Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Entertainment

ਫ਼ਿਲਮ ਤੁਣਕਾ ਤੁਣਕਾ‌ ਦਾ ਕਹਾਣੀਕਾਰ : ਜੇ ਡੇਵਿਨ

August 17, 2021 08:10 PM
johri Mittal Samana

ਸਾਰਾ ਜਹਾਨ ਇਹ ਗੱਲ ਨੂੰ ਜਾਣਦਾ ਹੈ ਕਿ ਜੋ ਤੁਹਾਡੀ ‌ਤਕਦੀਰ‌ ਵਿੱਚ ਲਿਖਿਆਂ ਹੈ ਉਸ ਨੂੰ ਕੋਈ ਖੋਹ ਨਹੀ ਸਕਦਾਂ ਤੇ ਮੱਥੇ ਦੀਆਂ ਲਕੀਰਾਂ ਨੂੰ ਕੋਈ ਮਟੇਅ ਨਹੀ ਸਕਦਾ ‌ਇਹ‌ ਤਾ ਇਨਸਾਨੀ ਵਹਿਮ ਹੈ ਕਿ ਜੇ ਮੈਂ ਪਹਿਲਾਂ ਆ ਕੰਮ ਕਰ ਲੈਦਾ ਪਤਾ ਨਹੀ ਹੁਣ ਤੱਕ‌‌‌ ਮੈ ਉਸ ਤੋ ਅੱਗੇ ਹੀ ਨਿਕਲ ਜਾਦਾ ਪਰ  ਇਹ ਜੇ ਵਾਲਾ ਛੋਟਾਂ ਜਿਹਾ ਸ਼ਬਦ ਕਿਸੇ ‌ਦੇ ਹੱਥ ਨਹੀ ਆਇਆਂ ਤੇ ਇਸ ਨੇ ‌ਸਾਰੀਆ ਦੁਨੀਆਂ ਨੂੰ ਚੱਕਰ ਚ ਪਾਇਆ ਹੋਇਆਂ ਹੈ ਹਰ ਬੰਦਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਵੱਖ-ਵੱਖ ਕਿੱਤੇ ਕਰਦਾ ਹੈ ਕਈਆ ਨੂੰ ਜ਼ਲਦੀ ਰਾਸ ਆ ਜਾਂਦੇ ਤੇ ਬੁਹਤੇ ਸੰਘਰਸ ਦੀ ਚੱਕੀ ਵਿੱਚ ਪਿਸਦੇ ਰਹਿੰਦੇ ਹਨ ਤੇ ਕਾਮਯਾਬ ਹੋਣ ਲਈ ਦਾਅ ਪੇਚ‌ ਨਹੀ ‌ਲਾਉਦੇ ਜੋ ਮੇਹਨਤ ਕਰਕੇ ਹੀ ਅੱਗੇ ਵਧਣ ‌ਚ ਵਿਸ਼ਵਾਸ ਰੱਖਦੇ ਹਨ ਕਲਾਂ ਨਾਲ਼ ਜੁੜੇ ਬੁਹਤ ਸਾਰੇ ਅਜਿਹੇ ਖ਼ੇਤਰ ਹਨ ਜਿਨ੍ਹਾਂ ਵਿੱਚ ਲੰਮੇਰੇ ਸਮੇਂ ਤੋਂ ਬੁਹਤ ਸਾਰੇ ਚਿਹਰੇ ਕਲਾਂ ਜ਼ਰੀਏ ਚੰਗ਼ਾ ਪ੍ਰਦਰਸ਼ਨ ਕਰਕੇ ‌ਅੱਗੇ ਨਿਕਲ‌ ਗਏ ਹਨ ਤੇ ਕੁੱਝ ਕੁ ਨੂੰ ਵਕ਼ਤ ਦੀ ਮਾਰ ਜਾ ਫ਼ਿਰ ਇਹ ਕਹਿ ਲਈਏ ਕਿ  ਚੰਗੇ ਬੰਦੇ ਨੂੰ ਮਾੜੀ ਸੋਚ ਰੱਖਣ ਵਾਲੇ ਚੰਦ ਕੁ ਬੰਦਿਆਂ ਨੇ ਅੱਗੇ ਨਹੀ ਵਧਣ ਦਿੱਤਾ ਜੋ ਉਹਨਾਂ ਦੀ ਮਾੜੀ ਸੋਚ ਦਾ ਸ਼ਿਕਾਰ ਤਾ ਜ਼ਰੂਰ ਹੋ ਗਿਆ ਪਰ ਆਪਣੇ ਆਪ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਸ਼ਾਇਦ ਇਸੇ ਸਹਿਣਸ਼ੀਲਤਾ ਨੇ ਉਸ ਨੂੰ ਬੁਹ ਰੰਗੀਂ ਦੁਨੀਆਂ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਤੇ ਐਨਾਂ ਕੁ ਬਦਲ ਦਿੱਤਾ ਕਿ ਜੇਕਰ ਕਿਸੇ ਸਮੇਂ  ‌ਪਹਾੜ ਨਾਲ਼ ਵੀ ਟੱਕਰ ਲਾਉਣੀ ਪੈ ਜਾਵੇ ਤਾਂ ਪਿੱਛੇ ਨਹੀ ਹਟੇਗਾ ਸ਼ਾਇਦ ਇਸੇ ਦ੍ਰਰਿੜ ਇਰਾਦੇ ਕਾਰਣ ਉਸ ਵਿੱਚ ਦਿਨ ਰਾਤ ਕੰਮ ਕਰਨ ਦੀ ਲਗਣ ਵਧਦੀ ਗਈ ਕਲਾਂ ਦਾ ਖ਼ੇਤਰ ਅਜਿਹਾਂ ਖ਼ੇਤਰ ਹੈ ਜਿਥੇ ਚੜ੍ਹਦੇ ਨੂੰ ਸਲਾਮ ਹੁੰਦੀ ਹੈ। ਇਸ ਖ਼ੇਤਰ ਵਿੱਚ ਪਤਾ ਨਹੀਂ ਲੱਗਦਾ ਕਦੋਂ ‌ਕੋਈ‌‌ ਚਿਹਰਾ ਰਾਤੋਂ ਰਾਤ ਚਮਕ ਜਾਵੇ ਤੇ ਕਦੋ ਕਿਸੇ ਦੀ ਚਮਕ ਫਿੱਕੀ ਪੈ ਜਾਏ ਇਹ ਤਾਂ  ਸਭ ਉਸ ਪਰਮ ਪ੍ਰਮਾਤਮਾ ਦੀ ਖੇਡ ਕਹੀ ਜਾਂ ਸਕਦੀ ਹੈ। ਜਿਸ ਨੇ ਇਨਸਾਨ ਨੂੰ ਸਾਜਿਆ



