Friday, October 02, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਸੁਨਾਮ 'ਚ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ ਤਿਰੰਗਾ ਯਾਤਰਾ ਦੇਸ਼ ਪ੍ਰਤੀ ਸ਼ਰਧਾ ਤੇ ਸਮਰਪਣ ਦਾ ਪ੍ਰਗਟਾਵਾ : ਦਾਮਨ ਬਾਜਵਾ

August 14, 2026 05:43 PM
Rozana Sehaj times

 

ਸੁਨਾਮ : ਆਜ਼ਾਦੀ ਦਿਵਸ ਦੇ ਮੱਦੇਨਜ਼ਰ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਵਿੱਚ ਭਾਜਪਾ ਯੁਵਾ ਮੋਰਚਾ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਮੋਟਰਸਾਈਕਲਾਂ ’ਤੇ ਸਵਾਰ ਭਾਜਪਾ ਵਰਕਰਾਂ ਅਤੇ ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗੇ ਲੈਕੇ ਦੇਸ਼ਭਗਤੀ ਦਾ ਸੰਦੇਸ਼ ਦਿੱਤਾ। ਤਿਰੰਗਾ ਯਾਤਰਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਯੁਵਾ ਮੋਰਚਾ ਨੇ ਅਹਿਮ ਭੂਮਿਕਾ ਨਿਭਾਈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਯਾਤਰਾ ਦੀ ਸ਼ੁਰੂਆਤ ਦਾਮਨ ਬਾਜਵਾ ਦੀ ਰਿਹਾਇਸ਼ ਭਾਜਪਾ ਦਫ਼ਤਰ ਤੋਂ ਹੋਈ, ਜੋ ITI ਚੌਕ, ਨਵਾਂ ਅੰਡਰ ਬ੍ਰਿਜ, ਬੱਸ ਸਟੈਂਡ ਰੋਡ, ਪੁਰਾਣੀ ਦਾਣਾ ਮੰਡੀ, ਨਵਾਂ ਬਾਜ਼ਾਰ, ਪੀਰਾਂ ਵਾਲਾ ਚੌਕ ਅਤੇ ਸ਼ਿਵ ਨਿਕੇਤਨ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਵਿਖੇ ਪਹੁੰਚ ਕੇ ਸਮਾਪਤ ਹੋਈ। ਬਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਅਤੇ ਤਿਰੰਗੇ ਝੰਡੇ ਦਿਖਾ ਕੇ ਤਿਰੰਗਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਤਿਰੰਗਾ ਸਾਡੀ ਆਜ਼ਾਦੀ, ਏਕਤਾ ਅਤੇ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਤੋਂ ਨੌਜਵਾਨਾਂ ਵੱਲੋਂ ਤਿਰੰਗੇ ਨਾਲ ਇਹ ਯਾਤਰਾ ਕੱਢਣਾ ਦੇਸ਼ ਪ੍ਰਤੀ ਸਾਡੀ ਸ਼ਰਧਾ ਅਤੇ ਸਮਰਪਣ ਦਾ ਪ੍ਰਗਟਾਵਾ ਹੈ। ਇਸ ਮੌਕੇ ਸੀਨੀਅਰ ਆਗੂ ਹਰਮਨਦੇਵ ਬਾਜਵਾ, ਸ਼ੇਰਵਿੰਦਰ ਧਾਲੀਵਾਲ ਡਸਕਾ, ਸੰਦੀਪ ਸ਼ਰਮਾ, ਅੰਮ੍ਰਿਤਰਾਜਦੀਪ ਸਿੰਘ ਚੱਠਾ, ਸੰਜੇ ਗੋਇਲ , ਰਾਜੀਵ ਮੱਖਣ, ਕੌਂਸਲਰ ਮੋਨਿਕਾ ਗੋਇਲ, ਰਿੰਕੂ ਆਲਮਪੁਰੀਆ, ਰਵਿੰਦਰ ਰਵੀ ਓਬੀਸੀ ਮੋਰਚਾ, ਪਰਮਜੀਤ ਪੰਮਾ ਦੁੱਲਟ , ਗੁਰਮੇਲ ਕਾਲਾ ਜਖੇਪਲ, ਜਸਵੀਰ ਜੱਸੀ ਧਰਮਗੜ੍ਹ, ਨਰਿੰਦਰ ਸ਼ੇਰੋਂ,ਸ਼ੰਕਰ ਬਾਂਸਲ, ਡਾਕਟਰ ਜਗਮਹਿੰਦਰ ਸੈਣੀ, ਯੋਗੇਸ਼ ਗਰਗ, ਅੰਕਿਤ ਕਾਂਸਲ, ਬਲਜੀਤ ਬੌਪੁਰ, ਜਤਿੰਦਰ ਸਿੰਘ, ਮੋਹਨ ਗੁੱਜਰ, ਸੁਰੇਸ਼ ਰਾਠੀ, ਸੋਹਨ ਲਾਲ, ਸੁਖਜਿੰਦਰ ਲਾਡੀ, ਸੁਖਚੈਨ ਕਾਲਾ, ਪ੍ਰਿਤਪਾਲ ਜਨਾਲ, ਰਵਿੰਦਰ ਗੋਇਲ, ਧੀਰਜ ਗੋਇਲ, ਜਰਨੈਲ ਢੋਟ, ਭਗਵਾਨ ਢੋਟ, ਘਨਈਆ ਲਾਲ, ਹਰਜੀਤ ਚੱਠੇ ਨਕਟੇ, ਜਸਵੰਤ ਲੌਂਗੋਵਾਲ ਆਦਿ ਹਾਜ਼ਰ ਸਨ।

Have something to say? Post your comment