Thursday, May 16, 2024

Malwa

ਪਬਲੀਕੇਸ਼ਨ ਬਿਊਰੋ ਬਾਰੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅਹਿਮ ਐਲਾਨ

July 09, 2021 05:15 PM
Arvinder Singh

ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਸਥਿਤ 'ਕਿਤਾਬ-ਘਰ' ਦਾ ਦੌਰਾ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੇ ਨਵ-ਨਿਯੁਕਤ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਮੌਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਡਾ. ਅਰਵਿੰਦ ਵੱਲੋਂ ਕਿਤਾਬ-ਘਰ ਦੇ ਵਖ-ਵਖ ਸੈਕਸ਼ਨਾਂ ਵਿਚਲੀਆਂ ਵਖ-ਵਖ ਵਿਸਿ਼ਆਂ ਨਾਲ ਸੰਬੰਧਤ ਪੁਸਤਕਾਂ, ਉਨ੍ਹਾਂ ਦੀ ਛਪਾਈ ਪ੍ਰਕਿਰਿਆ, ਵਿੱਕਰੀ ਪ੍ਰਕਿਰਿਆ, ਇਸ ਸਭ ਵਿਚ ਵਿਸਥਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਆਦਿ ਬਾਰੇ ਡਾ. ਰਾਜੇਸ਼ ਸ਼ਰਮਾ ਨਾਲ ਚਰਚਾ ਕੀਤੀ ਗਈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸ਼ਹਿਰੀ ਸਵੱਛਤਾ- ਪੰਜਾਬ ਚੋਟੀ ਦੇ ਸੂਬਿਆਂ ਵਿੱਚੋਂ ਮੋਹਰੀ: ਬ੍ਰਹਮ ਮਹਿੰਦਰਾ

 

ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਇਸ ਖਜ਼ਾਨੇ ਬਾਰੇ ਹੋਰ ਵਧੇਰੇ ਵਿਆਪਕ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਰੂਰਤ ਹੈ ਤਾਂ ਕਿ ਇਹ ਖਜ਼ਾਨਾ ਵਧੇਰੇ ਲੋਕਾਂ ਤਕ ਪਹੁੰਚ ਸਕੇ। ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਪਬਲੀਕੇਸ਼ਨ ਬਿਊਰੋ ਵੱਲੋਂ ਬਣਾ ਕੇ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਮੌਕੇ ਕੁੱਝ ਅਹਿਮ ਐਲਾਨ ਵੀ ਕੀਤੇ ਗਏ ਜਿਸ ਅਨੁਸਾਰ ਹੁਣ ਯੂਨੀਵਰਸਿਟੀ ਕੈਂਪਸ ਵਿਚਲਾ ਕਿਤਾਬ-ਘਰ ਹਰੇਕ ਸ਼ਨੀਵਾਰ ਨੂੰ ਵੀ ਵਿੱਕਰੀ ਲਈ ਖੁੱਲ੍ਹੇਗਾ ਤਾਂ ਕਿ ਆਮ ਕੰਮ-ਕਾਜੀ ਦਿਨਾਂ ਵਿਚ ਇੱਥੇ ਆ ਸਕਣ ਤੋਂ ਅਸਮਰਥ ਲੋਕ ਛੁੱਟੀ ਵਾਲੇ ਦਿਨ ਵੀ ਪੁਸਤਕਾਂ ਖਰੀਦ ਸਕਣ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਵਟਸਐਪ ਨੇ ਅਪਣੀ ਪ੍ਰਾਈਵੇਸੀ ਨੀਤੀ ’ਤੇ ਖ਼ੁਦ ਹੀ ਰੋਕ ਲਾਈ

 

ਆਉਣ ਵਾਲੇ ਦਿਨਾਂ ਵਿਚ ਐਤਵਾਰ ਨੂੰ ਖੋਲ੍ਹੇ ਜਾਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਡਾ. ਅਰਵਿੰਦ ਨੇ ਇਸੇ ਤਰ੍ਹਾਂ ਇਕ ਹੋਰ ਅਹਿਮ ਐਲਾਨ ਕਰਦਿਆ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਠਿੰਡਾ ਸਥਿਤ ਰਿਜਨਲ ਸੈਂਟਰ ਵਿਚ ਵੀ ਇਸੇ ਤਰਜ਼ ਉੱਪਰ ਇਕ ਕਿਤਾਬ-ਘਰ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਕਿ ਉਸ ਖੇਤਰ ਦੇ ਲੋਕ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਤਕ ਆਪਣੀ ਪਹੁੰਚ ਬਣਾ ਸਕਣ। ਇਸੇ ਤਰ੍ਹਾਂ ਆਧੁਨਿਕ ਦੌਰ ਦੇ ਨਵ-ਰੁਝਾਨਾਂ ਅਨੁਸਾਰ ਸੋਸ਼ਲ ਮੀਡੀਆ ਦੇ ਮਾਧਿਅਮ ਨੂੰ ਬਿਹਤਰੀ ਨਾਲ ਵਰਤੋਂ ਵਿਚ ਲਿਆਂਦੇ ਜਾਣ ਬਾਰੇ ਵੀ ਯੋਜਨਾ ਬਣਾਈ ਗਈ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸਰਕਾਰੀ ਮਹਿੰਦਰਾ ਕਾਲਜ ਦੀ ਕ੍ਰਿਸ਼ਤਾ ਸੂਦ ਬਣੀ ਇਲੈਕਸ਼ਨ ਸਟਾਰ

