Friday, April 26, 2024
BREAKING NEWS
ਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੇਟ ੈਂਟ ਪ੍ਰਾਦਨ ਕੀਤੇ ਗਏਆਪ’ ਵਲੰਟੀਅਰਾਂ ਤੋਂ ਕਰਵਾਇਆ ਪਾਰਟੀ ਦਫਤਰ ਦਾ ਉਦਘਾਟਨਕਿਸਾਨ ਪੰਜ ਤੋਂ ਘੇਰਨਗੇ ਮੀਤ ਹੇਅਰ ਦੀ ਕੋਠੀ ਵੋਟਾਂ ਮੰਗਣ ਆਏ ਹਰ ਇਕ ਉਮੀਦਵਾਰ ਨੂੰ ਕਰਾਂਗੇ ਸਵਾਲ : ਚੱਠਾ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣBJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰ

National

ਸਲਾਮ : ਲੋਕਾਂ ਨੂੰ ਬਚਾਉਂਦੀ-ਬਚਾਉਂਦੀ ਖ਼ੁਦ ਮੌਤ ਦੇ ਮੂੰਹ ਵਿਚ ਚਲੀ ਗਈ ਵਿਨੀਤਾ ਚੌਧਰੀ

July 30, 2021 09:07 PM
SehajTimes

ਗਾਜ਼ੀਆਬਾਦ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬ੍ਰਹਮਗੰਗਾ ਨਾਲੇ ਵਿਚ ਅਪਣੇ ਸਾਥੀ ਅਤੇ ਸਾਈਟ ਮਾਲਕ ਨੂੰ ਬਚਾਉਣ ਵਾਲੀ ਵਿਨੀਤਾ ਚੌਧਰੀ ਦੀ ਬਹਾਦਰੀ ਦਾ ਕਿੱਸਾ ਸੁਣ ਕੇ ਗਾਜ਼ੀਆਬਾਦ ਦੇ ਹਰ ਵਾਸੀ ਦੀ ਅੱਖ ਨਮ ਹੋ ਗਈ। ਜਿਉਂ ਹੀ ਵਿਨੀਤਾ ਬਾਰੇ ਪਤਾ ਲੱਗਾ ਤਾਂ ਉਸ ਦੇ ਘਰ ਖੈਰੀਅਤ ਪੁੱਛਣ ਵਾਲਿਆਂ ਦੀ ਭੀੜ ਲੱਗ ਗਈ। ਲੋਕ ਉਸ ਦੀ ਬਹਾਦਰੀ ਦੀ ਸ਼ਲਾਘਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬੱਦਲ ਫਟਣ ਦੀ ਘਟਨਾ ਕਾਰਨ ਮਣੀਕਰਨ ਵਿਚ ਬ੍ਰਹਮਗੰਗਾ ਵਿਚ ਆਏ ਹੜ੍ਹ ਵਿਚ ਚਾਰ ਜਣੇ ਰੁੜ੍ਹ ਗਏ ਸਨ। ਵੀਰਵਾਰ ਨੂੰ ਵੀ ਚਾਰਾਂ ਵਿਚੋਂ ਕਿਸੇ ਦਾ ਪਤਾ ਨਹੀਂ ਲੱਗਾ। ਹਾਲਾਂਕਿ ਹੜ੍ਹ ਵਿਚ ਰੁੜ੍ਹੇ ਲੋਕਾਂ ਦੀ ਭਾਲ ਲਈ ਦਿਨ ਭਰ ਤਲਾਸ਼ੀ ਮੁਹਿੰਮ ਚਲਦੀ ਰਹੀ ਪਰ ਕੋਈ ਕਾਮਯਾਬੀ ਨਹੀਂ ਮਿਲੀ। ਵਿਨੀਤਾ ਦੇ ਪਿਤਾ ਅਤੇ ਪਰਵਾਰ ਦੇ ਜੀਅ ਕੁੱਲੂ ਪਹੁੰਚ ਗਏ ਹਨ। ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਕੋਲੋਂ ਜਾਣਕਾਰੀ ਇਕੱਠੀ ਕੀਤੀ। ਵਿਨੀਤਾ ਨੇ ਜਿਉਂ ਹੀ ਆਲੇ ਦੁਆਲੇ ਪਾਣੀ ਦਾ ਸੈਲਾਬ ਵੇਖਿਆ ਤਾਂ ਉਸ ਨੇ ਹੌਸਲਾ ਨਹੀਂ ਹਾਰਿਆ ਸਗੋਂ ਅਪਣੇ ਸਾਥੀ ਅਤੇ ਸਾਈਟ ਮਾਲਕ ਨੂੰ ਬਚਾਉਣ ਲਈ ਪੂਰਾ ਤਾਣ ਲਾ ਦਿਤਾ ਪਰ ਇਸ ਕੋਸ਼ਿਸ਼ ਵਿਚ ਉਸ ਦੀ ਅਪਣੀ ਜਾਨ ਚਲੇ ਗਈ। ਉਸ ਨੇ ਹੋਰ ਲੋਕਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ।

Have something to say? Post your comment