Sunday, November 02, 2025

National

ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ

July 17, 2021 10:44 AM
SehajTimes

95 ਫੀਸਦੀ ਤੱਕ ਹੁੰਦਾ ਹੈ ਬਚਾਉ


ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਤਾਂ ਜਾਰੀ ਹੀ ਹੈ ਪਰ ਅਜਿਹੇ ਵਿਚ ਇਕ ਹੀ ਬਚਾਉ ਦਸਿਆ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜ਼ਰੂਰੀ ਹਨ। ਕੋਰੋਨਾ ਰੋਕੂ ਟੀਕਾ ਲਗਵਾਉਣ ਤੋਂ ਬਾਅਦ ਵੀ ਜੇਕਰ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਵੀ ਜਾਵੇ ਤਾਂ ਵੀ ਮੌਤ ਦਾ ਖ਼ਤਰਾ 95 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਹਾਲ ਹੀ ਵਿੱਚ ਹੋਏ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਇੱਕ ਹੋਰ ਅਜਿਹੀ ਸਟੱਡੀ ਸਾਹਮਣੇ ਆਈ ਹੈ। ਇਹ ਸਟੱਡੀ ਤਾਮਿਲਨਾਡੂ ਦੇ ਪੁਲਿਸ ਕਰਮੀਆਂ ‘ਤੇ ਕੀਤੀ ਗਈ ਹੈ। ਪੁਲਿਸ ਕਰਮੀਆਂ ਨੂੰ ਕੋਰੋਨਾ ਸੰਕਰਮਣ ਦੇ ਲਿਹਾਜ਼ ਨਾਲ ਵੱਧ ਖਤਰੇ ਵਾਲੇ ਸਮੂਹ ਵਿੱਚ ਮੰਨਿਆ ਜਾਂਦਾ ਹੈ। ਕਮਿਸ਼ਨ ਦੇ ਮੈਂਬਰ ਡਾ.ਵੀਕੇ ਪਾਲ ਨੇ ਦੱਸਿਆ ਕਿ ਇਹ ਅਸਲ ਅੰਕੜਿਆਂ ‘ਤੇ ਆਧਾਰਿਤ ਸਟੱਡੀ ਹੈ। ਇਸ ਵਿੱਚ ਪਾਇਆ ਗਿਆ ਹੈ ਕਿ ਤਾਮਿਲਨਾਡੂ ਪੁਲਿਸ ਦੇ ਜਿਨ੍ਹਾਂ 17,059 ਕਰਮੀਆਂ ਨੂੰ ਕੋਈ ਵੀ ਟੀਕਾ ਨਹੀਂ ਲੱਗਿਆ ਸੀ, ਉਨ੍ਹਾਂ ‘ਚੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ 20 ਦੀ ਮੌਤ ਹੋਈ। ਯਾਨੀ ਪ੍ਰਤੀ ਇੱਕ ਹਜ਼ਾਰ ‘ਤੇ 1.17 ਫ਼ੀਸਦ ਮੌਤਾਂ ਹੋਈਆਂ। 32,792 ਪੁਲਿਸ ਕਰਮੀਆਂ ਨੇ ਟੀਕੇ ਦੀ ਇੱਕ ਖੁਰਾਕ ਲਈ ਸੀ, ਜਿਨ੍ਹਾਂ ‘ਚੋਂ ਸੱਤ ਦੀ ਮੌਤ ਹੋਈ। ਇਸ ਤਰ੍ਹਾਂ ਪ੍ਰਤੀ ਇੱਕ ਹਜ਼ਾਰ ‘ਤੇ 0.21 ਮੌਤਾਂ ਹੋਈਆਂ। ਤੀਸਰੇ ਸਮੂਹ ਵਿੱਚ 67,673 ਪੁਲਿਸ ਕਰਮੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਸਨ ਤੇ ਇਨ੍ਹਾਂ ‘ਚੋਂ ਸਿਰਫ ਚਾਰ ਦੀ ਮੌਤ ਹੋਈ। ਯਾਨੀ ਪ੍ਰਤੀ ਹਜ਼ਾਰ ‘ਤੇ ਮੌਤ ਦਰ ਸਿਰਫ਼ 0.06 ਰਹੀ। ਪਾਲ ਨੇ ਕਿਹਾ ਕਿ ਟੀਕੇ ਦੀ ਇੱਕ ਖੁਰਾਕ ਨਾਲ ਮੌਤ ਦਾ ਖ਼ਤਰਾ 82 ਫੀਸਦੀ ਅਤੇ ਦੋਵੇਂ ਖੁਰਾਕਾਂ ਨਾਲ 95 ਫੀਸਦੀ ਘੱਟ ਹੁੰਦਾ ਹੈ। ਅਜਿਹੇ ਵਿਚ ਜ਼ਰੂਰੀ ਹੋ ਜਾਂਦੇ ਹਾਂ ਕਿ ਲੋਕ ਘਟੋ ਘਟ ਕੋਰੋਨਾ ਵਾਇਰਸ ਮਾਰੂ ਦੋਵੇਂ ਟੀਕੇ ਜ਼ਰੂਰ ਲਵਾਉਣ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