Saturday, October 03, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ’ਤੇ 10 ਲੱਖ ਰੁਪਏ ਫਿਰੋਤੀ ਮੰਗਣ ਵਾਲੇ ਪੁਲਿਸ ਅੜਿੱਕੇ

August 10, 2026 10:11 PM
Rozana Sehaj times
ਕੋਟਕਪੂਰਾ :   ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ 10 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਦੋਨੋ ਮੁੱਖ ਆਰੋਪੀ ਆਪਣੇ ਆਪ ਨੂੰ ‘ਗੋਲਡੀ ਬਰਾੜ ਗਰੁੱਪ’ ਅਤੇ ‘ਲਾਰੈਂਸ ਬਿਸ਼ਨੋਈ ਗੈਂਗ’ ਨਾਲ ਸਬੰਧਤ ਦੱਸਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਮੁੱਖ ਦੋਸ਼ੀ ਦੀ ਪਹਿਚਾਣ ਅਰੁਣ ਕੁਮਾਰ ਪੁੱਤਰ ਪ੍ਰਮੋਦ ਕੁਮਾਰ, ਪੰਕਜ ਉਰਫ ਭੁੱਲਾ ਪੁੱਤਰ ਦੇਵਕੀ ਨੰਦਨ, ਕੋਟਕਪੂਰਾ ਵਜੋ ਹੋਈ ਹੈ। ਇਸ ਤੋ ਇਲਾਵਾ ਇਸ ਸਾਜਿਸ਼ ਵਿੱਚ ਉਨ੍ਹਾ ਦਾ ਸਾਥ ਭਿੰਦਾ ਗਿੱਲ ਦੇਣ ਵਾਲੇ ਇੱਕ ਹੋਰ ਵਿਅਕਤੀ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਹਨਾ ਦੱਸਿਆ ਕਿ ਕਰੁਨ ਅਰੋੜਾ ਉਰਫ਼ ਬਿੰਨੀ, ਵਾਸੀ ਕੋਟਕਪੂਰਾ, ਜੋ ਜੈਤੋ ਰੋਡ ਵਿਖੇ ਇੱਕ ਮੈਡੀਕਲ ਸਟੋਰ ਚਲਾਉਂਦਾ ਹੈ, ਜਿਸਨੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਿਤੀ 07-08-2026 ਦੀ ਸਵੇਰ ਉਹ ਆਪਣੀ ਦੁਕਾਨ ਖੋਲ੍ਹਣ ਲਈ ਪਹੁੰਚਿਆ ਤਾਂ ਦੁਕਾਨ ਦੇ ਅੰਦਰ ਫਰਸ਼ ’ਤੇ ਇੱਕ ਪੀਲੇ ਰੰਗ ਦਾ ਲਿਫ਼ਾਫ਼ਾ ਪਿਆ ਮਿਲਿਆ। ਲਿਫ਼ਾਫ਼ੇ ਵਿੱਚੋਂ ਇੱਕ ਟਾਈਪਸ਼ੁਦਾ ਲਿਖਤ ਬਰਾਮਦ ਹੋਈ, ਜਿਸ ਵਿੱਚ ਆਪਣੇ ਆਪ ਨੂੰ ‘ਗੋਲਡੀ ਬਰਾੜ ਗਰੁੱਪ’ ਅਤੇ ‘ਲਾਰੈਂਸ ਬਿਸ਼ਨੋਈ ਗੈਂਗ’ ਨਾਲ ਸਬੰਧਤ ਦੱਸਣ ਵਾਲੇ ਅਣਪਛਾਤੇ ਵਿਅਕਤੀਆਂ ਵੱਲੋਂ 10 ਲੱਖ ਰੁਪਏ ਦੀ ਕਥਿਤ ਪ੍ਰੋਟੈਕਸ਼ਨ ਮਨੀ/ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਰੀਦਕੋਟ ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁੱਕਦਮਾ ਨੰਬਰ 161 ਮਿਤੀ 08.08.2026 ਅ/ਧ 308(2),351(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ।

Have something to say? Post your comment