ਦੇਵੀਗੜ : ਸਤਿਗੁਰੂ ਰਵੀਦਾਸ ਮਿਸ਼ਨ ਕਮੇਟੀ ਸਨੋਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆ ਰਹੀ 650 ਸਾਲਾ ਸ਼ਤਾਬਦੀ ਸਮਾਰੋਹ 30 ਅਗਸਤ ਨੂੰ ਗੁਰਦੁਆਰਾ ਸਾਹਿਬ ਭੁਨਰਹੇੜੀ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੱਖ ਵੱਖ ਪਿੰਡਾਂ ਵਿਚ ਹੰਗਾਮੀ ਮੀਟਿੰਗਾਂ ਕੀਤੀਆਂ ਅਤੇ ਸਾਰੇ ਲੋਕਾਂ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਬੜੀ ਖੁਸ਼ੀ ਵੀ ਹੋਈ ਹੈ ਕਿ ਨੌਜਵਾਨਾਂ ਸਤਿਗੁਰੂ ਰਵੀਦਾਸ ਮਿਸ਼ਨ ਕਮੇਟੀ ਸਨੋਰ ਦੇ ਬੈਨਰ ਹੇਠ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਸਤਾਬਦੀ ਦੇ ਰੂਪ ਮਨਾਇਆ ਜਾ ਰਿਹਾ ਹੈ। ਉਨ੍ਹਾਂ ਹਲਕਾ ਸਨੌਰ ਦੀਆਂ ਸੰਗਤਾਂ ਨੂੰ ਇਨਾਂ ਸਮਾਗਮਾਂ ਵਿੱਚ ਵੱਧ ਚੱੜਕੇ ਸਾਮਲ ਹੋਣ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਿਸ਼ਨ ਕਮੇਟੀ ਸਨੌਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾਂ ਸਤਾਬਦੀ ਸਮਾਗਮ 30 ਅਗਸਤ ਨੂੰ ਮਨਾਉਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅਸੀ ਬਹੁਤ ਹੀ ਭਾਗਾਂ ਵਾਲੇ ਆ ਕਿ ਸਾਡੀ ਜ਼ਿੰਦਗੀ ਦੇ ਇਸ ਪੜਾ ਵਿੱਚ ਸਾਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਸ਼ਤਾਬਦੀ ਸਮਾਗਮ ਮਨਾਉਣ ਦਾ ਮੌਕਾ ਮਿਲ ਰਿਹਾ ਹੈ। ਉਹਨਾਂ ਸੰਗਤਾਂ ਨੂੰ 30 ਅਗਸਤ ਨੂੰ ਗੁਰਦੁਆਰਾ ਭੁਨਰਹੇੜੀ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਡਾ ਇੰਦਰਜੀਤ ਸਿੰਘ ਬਹਿਰੂ, ਅਮਰਨਾਥ ਕੋਹਲੇਮਾਜਰਾ, ਜਸਵੀਰ ਸਿੰਘ ਈਸਰਹੇੜੀ, ਸੁਖਵਿੰਦਰ ਸਿੰਘ ਰ ਸਾਹਿਬ, ਜਸਵਿੰਦਰ ਸਿੰਘ ਕੱਛਵੀ,ਬਿਕਰਮ ਸਿੰਘ ਫਰੀਦਪੁਰ, ਦੀਦਾਰ ਕਛਵੀ, ਕਲ ਸਰਮਾਂ ਖਰ ਸਾਹਿਬ, ਅਮਨਿੰਦਰ ਸਿੰਘ ਜਲਵੇੜਾ, ਸੇਜਰ ਨਾਥ, ਆਗਿਆ ਰਾਮ ਮਗਰ ਸਾਹਿਬ ਕੁਲਵੰਤ ਸਿੰਘ ਫਰੀਦਪੁਰ, ਬਲਵਿੰਦਰ ਸਿੰਘ ਕਰਹੇੜੀ, ਬਲਦੇਵ ਸਿੰਘ ਡੰਡੋਆ,ਪੀ ਏ ਗੁਰਮੁੱਖ ਸਿੰਘ ਸੁਹਾਗਹੇੜੀ, ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।