ਸੁਨਾਮ : ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਨਾਰੀ ਸ਼ਕਤੀ ਵੈਲਫੇਅਰ ਸੁਸਾਇਟੀ ਦਾ ਗਠਨ ਕਰਕੇ ਸੁਨੀਤਾ ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮੀਨੂੰ ਕਾਂਸਲ ਦੀ ਅਗਵਾਈ ਹੇਠ ਬਣਾਈ ਗਈ ਸੁਸਾਇਟੀ ਵਿੱਚ ਸੁਨੀਤਾ ਸ਼ਰਮਾ ਨੂੰ ਪ੍ਰਧਾਨ, ਰੋਜ਼ੀ ਮੰਗਲਾ ਅਤੇ ਸ਼ਸ਼ੀ ਗਰਗ ਨੂੰ ਚੇਅਰਪਰਸਨ, ਮਮਤਾ ਬਾਂਸਲ ਨੂੰ ਉਪ ਪ੍ਰਧਾਨ, ਮੀਨੂੰ ਕਾਂਸਲ ਨੂੰ ਸਕੱਤਰ, ਰੀਤਾ ਜਿੰਦਲ ਨੂੰ ਜੁਆਇੰਟ ਸਕੱਤਰ, ਨਿਸ਼ਾ ਬਾਂਸਲ ਅਤੇ ਹਿਮਾਂਸ਼ੀ ਨੂੰ ਖਜ਼ਾਨਚੀ, ਕੋਆਰਡੀਨੇਟਰ ਮੰਜੂ ਗਰਗ ਤੇ ਸੋਨਾਕਸ਼ੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਸੁਨੀਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਮਹਿਲਾ ਸ਼ਕਤੀ ਨੂੰ ਇੱਕਜੁੱਟ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਬਿਹਤਰੀਨ ਕੰਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੋਸਾਇਟੀ ਲੋੜਵੰਦ ਮਹਿਲਾਵਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਹਮੇਸ਼ਾ ਅੱਗੇ ਰਹੇਗੀ। ਉਪ ਪ੍ਰਧਾਨ ਮਮਤਾ ਬਾਂਸਲ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਸੋਸਾਇਟੀ ਨਾਲ ਜੁੜਨ ਤਾਂ ਜੋ ਸਮਾਜ ਭਲਾਈ ਦੇ ਕੰਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਜਾ ਸਕਣ। ਅੰਤ ਵਿੱਚ ਮੀਨੂੰ ਕਾਂਸਲ ਨੇ ਸੋਸਾਇਟੀ ਨਾਲ ਜੁੜਨ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।