Thursday, April 25, 2024
BREAKING NEWS
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ :DCਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨਮਤਦਾਨ ਦਾ ਸੰਦੇਸ਼ ਫੈਲਾਉਣ ਲਈ 481 ਬੈਂਕ ਸ਼ਾਖਾਵਾਂ ਅਤੇ ਲਗਭਗ 450 ਏ.ਟੀ.ਐਮ. ਯੋਗਦਾਨ ਦੇਣਗੇਮਾਰਕਫੈੱਡ ਦੇ ਐਮ.ਡੀ. ਨੇ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ ਪੰਜਾਬੀ ਯੂਨੀਵਰਸਿਟੀ ਵਿਖੇ ਕਮੇਡੀ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਨਾਟਕ ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੰਡੀਆਂ ਦਾ ਦੌਰਾਪੰਜਾਬੀ ਯੂਨੀਵਰਸਿਟੀ ਤੋਂ ਮਿਲੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਸੱਚ ਵੱਲ ਖੜ੍ਹਨਾ ਸਿਖਾਇਆ : ਜਸਟਿਸ ਗੁਰਬੀਰ ਸਿੰਘਡੀ.ਸੀ ਵੱਲੋਂ ਖਰੜ ਮੰਡੀ ਦਾ ਦੌਰਾ ’ਤੇ ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ

National

ਯੂਪੀ ਵਿਚ ਚੋਣਾਂ ਆਉਣ ਮਗਰੋਂ ਸਰਗਰਮ ਹੋਣ ਵਾਲੇ ਆਗੂ ਸਭ ਤੋਂ ਵੱਧ : ਸ਼ਾਹ

August 01, 2021 03:04 PM
SehajTimes

ਲਖਨਊ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਚੋਣਾਂ ਆਉਣ ਤੋਂ ਬਾਅਦ ਸਰਗਰਮ ਹੋਣ ਵਾਲੇ ਆਗੂਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਯੂਪੀ ਵਿਚ ਹੈ। ਯੂਪੀ ਦੇ ਇਕ ਦਿਨਾ ਦੌਰੇ ’ਤੇ ਆਏ ਸ਼ਾਹ ਨੇ ਰਾਜ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਨਮੁਖ ਇਹ ਗੱਲ ਆਖੀ। ਸਾਬਕਾ ਸਰਕਾਰਾਂ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ, ‘ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਨ੍ਹਾਂ ਦੀ ਟੀਮ ਨੇ ਦੰਗਾਗ੍ਰਸਤ ਯੂਪੀ ਵਿਚ ਕਾਨੂੰਨ ਵਿਵਸਥਾ ਦਾ ਰਾਜ ਸਥਾਪਤ ਕੀਤਾ ਹੈ।’ ਗ੍ਰਹਿ ਮੰਤਰੀ ਨੇ ਅੱਜ ਲਖਨਊ ਦੇ ਪਿਪਰਸੰਡ, ਸਰੋਜਨੀ ਨਗਰ ਵਿਚ ਕਿਸੇ ਸਮਾਗਮ ਦੌਰਾਨ ਕਿਹਾ, ‘ਅਖ਼ਬਾਰਾਂ ਨੂੰ ਪੜ੍ਹਦਾ ਰਹਿੰਦਾ ਹਾਂ, ਰੋਜ਼ ਬਿਆਨ ਆਉਂਦੇ ਹਨ ਅਤੇ ਚੋਣਾਂ ਆਉਣ ਦੇ ਬਾਅਦ ਸਰਗਰਮ ਹੋਣ ਵਾਲੇ ਆਗੂਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਯੂਪੀ ਵਿਚ ਹੈ।’ ਰਾਜ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ਾਹ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਹੜ੍ਹ ਆਉਣ ’ਤੇ ਕੋਰੋਨਾ ਦੇ ਸੰਕਟ ਦੇ ਸਮੇਂ, ਕਿਸਾਨਾਂ ਦੀ ਭੁੱਖ ਨਾਲ ਮੌਤ ਹੋਣ ’ਤੇ ਇਹ ਲੋਕ ਵਿਖਾਈ ਨਹੀਂ ਦਿੰਦੇ। ਜਦ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਸਨ ਤਾਂ ਆਪ ਮੌਜ ਮਸਦੀ ਵਿਚ ਰੁੱਝੇ ਹੋਏ ਸਲ ਪਰ ਚੋਣਾਂ ਨਜ਼ਦੀਕ ਆਉਂਦਿਆਂ ਹੀ ਜ਼ਰੂਰ ਦਿਸ ਜਾਂਦੇ ਹਨ।’ ਉਨ੍ਹਾਂ ਕਿਹਾ, ‘ਪਰਵਾਰਵਾਦ ਨੂੰ ਖ਼ਤਮ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਅਤੇ ਯੂਪੀ ਦੀ ਜਨਤਾ ਨੂੰ ਬੇਨਤੀ ਹੈ ਕਿ ਚਹੁੰਮੁਖੀ ਵਿਕਾਸ ਨੂੰ ਵੇਖੋ ਅਤੇ ਸਮਰਥਨ ਦਿਉ।’

Have something to say? Post your comment