ਹੈ ਇਸ‌ ਵੇਲੇ ਕਲਾਂ ਜਗਤ ਵਿੱਚ ਬੁਹਤ ਸਾਰੀਆਂ ਹਸਤੀਆਂ ਕੰਮ ਕਰ ਰਹੀਆਂ ਹਨ।ਜਿਨ੍ਹਾਂ ਨੇ ਕਾਮਯਾਬੀ ਦੀ ਟੀਸ ਤੇ ਪੰਹੁਚਣ ਲਈ ਮਿਹਨਤ ਦੇ ਬਲਬੂਤੇ ਤੇ ਕੰਮ ਕਰਕੇ ਕਲਾਂ ਵਾਲੇ ਹਰ ਖ਼ੇਤਰ ਵਿੱਚ ਨਾਮਣਾਂ ਖੱਟਿਆ ਹੈ ਤੇ ਉਹਨਾਂ ਦੇ ਕੰਮ ਦੀ ਚੁਫ਼ੇਰੇ ਤੋ ਤਾਰੀਫ਼ ਵੀ ਹੋਈ ਹੈ । ਜਿਸ ਪਿੱਛੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਚਿਹਰੇ ਜਿਥੇ ਆਪਣਾਂ ਫਾਇਦਾ ਸੋਚਦੇ ਹਨ ਉੱਥੇ ਹੀ ਦੂਜੀਆਂ ਦੀ ਕਾਮਯਾਬੀ ਦਾ ਜ਼ਰੀਆ ਵੀ ਬਣਦੇ ਹਨ ਜਿਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਘੱਟ ਹੋਵੇਗੀ। ਪਰ ਜ਼ੇਕਰ ਕੁੱਝ ਵਿਅਕਤੀਆ ਦੀ ਮਾੜੀ ਸੋਚ ਨਾਲ਼  ਕਿਸੇ ਦੀ ਸਾਲਾਂ ਬੱਧੀ ਕੀਤੀ ਮੇਹਨਤ ਵੀ ਨਾ ਮੁੜੇ ਜਾ ਇਹ ਕਹਿ ਲਈਏ ਕਿ ਉਸਨੂੰ ਨੂੰ ਚੰਦ ਕੁ ਪੈਸੇ ਦੇ ਕੇ ਆਪ ਕਰੋੜਾਂ ਰੁਪਏ ਕਮਾਉਣ ਦੀ ਲਾਲਸਾ ਰੱਖਣਾਂ ਵੀ ਬਰਦਾਸ਼ਤ ਕਰਨ ਯੋਗ ਨਹੀ ਹੋ ਸਕਦਾ ਤੇ  ਉਸ ਦੀ ਮੇਹਨਤ ਵੀ ਨਾ ਮੁੜੇ ਤਾਂ ਉਸ ਚਿਹਰੇ ਤੇ ਕੀ ਬੀਤਦੀ ਹੋਏਗੀ ਇਸ ਦਾ ਡੁੰਘਾ ‌ਅਹਿਸਾਸ ਤਾਂ ਬੀਤਣ ਵਾਲਾ ਹੀ ਜਾਣਦਾ ਹੋਵੇਗਾ ਅਜਿਹੇ ਹੀ ਕਲਾਂ ਰੂਪੀ ਸੰਘਰਸ਼ ਦੀ ਮਿਸਾਲ ਹਨ ਦਰਜਨਾਂ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਲਿਖਣ ਵਾਲੇ ਤੇ ਹਾਲ ਹੀ ਵਿੱਚ ਕਈ ਸਾਲਾਂ ਦੀ ਘੋਰ ਤਪੱਸਿਆ ਚੋ ਨਿਕਲ ਕੇ ਪੰਜਾਬੀ ਸਿਨੇਮੇ ਦੀ ਝੋਲ਼ੀ ਚ ਪੂਰੀ ਟੀਮ ਦੀ ਮੇਹਨਤ ਨਾਲ਼ ਵੱਖਰੇ ਵਿਸੇ ਤੇ ਬਣੀ ਪੰਜਾਬੀ ਫ਼ਿਲਮ ਤੁਣਕਾ ਤੁਣਕਾ ਦੇ ਕਹਾਣੀਕਾਰ ਜੇ ਡੇਵਿਨ ਜੋ ਆਪਣੇ ਦੁਆਰਾ ਲਿਖੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਸਿਨੇਮੇ ਖੁੱਲਣ ਉਪਰੰਤ  ਭਰਵਾਂ ਹੁੰਗਾਰਾ ਮਿਲਣ ਤੇ ਬੇਹੱਦ ਖੁਸ਼ ਹਨ ਉਨਾਂ ਦੇ ਸੰਘਰਸ਼ ਮਈ ਜੀਵਨ ਤੇ ਚੁਣੋਤੀਆਂ ਨਾਲ਼ ਭਰੇ ਫ਼ਿਲਮੀ ਸਫ਼ਰ ਬਾਰੇ ਕਾਫ਼ੀ ਕੁਝ ਜਾਨਣ ਦਾ ਮੌਕਾ ਮਿਲਿਆ  ਸਮੇ  ਸਮੇ ਤੇ ਆਈਆਂ ਅਨੇਕਾ ਕਠਨਾਇਆ ਸਹਿ ਕੇ ਕਿਵੇਂ  ਲੰਮੇਂ ਦਰਦਾਂ ਭਰੇ ਦੋਰ ਵਿਚੋਂ ਗੁਜ਼ਰੇ ਭੁੱਖਣ ਭਾਣੇ ਰਹਿ ਕੇ ਮੰਜ਼ਿਲ ਤੱਕ ਅੱਪੜਨ ਲਈ ਕਿੰਨੇ ਪਾਪੜ ਵੇਲੇ ਤੇ ਕੀ ਕੁੱਝ ਹਾਸ਼ਿਲ ਹੋਇਆ ਇਹ ਸਭ ਜਾਣ ਕੇ ਐਵੇਂ ਲੱਗਿਆਂ ਕਿ ਕਲਾਂ ਖ਼ੇਤਰ ਵਿੱਚ ਕਲਾਂ ਨਾਲ਼ ਅੱਗੇ ਵਧਣ ਵਾਲੇ ਇਨਸਾਨ ਨੂੰ ਕੋਈ ਨਹੀਂ ਪੁੱਛਦਾ ਇੱਥੇ ਤਾ ਜੁਗਾੜੀ ਕਿਸਮ ਦੇ ਲੋਕ ਛੇਤੀ ਕਾਮਯਾਬ ਹੋ ਜਾਦੇ ਹਨ ਭਾਵੇਂ ਉਹ ਬੁਹਤੀ ਦੇਰ ਨਹੀ ਤਾਂ ਟਿੱਕਦੇ  ਦੇਰ ਸਵੇਰ ਛਿਪਦੇ ਸੂਰਜ ਵਾਂਗ ਅਲੋਪ ਹੋ ਜਾਦੇ ਹਨ ਤੇ ਚੜ੍ਹਦੇ ਸੂਰਜ ਵਾਲੀ ਚਮਕ ਦਮਕ ਉਨ੍ਹਾਂ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਹੈ। ਕਹਾਣੀਕਾਰ

