ਜਲੰਧਰ : ਏ ਆਈ + ਸਮਾਰਟਫੋਨ ਨੇ ਆਪਣੇ ਸਮਾਰਟਫੋਨ ਪੋਰਟਫੋਲੀਓ ਦੇ ਕੁਝ ਚੁਣਿੰਦਾ ਡਿਵਾਈਸਾਂ ਦੀਆਂ ਕੀਮਤਾਂ ਵਿੱਚ ਕਰੀਬ 2,000 ਰੁਪਏ ਦੇ ਬਦਲਾਅ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ ਤੁਰੰਤ ਲਾਗੂ ਹੋਣਗੀਆਂ। ਕੰਪਨੀ ਮੁਤਾਬਕ ਸਮਾਰਟਫੋਨ ਇੰਡਸਟਰੀ ਵਿੱਚ ਕੰਪੋਨੈਂਟਸ ਅਤੇ ਹੋਰ ਇਨਪੁਟ ਲਾਗਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਸਮੇਂ ਸਮਾਰਟਫੋਨ ਇੰਡਸਟਰੀ ਵਧ ਰਹੀਆਂ ਲਾਗਤਾਂ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਖਾਸ ਤੌਰ ’ਤੇ ਮੈਮੋਰੀ ਵਰਗੇ ਜ਼ਰੂਰੀ ਕੰਪੋਨੈਂਟਸ ਦੀਆਂ ਕੀਮਤਾਂ ਦੇ ਨਾਲ-ਨਾਲ ਮੈਨੂਫੈਕਚਰਿੰਗ, ਲੌਜਿਸਟਿਕਸ ਅਤੇ ਹੋਰ ਖਰਚਿਆਂ ਵਿੱਚ ਵੀ ਵਾਧਾ ਹੋਇਆ ਹੈ। ਇਸ ਦਾ ਅਸਰ ਵੱਖ-ਵੱਖ ਕੀਮਤ ਵਾਲੇ ਡਿਵਾਈਸਾਂ ’ਤੇ ਪੈ ਰਿਹਾ ਹੈ। ਅਜਿਹੇ ਵਿੱਚ ਕੰਪਨੀਆਂ ਲਈ ਗਾਹਕਾਂ ਨੂੰ ਉਚਿਤ ਕੀਮਤ ’ਤੇ ਬਿਹਤਰ ਪ੍ਰੋਡਕਟ ਅਨੁਭਵ ਦੇਣਾ ਚੁਣੌਤੀ ਬਣਿਆ ਹੋਇਆ ਹੈ। ਇਸ ਬਦਲਾਅ ਬਾਰੇ ਏ ਆਈ+ ਸਮਾਰਟਫੋਨ ਦੇ ਸੀਈਓ ਮਾਧਵ ਸ਼ੇਠ ਨੇ ਕਿਹਾ, “ਸਾਡਾ ਮਿਸ਼ਨ ਭਾਰਤੀ ਗਾਹਕਾਂ ਨੂੰ ਬਿਹਤਰੀਨ ਤਕਨਾਲੋਜੀ ਅਤੇ ਸਹੀ ਮਾਇਨੇ ਵਿੱਚ ਵਧੀਆ ਵੈਲਿਊ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਅਸੀਂ ਇੱਕ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਕਾਰੋਬਾਰ ਤਿਆਰ ਕਰਨਾ ਚਾਹੁੰਦੇ ਹਾਂ। ਕੰਪੋਨੈਂਟਸ ਦੀਆਂ ਵਧਦੀਆਂ ਕੀਮਤਾਂ ਕਾਰਨ ਪੂਰੀ ਇੰਡਸਟਰੀ ’ਤੇ ਦਬਾਅ ਹੈ। ਅਸੀਂ ਵਧੀ ਹੋਈ ਲਾਗਤ ਦਾ ਵੱਡਾ ਹਿੱਸਾ ਖੁਦ ਸਹਿਣ ਕੀਤਾ ਹੈ, ਪਰ ਹੁਣ ਕੀਮਤਾਂ ਵਿੱਚ ਰਣਨੀਤਕ ਬਦਲਾਅ ਕਰਨਾ ਜ਼ਰੂਰੀ ਹੋ ਗਿਆ ਹੈ। ਇੱਕ ਗੱਲ ਸਪੱਸ਼ਟ ਹੈ ਕਿ ਅਸੀਂ ਤਕਨਾਲੋਜੀ ਨੂੰ ਗਾਹਕਾਂ ਦੀ ਪਹੁੰਚ ਵਿੱਚ ਬਣਾਈ ਰੱਖਾਂਗੇ ਅਤੇ ਏਆਈ + ਆਪਣੇ ਸਾਰੇ ਪ੍ਰੋਡਕਟਸ ਵਿੱਚ ਗਾਹਕਾਂ ਨੂੰ ਬਿਹਤਰੀਨ ਵੈਲਿਊ ਪ੍ਰਦਾਨ ਕਰਦਾ ਰਹੇਗਾ।