ਸੁਨਾਮ : ਸੁਨਾਮ ਇਲਾਕੇ ਦੀ ਨਾਮਵਰ ਉੱਚ ਵਿੱਦਿਅਕ ਸੰਸਥਾ ਅਕੇਡੀਆ ਵਰਲ਼ਡ ਸਕੂਲ ਦੇ ਵਿਦਿਆਰਥੀਆਂ ਨੇ ਚੱਲ ਰਹੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ, ਮਿਹਨਤ ਅਤੇ ਖੇਡ-ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੋਨਲ ਪੱਧਰ ਵਿੱਚੋਂ 60 ਵਿਦਿਆਰਥੀ ਜਿਲ੍ਹਾ ਪੱਧਰ ਲਈ ਚੁਣੇ ਗਏ। ਜਿਨ੍ਹਾਂ ਵਿੱਚੋਂ ਟੇਬਲ ਟੇਨਿਸ ਦੇ (14) , ਸ਼ਤਰੰਜ (1), ਬਾਸਕਟਬਾਲ (10) , ਕੁਸ਼ਤੀ (2) ,ਕੁਰਾਸ਼ (5) , ਸਕੇਟਿੰਗ (6) ਵਾਲੀਬਾਲ (9) , ਵੁਸ਼ੂ (2), ਹੈਂਡਬਾਲ (2) , ਯੋਗਾ (5), ਜੁਡੋ (3) , ਮੁੱਕੇਬਾਜ਼ੀ (1) ਆਦਿ ਖੇਡਾਂ ਵਿੱਚੋ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੁਣੇ ਗਏ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਫਲ ਦੱਸਦੇ ਹੋਏ ਉਹਨਾਂ ਨੇ ਬੱਚਿਆਂ, ਮਾਪਿਆਂ, ਕੋਚ ਅਤੇ ਸਕੂਲ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ “ਮਿਹਨਤ, ਲਗਨ ਅਤੇ ਅਨੁਸ਼ਾਸਨ ਹੀ ਸਫ਼ਲਤਾ ਦੀ ਅਸਲ ਕੁੰਜੀ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਦਾ ਮਹੱਤਵਪੂਰਨ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।