Tuesday, September 29, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਸੁਨਾਮ ਪੁਲਿਸ ਦੇ ਹੱਥੇ ਚੜ੍ਹੇ ਮੋਟਰਸਾਈਕਲ ਚੋਰ 

September 28, 2026 11:01 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਛੇ ਮੋਟਰਸਾਇਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਅਤੇ ਜੈਲ ਪੋਸਟ ਦੇ ਇੰਚਾਰਜ਼ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੀ ਟੀਮ ਵੱਲੋ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 03 ਦੋਸੀਆ ਨੂੰ ਕਾਬੂ ਕਰਕੇ ਉਹਨਾ ਪਾਸੋ ਚੋਰੀ ਕੀਤੇ 06 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਾਮ ਸਿੰਘ ਜੈੱਲ ਪੋਸਟ ਸਿਟੀ ਸੁਨਾਮ ਨੂੰ ਇਤਲਾਹ ਮਿਲੀ ਸੀ, ਕਿ ਲੱਕੀ ਖੰਨਾ ਉਰਫ ਲੱਕੀ ਪੁੱਤਰ ਰਾਜ ਕੁਮਾਰ ਵਾਸੀ ਬੈਕ ਸਾਈਡ ਕਚਿਹਰੀ ਮੋਰਾਂਵਾਲੀ ਸੁਨਾਮ, ਸੁਰਿੰਦਰ ਸਿੰਘ ਉਰਫ ਸਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੇੜੇ ਕੜਾਕੇਵਾਲਾ ਗੁਰਦੁਆਰਾ ਸਾਹਿਬ ਇੰਦਰਾ ਬਸਤੀ ਸੁਨਾਮ ਅਤੇ ਸੰਦੀਪ ਉਰਫ ਦਾਣਾ ਉਰਫ ਸੰਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਜਿਹਨਾ ਪਾਸ ਚੋਰੀ ਕੀਤੇ ਹੋਏ ਮੋਟਰਸਾਇਕਲ ਹਨ। ਮੁਖਬਰੀ ਦੇ ਆਧਾਰ ਤੇ ਏਐਸਆਈ ਰਾਮ ਸਿੰਘ  ਵੱਲੋਂ ਤਿੰਨਾਂ ਦੋਸੀਆ ਖਿਲਾਫ ਮੁਕੱਦਮਾ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਵਾ ਕੇ ਦੋਸੀ ਲੱਕੀ ਖੰਨਾ ਉਰਫ ਲੱਕੀ, ਸੁਰਿੰਦਰ ਸਿੰਘ ਉਰਫ ਸਨੀ ਅਤੇ ਸੰਦੀਪ ਉਰਫ ਦਾਣਾ ਉਰਫ ਸੰਜੂ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਵੱਖ ਵੱਖ ਥਾਵਾ ਤੋ ਚੋਰੀ ਕੀਤੇ ਕੁੱਲ 06 ਮੋਟਰਸਾਇਕਲ ਆਪਣੀ ਟੀਮ ਦੀ ਮਦਦ ਨਾਲ ਬ੍ਰਾਮਦ ਕਰਵਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ ਪਹਿਲਾ ਵੀ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ।

Have something to say? Post your comment