Friday, October 02, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਆਈ ਡੀ ਪੀ 14 ਦੀ ਰਾਤ ਨੂੰ ਵਾਹਗਾ ਸਰਹੱਦ ਤੇ ਜਗਾਏਗਾ ਮੋਮਬੱਤੀਆਂ ਸੁਨਾਮ 'ਚ ਪੈਂਫਲਿਟ ਵੰਡਕੇ ਲੋਕਾਂ ਨੂੰ ਕੀਤਾ ਜਾਗਰੂਕ

August 11, 2026 06:35 PM
Rozana Sehaj times

 

ਸੁਨਾਮ  :  ਅਗਸਤ ਦੇ ਮਹੀਨੇ ਦੁਨੀਆ ਭਰ ਵਿਚ ਬੇਹੱਦ ਝੰਜੋੜ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ ਦੂਸਰੀ ਸੰਸਾਰ ਜੰਗ ਦੇ ਖਾਤਮੇ ਸਮੇਂ ਅਮਰੀਕਾ ਵੱਲੋਂ ਜਪਾਨ ਦੇ ਦੋ ਸਹਿਰਾਂ ਹੀਰੋਸੀਮਾਂ ਤੇ ਨਾਗਾਸਾਕੀ ਉਤੇ 6 ਅਤੇ 9 ਅਗਸਤ ਨੂੰ ਸੁੱਟੇ ਪਰਮਾਣੂ ਬੰਬਾਂ ਨੇ ਮਾਨਵੀ ਭਵਿੱਖ ਤੇ ਸਵਾਲੀਆ ਚਿੰਨ ਲਗਾ ਦਿੱਤਾ ਸੀ ਇਸ ਸਬੰਧੀ ਸੁਨਾਮ ਕਚਹਿਰੀ, ਬਸ ਸਟੈਂਡ ਅਤੇ ਊਧਮ ਸਿੰਘ ਕਾਲਜ ਵਿਖੇ ਆਈ ਡੀ ਪੀ ਵੱਲੋਂ ਪੈਂਫਲਿਟ ਵੰਡਕੇ ਜਾਗਰੂਕ ਕਰਨ ਦਾ ਉਪਰਾਲਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਡੀ਼ ਪੀ਼ ਦੇ ਨੈਸਨਲ ਪ੍ਰਧਾਨ ਕਰਨੈਲ ਸਿੰਘ ਜਖੇਪਲ ਅਤੇ ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ਦੱਸਿਆ ਕਿ ਭਾਰਤ ਅੰਦਰ ਚੱਲ ਰਹੀ ਅਜਾਦੀ ਦੀ ਲੜਾਈ ਅੰਦਰ ਹਜਾਰਾਂ ਲੋਕਾਂ ਦੀਆਂ ਫਾਂਸੀਆਂ ਅਤੇ ਕਾਲੇਪਾਣੀ ਦੀਆਂ ਸਜਾਵਾਂ ਤੋਂ ਬਾਅਦ ਮਿਲੀ ਅਜਾਦੀ ਨੇ ਇਸ ਖਿੱਤੇ ਦੇ ਲੋਕਾਂ ਨੂੰ ਗਹਿਰੇ ਜਖਮ ਦੇ ਦਿੱਤੇ, ਮੌਜੂਦਾ ਦੌਰ ਵਿੱਚ ਦੁਨੀਆ ਭਰ ਵਿਚ ਦੂਸਰੀ ਸੰਸਾਰ ਜੰਗ ਦੇ ਜਖਮ ਭੁਲਾਕੇ ਮੁੜ ਅੰਤਰਰਾਸਟਰੀ ਸੰਸਥਾਵਾਂ ਦੇ ਜਮਹੂਰੀਕਰਨ ਦੀ ਬਜਾਏ ਅਮਰੀਕਾ ਪਹਿਲਾਂ ਜਾਂ ਹੋਰ ਦੇਸ਼ ਆਪੋ ਆਪਣੇ ਦੇਸਾਂ ਅੰਦਰ ਅੰਧ ਰਾਸ਼ਟਰਵਾਦ ਦੀ ਮਾਨਸਿਕਤਾ ਸਿਰਜ ਰਹੇ ਸਨ। ਮਲਿਕ ਭਾਗੋ ਦੀ ਮਾਨਸਿਕਤਾ ਵਾਲੀ ਹੁਕਮਰਾਨ ਪੀੜ੍ਹੀ ਦੀ ਕਠਪੁਤਲੀ ਬਣਕੇ ਫੈਸਲੇ ਲੈ ਰਹੀ ਹੈ ਕਿਸੇ ਸਮੇਂ ਅਧਿਕਾਰ ਅਧਾਰਿਤ ਹੋਏ ਕੁੱਝ ਉਪਰਾਲੇ ਵੀ ਖਤਮ ਕੀਤੇ ਜਾ ਰਹੇ ਹਨ ,2005 ਵਿੱਚ ਸੌ ਦਿਨ ਦਾ ਹੀ ਸਹੀ ਪਰ ਰੋਜਗਾਰ ਦੀ ਸੰਵਿਧਾਨਿਕ ਗਾਰੰਟੀ ਵਾਲਾ ਮਨਰੇਗਾ ਕਾਨੂੰਨ ਖਤਮ ਕਰ ਦਿੱਤਾ ਹੈ। ਪੰਜਾਬ ਵਿਚ 2027 ਦੀਆਂ ਆ ਰਹੀਆਂ ਚੋਣਾਂ ਦੌਰਾਨ ਵੀ ਉਪਰੋਕਤ ਮੁੱਦਿਆਂ ਵਾਰੇ ਸਮਝਦਾਰੀ ਦੀ ਬਹਿਸ ਅਤੇ ਨੈਰੇਟਿਵ ਤੋਂ ਬਿਨਾਂ ਸਹੀ ਪਾਸੇ ਜਾਣਾ ਸੰਭਵ ਨਹੀਂ ਹੋਵੇਗਾ ਅੱਜ ਪੈਂਫਲਿਟ ਵੰਡਣ ਅੰਦਰ ਅਮਰੀਕ ਸਿੰਘ ਜਖੇਪਲ, ਰਾਮ ਸਿੰਘ ਜਨਾਲ, ਜੀਤ ਸਿੰਘ ਨੇ ਸਮੂਲੀਅਤ ਕੀਤੀ।

Have something to say? Post your comment