 

ਪਬਲੀਕੇਸ਼ਨ ਬਿਊਰੋ ਵਿਚਲੀਆਂ ਪੁਸਤਕਾਂ ਦੇ ਟਾਈਟਲ ਅਤੇ ਤਤਕਰਾ ਸੋਸ਼ਲ ਮੀਡੀਆ ਦੇ ਵਖ-ਵਖ ਪਲੇਟਫ਼ਾਰਮਾਂ ਉਪਰ ਨਸ਼ਰ ਕੀਤੇ ਜਾਣਗੇ ਤਾਂ ਕਿ ਪੁਸਤਕਾਂ ਸੰਬੰਧੀ ਪਹੁੰਚ ਨੂੰ ਹੋਰ ਵਿਸਥਾਰਿਆ ਜਾ ਸਕੇ। ਪੰਜਾਬੀ ਯੂਨੀਵਰਸਿਟੀ ਦੀ ਪੁਸਤਕ ਪ੍ਰਦਰਸ਼ਨੀ ਵਾਲੀ ਬੱਸ ਵੀ ਅਗਲੇ ਹਫ਼ਤੇ ਤੋਂ ਸਰਗਰਮ ਹੋ ਜਾਵੇਗੀ ਜੋ ਵਖ-ਵਖ ਖੇਤਰਾਂ ਵਿਚ ਪੁਸਤਕਾਂ ਦੀ ਵਿੱਕਰੀ ਲਈ ਦੌਰਾ ਕਰੇਗੀ। ਇਸ ਦੇ ਰੂਟਸ ਬਾਰੇ ਵਿਸਤ੍ਰਿਤ ਯੋਜਨਾ ਬਣਾਈ ਜਾ ਰਹੀ ਹੈ। ਡਾ. ਰਾਜੇਸ਼ ਵੱਲੋਂ ਦੱਸਿਆ ਗਿਆ ਕਿ ਪਬਲੀਕੇਸ਼ਨ ਦੀ ਆਮਦਨ ਵਿਚ ਵੱਡੇ ਪੱਧਰ `ਤੇ ਵਾਧਾ ਕਰਨ ਹਿਤ ਯੋਜਨਾ ਬਣਾਈ ਜਾ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਕਦਮ ਉਠਾਏ ਜਾ ਰਹੇ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਟੀ-20 ਦੇ ਤਿੰਨ ਮੈਚ ਹੋਣਗੇ

 

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਬਹੁਤ ਸਾਰੀਆਂ ਅਹਿਮ ਪੁਸਤਕਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਵੀ ਬਰਕਰਾਰ ਹੈ। ਅਜਿਹੀਆਂ ਪੁਸਤਕਾਂ ਨੂੰ ਮੁੜ ਪ੍ਰਕਾਸਿ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਬਲੀਕੇਸ਼ਨ ਬਿਓਰੋ ਦਾ ਨਵਾਂ ਅਤੇ ਅਪਡੇਟਡ ਕੈਟਾਲੌਗ ਭਾਵ ਪੁਸਤਕ ਸੂਚੀ ਦਾ ਪ੍ਰਕਾਸ਼ਿਤ ਅਤੇ ਡਿਜੀਟਲ ਰੂਪ ਵੀ ਜਲਦੀ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਹੋਰ ਵੀ ਬਹੁਤ ਸਾਰੇ ਨਵੇਂ ਕਦਮ ਉਠਾਏ ਜਾਣ ਸੰਬੰਧੀ ਵਖ-ਵਖ ਪਹਿਲੂਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੁਸਤਕ ਸਭਿਆਚਾਰ ਦੀ ਕਦਰ ਕਰਦਿਆਂ ਖੁਦ ਆਪਣੇ ਲਈ ਕੁੱਝ ਪੁਸਤਕਾਂ ਖਰੀਦੀਆਂ ਗਈਆਂ।

ਅਖ਼ਬਾਰ ਪੜ੍ਹਨ ਲਈ ਲਿੰਕ ਨੂੰ ਕਲਿਕ ਕਰੋ : https://www.sehajtimes.com/epaper/

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

 

 

Have something to say? Post your comment

 

More in Malwa

ਪਹਿਲੀ ਚੋਣ ਰਿਹਰਸਲ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਖਤਿਆਰ ਕਰਦਿਆ ਕਾਰਨ ਦੱਸੋ ਨੋਟਿਸ ਜਾਰੀ

ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ

ਬਰਨਾਲਾ ਦੇ ਵਪਾਰੀਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਗੁੱਜਰਾਂ

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਅਣਉਚਿੱਤ : ਅਰਵਿੰਦ ਖੰਨਾ

ਸਰਕਾਰੀ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਕੈਂਡਲ ਮਾਰਚ ਕੱਢਿਆ

ਨਾਮਜ਼ਦਗੀਆਂ ਦੇ ਭਰਨ ਦੇ ਅੰਤਿਮ ਦਿਨ ਪਟਿਆਲਾ ਹਲਕੇ 'ਚ 12 ਨਾਮਜ਼ਦਗੀ ਪੱਤਰ ਭਰੇ, ਕੁਲ 49 ਨਾਮਜ਼ਦਗੀਆਂ ਦਾਖਲ

ਨਾਮਜ਼ਦਗੀਆਂ ਦੇ  ਆਖਰੀ ਦਿਨ 09 ਉਮੀਦਵਾਰਾਂ ਨੇ ਭਰੇ ਕਾਗਜ

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