ਜੇ ਡੇਵਿਨ ਵੀ ਕੁੱਝ ਅਜਿਹੇ ਹੀ ਵਕਤਾਂ ਦਾ ਝੰਬਿਆ ਹੀਰਾਂ ਹੈਂ ਜਿਸ ਦਾ ਜਨਮ ਮੱਧ ਵਰਗੀ ਪਰਿਵਾਰ ਹੋਇਆ ਜਿਸ ਨੇ ਆਪਣੀ ਚਮਕ ਬਣਾਉਣ ਲਈ ਕਦੇ ਜਲਦ ਬਾਜ਼ੀ ਨਹੀ ਕੀਤੀ। ਉਹ ਬੁਹਤ ਖੁਸ਼ ਹੈ ਕਿ ਉਹ ਮਾੜੇ ਤੋ ਮਾੜਾ ਵਕ਼ਤ ਹੱਢਾ ਕੇ ਵੀ ਨਿਰਾਸ਼ ਨਹੀ ਹੋਇਆਂ  ਅੱਜ਼ ਉਸ ਪਿੱਛੇ ਖੜ੍ਹਨ ਵਾਲੇ ਯਾਰਾਂ ਮਿੱਤਰਾਂ ਚੋ  ਕਲਾਕਾਰ ਜੀਵਾ , ਐਡਵੋਕੇਟ ਲਵਲੀ ਗਰਗ, ਸੰਗੀਤ ਗਰਗ ਪਾਤੜਾਂ, ਸਤੀਸ਼ ਕਾਸ਼ਲ , ਸਤੀਸ਼ ਗੋਇਲ, ਨਸੀਬ ਸਿੰਘ, ਹਰਵਿੰਦਰ, ਅਕਾਸ਼, ਅਜੈ , ਬੰਟੀ , ਰਿੰਕੂ, ਅਮਰਿੰਦਰ ,ਮੰਗੂ, ਅਸ਼ੋਕ ਐਮ ਡੀ, ਮਨੋਜ਼ ਤੇ ਸੁਸ਼ੀਲ ਵਰਗੇ ਸਹਿਯੋਗੀਆਂ ਦਾ ਕਾਫ਼ਲਾ ਹੈ ਜੋ ਉਸ ਨੂੰ ਹਰ ਤਰਾਂ ਦੀ ਸਪੋਟ ਕਰਦੇ ਹਨ। ਜੇ ਡੇਵਿਨ ਦਾ ਜਨਮ ਸਹਿਰ ਖਨੋਰੀ  ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਪਿਤਾ ਜਗਦੀਸ਼ ਰਾਏ ਤੇ ਮਾਤਾ ਕਮਲਾ ਦੇਵੀ ਦਾ ਇਹ ਹੋਣਹਾਰ ਹੀਰਾ ਬਿਲਕੁਲ ਸਧਾਰਨ ਇਨਸਾਨ ਹੈ ਨਾ ਚੰਗ਼ਾ ਪਹਿਨਣ ਦਾ ਸ਼ੋਕ ਨਾ ਕੋਈ ਗੁੰਮਾਨ ਬਸ ਆਪਣੇ ਕੰਮ ਚ ਮਸਰੂਫ਼ ਹੈ। ਜੇ ਡੇਵਿਨ ਨੇ ਮੁੱਢਲੀ ਸਿੱਖਿਆ  ਜਨਤਾ ਮਾਡਲ ਸਕੂਲ ਚ ਨੋਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੋਰੀ ਚੋ ਬਾਰਵੀਂ  ਤੇ ਰਣਵੀਰ ਕਾਲਜ਼ ਸੰਗਰੂਰ ਤੋਂ ਐਮ ਏ ਇੰਗਲਿਸ਼ ਦੀ ਪੜ੍ਹਾਈ ਕੀਤੀ।    