁਠਾਲਾ ਵਿਖੇ ਚਾਨਣੀ ਦਸਮੀਂ ਦਾ ਦਿਹਾੜਾ 19 ਨੂੰਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਦਲਬੀਰ ਉਧੋਕੇ ਨੇ ਬੱਚਿਆਂ ਨੂੰ ਚੋਕਲੇਟ ਵੰਡੀਆਂ ਮਾਸਟਰ ਸੰਜੀਵ ਧਰਮਾਣੀ ਦੀ ਨਵੀਂ ਪੁਸਤਕ " ਚੰਨ ਦੀ ਕਲਾ " ਕੀਤੀ ਲੋਕ ਅਰਪਣਲੋਕ ਸਭਾ ਚੋਣਾਂ ਪੱਖਪਾਤ ਤੋਂ ਪਾਰਦਰਸ਼ੀ ਅਤੇ ਬਿਨਾਂ ਕਿਸੇ ਦਬਾਅ ਦੇ ਕਰਵਾਈਆ ਜਾਣ : ਅਪਰਨਾ ਐਮ.ਬੀਲੋਕ ਸਭਾ ਚੋਣਾਂ-2024 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਬੈਂਕਾਂ ਨਾਲ ਮੀਟਿੰਗ

Chandigarh

ਕਿਸਾਨੀ ਧਰਨਿਆਂ ਨੇ ਦੂਸਰੇ ਸਾਲ 'ਚ ਬੁਲੰਦ ਹੌਸਲਿਆਂ ਨਾਲ ਪੈਰ ਧਰਿਆ: ਕਿਸਾਨ ਮੋਰਚਾ

October 02, 2021 02:11 PM
ਦਲਜੀਤ ਕੌਰ

ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ: ਕਿਸਾਨ ਆਗੂ

ਚੰਡੀਗੜ੍ਹ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਕਿਸਾਨੀ ਧਰਨਿਆਂ ਦੇ 366ਵੇਂ ਦਿਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਧਰਨਾਕਾਰੀਆਂ ਲਈ ਹੁਣ ਦਿਨਾਂ ਦੀ ਗਿਣਤੀ ਕੋਈ ਮਾਅਨੇ ਨਹੀਂ ਰੱਖਦੀ; ਬਸ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ ਹੀ ਮਾਅਨੇ ਰੱਖਦਾ ਹੈ। 
 
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਸਾਲ ਦੇ ਅਰਸੇ ਦੌਰਾਨ ਧਰਨੇ ਨੇ ਸਾਰੀਆਂ ਮੌਸਮੀ ਕਰੋਪੀਆਂ ਤਾਂ ਝੱਲੀਆਂ ਹੀ, ਸਾਰੇ ਤਿਉਹਾਰ ਤੇ ਇਤਿਹਾਸਕ ਦਿਹਾੜੇ ਵੀ ਮਨਾਏ। ਸਾਲ ਦੌਰਾਨ ਆਏ ਜਨਮ ਤੇ ਸ਼ਹੀਦੀ ਦਿਹਾੜਿਆਂ 'ਤੇ ਗੁਰੂਆਂ, ਪੀਰਾਂ, ਸ਼ਹੀਦਾਂ, ਆਜਾਦੀ ਘੁਲਾਟੀਆਂ ਤੇ ਹੋਰ ਇਤਿਹਾਸਕ ਹਸਤੀਆਂ ਨੂੰ ਸਿਜਦੇ ਕੀਤੇ ਗਏ ਅਤੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। 
 
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਆਪਣੇ ਮੁੱਖ ਮਕਸਦ ਦੇ ਨਾਲ ਨਾਲ ਧਰਨਾ ਇਤਿਹਾਸ ਦਾ ਇੱਕ ਅਮਲੀ ਸਕੂਲ ਵੀ ਹੋ ਨਿਬੜਿਆ ਹੈ। ਅੱਜ ਅਸੀਂ ਵਧੇਰੇ ਸਿਦਕ, ਸਿਰੜ, ਸੰਜਮ ਤੇ ਸਾਂਤਮਈ ਰਹਿਣ ਦੇ ਦ੍ਰਿੜ ਅਹਿਦ ਨਾਲ ਧਰਨੇ ਦੇ ਦੂਸਰੇ ਸਾਲ ਵਿੱਚ ਪੈਰ ਧਰ ਰਹੇ ਹਾਂ ਅਤੇ ਆਪਣਾ ਟੀਚਾ ਹਾਸਲ ਕਰਨ ਤੱਕ ਡਟੇ ਰਹਾਂਗੇ।
 
ਕਿਸਾਨ ਆਗੂਆਂ ਨੇ ਝੋਨੇ ਦੇ ਖਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਵਾਲੇ ਨਾਦਰਸ਼ਾਹੀ ਫਰਮਾਨ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਹੈ।ਕਿਸਾਨ ਹੋਰ ਦਸ ਦਿਨ ਲਈ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੋਣਗੇ।
 
ਆਗੂਆਂ ਨੇ ਕਿਹਾ ਕਿ ਦਰਅਸਲ ਇਹ ਫਰਮਾਨ ਫਰਦਾਂ ਮੰਗਣ, ਨਮੀਂ, ਬਦਰੰਗ/ ਟੋਟੇ ਆਦਿ ਦੇ ਸਖਤ ਮਾਪਦੰਡ ਤੈਅ ਕਰਨ ਵਾਲੇ ਕਦਮਾਂ ਦੀ ਹੀ ਅਗਲੀ ਕੜੀ ਹੈ। ਇਸ ਸਰਕਾਰੀ ਖਰੀਦ ਖਤਮ ਕਰਨ ਵੱਲ ਵਧਦੇ ਕਦਮਾਂ ਦੀ ਆਹਟ ਹੈ ਜੋ ਹੁਣ ਸਾਫ ਸੁਣਾਈ ਦੇਣ ਲੱਗੀ ਹੈ। ਸਰਕਾਰ ਇਹ ਫਰਮਾਨ ਵਾਪਸ ਲਵੇ ਅਤੇ ਖਰੀਦ ਤੁਰੰਤ ਸ਼ੁਰੂ ਕਰੇ।

Have something to say? Post your comment

 

More in Chandigarh

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਆਦੇਸ਼

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕੀਤਾ ਤੇਜ਼ : ਸ. ਹਰਚੰਦ ਸਿੰਘ ਬਰਸਟ

ਸਿਆਸੀ ਪਾਰਟੀਆਂ ਦੀ ਆਲੋਚਨਾ ਉਨ੍ਹਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਤੱਕ ਸੀਮਤ ਹੋਣੀ ਚਾਹੀਦੀ ਹੈ : DC AshikaJain

ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸੁਲ ਆਦਿ ਨੂੰ ਚੁੱਕਣ ਤੇ ਪਾਬੰਦੀ 

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਨੇ ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ 

NGO ਦੀ ਸਹਾਇਤਾ ਨਾਲ ਜੀਰਕਪੁਰ ਵਿਚ ਵੋਟਰ ਪੰਜੀਕਰਣ ਕੈਂਪ ਦਾ ਆਯੋਜਨ

ਪੰਜਾਬ ਪੁਲੀਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰ : DGP Gaurav Yadav

ਲੋਕ ਸਭਾ ਚੋਣਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੋਣ ਪ੍ਰੋਗਰਾਮ ਜਾਰੀ

ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ

ਉੱਘੇ ਖੁਰਾਕ ਮਾਹਿਰ ਬਾਲ ਮੁਕੰਦ ਸ਼ਰਮਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨਿਯੁਕਤ