Tuesday, April 16, 2024
BREAKING NEWS
ਤੁਰਕੀ ’ਚ 3 ਮਹੀਨੀਆ ਤੋਂ ਜਹਾਜ਼ ’ਚ ਫਸੇ 12 ਭਾਰਤੀਜਿਲ੍ਹਾ ਪੱਧਰੀ ਗੱਤਕਾ ਸਸਤਰ ਪ੍ਰਦਰ੪ਨ ਮੁਕਾਬਲਿਆਂ ਦਾ ਆਯੋਜਨ ਕੀਤਾਪੜ੍ਹਾਈ ਚ, ਅੱਵਲ ਆਏ ਵਿਦਿਆਰਥੀ ਸਨਮਾਨਤਸਫਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚਲ ਰਹੀ ਹੜਤਾਲ ਖਤਮਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀਬਜੁਰਗ ਤੇ ਦਿਵਆਂਗ ਵੋਟਰ ਘਰ ਤੋਂ ਵੋਟਿੰਗ ਦਾ ਚੁਣ ਸਕਦੇ ਹਨ ਵਿਕਲਪ : ਅਨੁਰਾਗ ਅਗਰਵਾਲਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਸਾਖੀ ਤੇ ਧਾਰਮਿਕ ਦੀਵਾਨ ਹੋਏਚੋਣ ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਅਕਾਲੀ ਆਗੂਆਂ ਨੇ ਜਤਾਈ ਨਾਰਾਜ਼ਗੀ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਤੇ ਪ੍ਰੋਫੈਸਰ ਨੇ ਇੱਕ ਡਿਜ਼ਾਇਨ ਪੇਟੈਂਟ ਕਰਵਾਇਆ

Chandigarh

ਕੈਪਟਨ ਨੇ ਸਿੱੱਧੂ ਨੂੰ ਹਾਲੇ ਤਕ ਵਧਾਈ ਨਹੀਂ ਦਿਤੀ, ਸਿੱਧੂ ਕੈਂਪ ਦਾ ਦਾਅਵਾ : ਕੈਪਟਨ ਨੂੰ ਮਿਲਣ ਦਾ ਸਮਾਂ ਮੰਗਿਆ

July 19, 2021 06:27 PM
SehajTimes

ਚੰਡੀਗੜ੍ਹ : ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਾਲੇ ਤਕ ਵਧਾਈ ਨਹੀਂ ਦਿਤੀ। ਦੋਹਾਂ ਆਗੂਆਂ ਦੀ ਮੁਲਾਕਾਤ ਬਾਰੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿੱਧੂ ਪਹਿਲਾਂ ਉਸ ਅਪਣੀਆਂ ਟਿਪਣੀਆਂ ਲਈ ਜਨਤਕ ਮੁਆਫ਼ੀ ਮੰਗੇ, ਉਸ ਤੋਂ ਬਾਅਦ ਹੀ ਉਹ ਸਿੱਧੂ ਨਾਲ ਮੁਲਾਕਾਤ ਕਰਨਗੇ। ਖ਼ਬਰ ਹੈ ਕਿ ਕੈਪਟਨ ਨੇ ਸਿਸਵਾਂ ਫ਼ਾਰਮ ਵਿਖੇ ਅਪਣੇ ਕੁਝ ਕਰੀਬੀਆਂ ਨਾਲ ਬੈਠਕ ਕੀਤੀ ਹੈ ਪਰ ਕੈਪਟਨ ਨੇ ਹਾਲੇ ਤਕ ਕੋਈ ਬਿਆਨ ਨਹੀਂ ਦਿਤਾ। ਸਵੇਰੇ ਖ਼ਬਰ ਆਈ ਸੀ ਕਿ ਕੈਪਟਨ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਚਕੂਲਾ ਵਿਖੇ ਕਿਸੇ ਹੋਟਲ ਵਿਚ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਹੈ ਪਰ ਮੁੱਖ ਮੰਤਰੀ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਅਜਿਹਾ ਕੋਈ ਪ੍ਰੋਗਰਾਮ ਨਹੀਂ ਤੇ ਨਾ ਹੀ ਕਿਸੇ ਨੂੰ ਸੱਦਾ ਦਿਤਾ ਗਿਆ ਹੈ। ਉਧਰ, ਸਿੱਧੂ ਕਾਂਗਰਸੀ ਆਗੂਆਂ ਨੂੰ ਲਗਾਤਾਰ ਮਿਲ ਰਹੇ ਹਨ। ਅੱਜ ਉਨ੍ਹਾਂ ਚੰਡੀਗੜ੍ਹ ਪਹੁੰਚ ਕੇ ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨਾਲ ਮੁਲਾਕਾਤ ਕੀਤੀ। ਸਿੱਧੂ ਦੇ ਸਾਥੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਜਿਵੇਂ ਹੀ ਸਮਾਂ ਮਿਲੇਗਾ ਤਾਂ ਉਨ੍ਹਾਂ ਨਾਲ ਮੁਲਾਕਾਤ ਹੋ ਜਾਵੇਗੀ। ਅੱਜ ਸਿੱਧੂ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਵੀ ਮੁਲਾਕਾਤ ਕੀਤੀ। ਰਜ਼ੀਆ ਸੁਲਤਾਨਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

Have something to say? Post your comment

 

More in Chandigarh

ਜਿਲ੍ਹਾ ਪੱਧਰੀ ਗੱਤਕਾ ਸਸਤਰ ਪ੍ਰਦਰ੪ਨ ਮੁਕਾਬਲਿਆਂ ਦਾ ਆਯੋਜਨ ਕੀਤਾ

ਸਫਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚਲ ਰਹੀ ਹੜਤਾਲ ਖਤਮ

MHU ਨੁੰ ਮਿਲਿਆ ਵਧੀਆ ਬਾਗਬਾਨੀ ਯੂਨੀਵਰਸਿਟੀ ਦਾ ਅਵਾਰਡ

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਗਰਮੀ 'ਚ ਲੂ ਤੋਂ ਬਚਣ ਲਈ ਸਾਵਧਾਨੀ ਅਤੇ ਜਾਗਰੂਕਤਾ ਜ਼ਰੂਰੀ

ਚੋਣਾਂ ਦੌਰਾਨ ਸਿਆਸੀ ਰੈਲੀਆਂ/ਪ੍ਰਚਾਰ ਦੇ ਸ਼ੋਰ ਪ੍ਪ੍ਰਦੂਸ਼ਨ ਦੀ ਨਿਗਰਾਨੀ ਦੇ ਹੁਕਮ ਦਿੱਤੇ

ਮੋਹਾਲੀ ਪ੍ਰਸ਼ਾਸਨ 17 ਅਪ੍ਰੈਲ ਨੂੰ ਮਹਿਲਾ ਵੋਟਰਾਂ ਲਈ ਮੈਰਾਥਨ ਦਾ ਆਯੋਜਨ ਕਰੇਗਾ

ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਓਕਸਬ੍ਰਿਜ਼ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਲਾਜ਼ਮੀ