ਉਸਨੇ ਆਪਣੇ ਸੋਕ ਬਾਰੇ ਦੱਸਿਆ ਕਿ ਮੇਰੇ ਘਰ ਜਦੋ ਸਾਲ 1996 ਵਿੱਚ ਰੰਗੀਨ ਟੈਲੀਵਿਜ਼ਨ ਆਇਆ ਤਾਂ ਉਹਨਾਂ ਸਮਿਆਂ ਚ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇਖਣਾ ਜਿਸ ਨਾਲ ਮੇਰੇ ਅੰਦਰ ਕਲਾਂ ਦੇ ਵਲਵਲੇ ਉੱਠਣੇ ਸ਼ੁਰੂ ਹੋ ਗਏ  ਫ਼ਿਰ ਕਾਲਜ਼ ਦੀ ਪੜ੍ਹਾਈ ਦੋਰਾਨ  ਬੀ ਏ ਕਰਨ ਸਮੇ ਕਾਲਜ ਦੇ ਨੋਟਿਸ ਬੋਰਡ ਤੇ ਲਿਖਿਆਂ ਦੇਖਿਆਂ ਕਿ ਯੂਥ ਫੈਸਟੀਵਲ ਚ ਭਾਗ ਲੈਣ ਲਈ ਕਲਾਕਾਰਾਂ ਦੀ ਲੋੜ ਹੈ ਤੇ ਇੱਕ ਐਡੀਸ਼ਨ ਹੋਇਆ ਜਿਸ ਵਿੱਚ ਮੈਂ ਸੋਅਲੇ ਫ਼ਿਲਮ ਦੇ ਕਿਰਦਾਰ ਗੱਬਰ ਸਿੰਘ  ਦੀ ਐਕਟਿੰਗ ਕੀਤੀ  ਤੇ ਅੱਗੇ ਜਾ ਕੇ ਰੋਲ ਪਲੇਅ ਕੀਤਾ ਜੋ ਕਾਫ਼ੀ ਮਕਬੂਲ ਹੋਇਆ। ਕਾਲਜ਼ ਦੇ ਪ੍ਰੋਫ਼ੈਸਰ ਸਵ: ਜਸਪਾਲ ਸਿੰਘ ਮਾਨ ਦੀ ਹੱਲਾਸ਼ੇਰੀ ਨਾਲ਼ ਅੱਗੇ ਵਧਿਆ ਕਲਾਕਾਰ ਤੇ ਨਾਟਕਕਾਰ ਸੈਮੂਅਲ ਜੌਹਨ ਜੀ ਤੋ ਕਾਫ਼ੀ ਕੁਝ ਸਿੱਖਿਆ ਅਤੇ ਉਨਾਂ ਦੀ ਸਰਪ੍ਰਸਤੀ ਚ 10 ਦਿਨਾਂ ਦੀ ਥੀਏਟਰ ਵਰਕਸ਼ਾਪ ਲਗਾਈ ਪਹਿਲੀ ਸਕਿੱਟ ਵਾਸਤੇ ਸੰਗਰੂਰ ਕਲਾਂ ਕੇਂਦਰ ਦੇ ਡਾਇਰੈਕਟਰ ਯਸ਼ ਜੀ ਨੇ ਉਹਨਾਂ ਨੂੰ ਸਕਿੱਟ "ਗਿਰਗਿਟ" ਤਿਆਰ ਕਰਵਾਈ  ਇਸ ਸਕਿੱਟ ਨੇ ਨਾਭਾ ਵਿਖੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿਲਵਰ ਮੈਡਲ ਜਿੱਤ ਕੇ 21 ਸਾਲਾਂ ਬਾਅਦ ਕਾਲਜ ਦਾ ਨਾਂ ਰੋਸ਼ਨ ਕੀਤਾ ਜੋ ਕਿ ਰਣਵੀਰ ਕਾਲਜ ਨੂੰ ਮਿਲਿਆਂ ਸੀ ਅਤੇ ਕਾਲਜ ਵੱਲੋਂ ਮੈਨੂੰ ਕਾਲਜ ਕੱਲਰ ਵੀ ਮਿਲਿਆਂ ਫਿਰ ਮੇਰੇ ਇਲਾਕੇ ਦੇ ਉੱਘੇ  ਨਾਟਕਕਾਰ ਸੁਖਵਿੰਦਰ ਸੁੱਖੀ ਦੇ ‌ਨਾਟਕ ਗੁਰੱਪ ਵਿੱਚ ਜੁੜਨ ਦਾ ਮੌਕਾ ਮਿਲਿਆ ਉਹਨਾਂ ਦੀ ਰਹਿਨੁਮਾਈ ਹੇਠ ਤਿੰਨ ਸਾਲ ਥੀਏਟਰ ਕੀਤਾ। ਜਿਥੇ ਪਹਿਲਾਂ ਪਲੇਅ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਤੇ ਆਧਾਰਿਤ "ਸਵਾ ਸੇਰ ਗੇਹੂ"  ਕੀਤਾ ਨਾਟਕ ਖੁੱਲਾਂ ਦਰਬਾਰ, ਹਾਏ ਮੇਰੀ ਵੋਹਟੀ, ਅਣਹੋਇਆਂ ਦਾ ਰੁਦਨ, ਛਿੱਪਣ ਤੋਂ ਪਹਿਲਾਂ, ਆਦਿ ਵੀ ਕੀਤੇ  ਸੁਖਵਿੰਦਰ ਸੁੱਖੀ ਤੋ ਬੁਹਤ ਕੂਝ ਸਿੱਖਣ ਨੂੰ ਮਿਲਿਆ ਮੇਰੇ ਅੰਦਰ ਇਸ ਤੋ ਕੁੱਝ ਵੱਖ਼ਰਾ ਕਰਨ ਦੀ ਸੋਚ ਪੈਂਦਾ ਹੁੰਦੀ ਗਈ ਅਤੇ ਫ਼ਿਲਮਾ ਦੀਆਂ ਕਹਾਣੀਆਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਕੇ ਇੱਕ ਫ਼ਿਲਮ ਬਣਾਉਣ ਤੋ ਪਹਿਲਾਂ ਕਹਾਣੀ ਤੇ ਕੀ ਕੀ ਕੰਮ ਹੁੰਦਾ ਹੈ। ਇਸ ਨੂੰ ਬਣਾਉਣ ‌ਤੋ ਪਹਿਲਾ ਕਿਹੜੀ ਗੱਲ ਸਭ ਤੋਂ ਅਹਿਮ ਹੁੰਦੀ ਹੈ ਆਦਿ ਜਿਸ ਬਾਰੇ ਮੈਂ ਇੱਕ ਅਖ਼ਬਾਰ ਵਿੱਚ ਪੜਿਆ ਸੀ ਜਿਸ ਤੋ ਮੈਨੂੰ ਕਾਫੀ ਕੁੱਝ ਹਾਸ਼ਿਲ ਹੋਇਆ ਤੇ ਮੇਰਾ ਝੁਕਾਅ ਇੱਧਰ ਹੋ ਗਿਆ  ਮੈਨੂੰ ਮੇਰੇ ਮਿੱਤਰ ਕਲਾਕਾਰ ਜਗਜੀਤ ਸੋਲੀਆ ਨੇ ਫ਼ਿਲਮ ਇੰਡਸਟਰੀ ਦੇ ਥੰਮ ਡਾਇਰੈਕਟਰ ਸੁਖਮਿੰਦਰ ਧੰਜਲ ਨਾਲ ਜਾਣ ਪਛਾਣ ਕਰਵਾਈ ਤੇ ਉਹਨਾਂ ਨੂੰ ਆਪਣੀ ਲਿਖੀ ਕਹਾਣੀ ਸੁਣਾਈ  ਜਿਨਾਂ ਮੈਨੂੰ ਕਾਫ਼ੀ ਹੋਂਸਲਾ ਦਿੱਤਾ ਤੇ  ਮੇਰੀ ਪਹਿਲੀਂ ਪੰਜਾਬੀ ਫ਼ਿਲਮ ਕਬੱਡੀ ਵਨਸ ਅਗੇਨ ਦਾ ਟਾਇਟਲ ਪਸੰਦ ਆਇਆ ਇਸ ਵਿੱਚ ਮੈ ਅਸਿਸਟੈਂਟ ਡਾਇਰੈਕਟਰ ਵਜੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਸੀ ਤੇ ਮੈਨੂੰ ਹੈਰੀ ਭੱਟੀ ਤੇ ਫ਼ਿਲਮ ਹਸਤੀ ਸਰਦਾਰ ਸੋਹੀ ਜਿਹੀਆ ਫ਼ਨਕਾਰਾ ਦਾ ਆਸ਼ੀਰਵਾਦ ਮਿਲਿਆ ਇਸ ਤੋ ਇਲਾਵਾ ਪੰਜਾਬੀ ਫ਼ਿਲਮ "ਆਟੇ ਦੀ ਚਿੜੀ" ਚ ਸਕ੍ਰਿਪਟ ਡੋਕਟਰ, "ਦੋ ਦੂਣੀ ਪੰਜ", "ਰੱਬ ਦਾ ਰੇਡਿਉ"  ਬਤੋਰ ਸਹਾਇਕ ਲੇਖ਼ਕ ਕੀਤੀਆਂ। ਜੇ ਡੇਵਿਨ ਹੁਣ ਤੱਕ 45 ਦੇ ਕਰੀਬ  ਫ਼ਿਲਮਾਂ ਦੀਆਂ ਕਹਾਣੀਆਂ ਲਿਖ ਚੁਕਿਆ ਹੈ ਤੇ ਕਾਫ਼ੀ ਗਿਣਤੀ  ਵੱਖ-ਵੱਖ ਕਲਾਕਾਰਾਂ ਦੇ ਗੀਤਾਂ ਚ ਆਰਟ ਡਾਇਰੈਕਟਰ ਵਜੋ ਕੰਮ ਕਰ ਚੁੱਕਿਆਂ ਹੈ। ਛੇ ਸਾਲ ਪਹਿਲਾਂ ਫ਼ਿਲਮ ਇੰਡਸਟਰੀ ਵਿੱਚ ਪੱਕੇ ਪੈਰ ਜਮਾਉਣ ਲਈ ਫ਼ਿਲਮਾਂ ਦੀ ਹੱਬ ਮੋਹਾਲੀ ਸ਼ਹਿਰ ਵਿਖੇ ਪੱਕੇ ਡੇਰੇ ਲਾਉਣ ਦਾ ਫੈਸਲਾ ਕੀਤਾ ਤੇ ਉੱਘੇ ਫ਼ਿਲਮ ਡਾਇਰੈਕਟਰ ਹੈਰੀ ਭੱਟੀ ਨਾਲ਼ ਕਾਫ਼ੀ ਗੀਤਾਂ ਚ ਆਰਟ ਡਾਇਰੈਕਟਰ ਵਜੋ ਕੰਮ ਕੀਤਾ ਜਿਵੇਂ ਜਿਵੇਂ ਸਫ਼ਰ ਚੱਲਦਾ ਗਿਆ ਉਵੇਂ ਹੀ ਕਾਫ਼ੀ ਕੁੱਝ ਨਵਾਂ ਲਿਖਿਆ ਤੇ ਫ਼ਿਰ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨਾਲ਼ ਬਤੋਰ ਪੂਰੀ ਟੀਮ ‌ਕੁਝ ਨਵਾਂ ਕਰਨ ਦੀ ਸੂਝੀ ਤੇ ਕਈ ਸਾਲਾਂ ਦੀ ਮੇਹਨਤ ਚ ਫ਼ਿਲਮ "ਤੁਣਕਾ ਤੁਣਕਾ" ਦੀ ਕਹਾਣੀ ਲਿਖੀਂ ਤੇ ਕਹਾਣੀ ਅਨੁਸਾਰ ਫ਼ਿਲਮ ਦੇ ਹਰ ਇੱਕ ਪਾਤਰ ਨੇ ਬਾਰੀਕੀ ਨਾਲ ਕਹਾਣੀ ਤੇ ਕੰਮ ਕਰਨ ਲਈ ਅਪਣੇ ਆਪ ਨੂੰ ਉਸ ਅਨੁਸਾਰ ਢਾਲਿਆ ਤੇ ਫ਼ਿਲਮ ਬਣ ਕੇ ਦਰਸ਼ਕਾਂ ਦੀ ਕਚਹਿਰੀ ਚ ਆਈ ਜਿਥੇ ਕਹਾਣੀ ਨੂੰ ਸਭ ਨੇ ਪਸੰਦ ਕੀਤਾ ਉਥੇ ਹੀ ਕਲਾਕਾਰ ਦੇ ਕੰਮ ਦੀ ਵੀ ਚੁਫੇਰਿਉ ਵਾਹ ਵਾਹ ਹੋਈ ।ਉਸ ਨੂੰ ਹੋਸਲਾ ਮਿਲਿਆ ਜੇ ਡੇਵਿਨ ਕਹਿੰਦਾ ਹੈ ਕਿ ਉਸ ਪਾਸ ਬੁਹਤ ਜ਼ਬਰਦਸਤ ਵਿਸ਼ਿਆਂ ਦੀਆਂ ਦਰਜਨਾਂ ਲਿਖਿਆਂ ਕਹਾਣੀਆਂ ਹਨ ਜਿਨ੍ਹਾਂ ਚੋਂ ਕੁੱਝ ਕੁ ਕਹਾਣੀਆਂ ਤੇ ਕੰਮ ਕਰਨ ਲਈ ਜਲਦੀ ਹੀ ਉਮੀਦ ਹੈ। ਜੇ ਡੇਵਿਨ ਅਪਣੀ ਪਤਨੀ ਮੰਜੂ ਰਾਣੀ ਦੀ ਹਰ ਤਰਾਂ ਦੀ ਸਪੋਟ ਨਾਲ  ਬੇਟੇ ਯਕਸ਼ ਨਾਲ਼ ਰੁੱਖੀ ਮਿੱਸੀ ਖਾ ਕੇ ਵਕ਼ਤ ਲੰਘਾ ਰਿਹਾ ਹੈ। ਉਸ ਨੂੰ ਫ਼ਿਲਮ ਇੰਡਸਟਰੀ ਚ ਧੋਖਾ ਦੇਣ ਵਾਲੇ ਕਿਸੇ ਵੀ ਵਿਅਕਤੀ ਨਾਲ਼ ਕੋਈ ਗ਼ਿਲਾ ਸ਼ਿਕਵਾ ਨਹੀ । ਜੇ ਡੇਵਿਨ ਜ਼ਲਦੀ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਛੂਹੇ ਉਸ ਨੂੰ ‌ਪਿਆਰ ਕਰਨ ਵਾਲਿਆਂ ਦੀਆਂ ਇਹੋ ਦੁਆਵਾਂ ਹਨ।
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422

Have something to say? Post your comment

Readers' Comments

Dhuri 8/17/2021 9:28:46 PM

Congrats bro..Good Luck...Carry On...👍

Patiala 8/18/2021 4:43:03 AM

Congratulations 👏 best wishes for future project s

Rajinder Singh Raj 8/22/2021 4:41:09 AM

God bless you Brother

 

More in Entertainment

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ

ਕੀ ਮਾਇਰਾ ਦੀ ਸੱਟ "ਨਵਾਂ ਮੋੜ" ਵਿੱਚ ਇੱਕ ਨਵਾਂ ਮੋੜ ਲਿਆਵੇਗੀ?

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Lock’ ਹੋਇਆ ਰਿਲੀਜ਼

ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