Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਲੱਖਾਂ ਦੀ ਲੁੱਟ ਦੀ ਪੂਰੀ ਘਟਨਾ ਕੈਮਰਿਆਂ ‘ਚ ਕੈਦ

July 09, 2021 08:21 AM
SehajTimes

ਮੁਕਤਸਰ : ਮੁਕਤਸਰ ਵਿਖੇ 2 ਅਣਪਛਾਤਿਆਂ ਨੇ ਦਿਨ ਦਿਹਾੜੇ ਘਰ ਦੇ ਬਾਹਰੋਂ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਲਈ । ਇਸ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਦਰਅਸਲ ਮੁਕਤਸਰ ਦੇ ਗੁਰੂ ਅੰਗਦ ਦੇਵ ਨਗਰ ’ਚ ਅੱਜ ਵਾਪਰੀ ਲੁੱਟ ਦੀ ਇਜ ਘਟਨਾ ਨੂੰ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਗੁਪਤਾ ਜੋ ਕਿ ਹਾਰਡਵੇਅਰ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਅੱਜ ਜਦੋਂ ਬਾਅਦ ਦੁਪਹਿਰ ਉਹ ਆਪਣੀ ਕਾਰ ’ਤੇ ਆਪਣੇ ਘਰ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 9 ਵਿਖੇ ਪਹੁੰਚਿਆ ਤਾਂ ਘਰ ਦੇ ਬਾਹਰ ਕਾਰ ਖੜ੍ਹੀ ਕਰ ਕੇ ਉਸ ਨੇ ਘਰ ਦੇ ਗੇਟ ‘ਤੇ ਘੰਟੀ ਵਜਾਈ । ਇੰਨੇ ਵਿੱਚ ਉਸ ਦੀ ਕਾਰ ਦੇ ਪਿਛੇ ਹੀ ਇਕ ਮੋਟਰਸਾਈਕਲ ’ਤੇ ਸਵਾਰ ਹੋ ਆ ਰਹੇ ਦੋ ਵਿਅਕਤੀਆਂ ’ਚੋਂ ਇਕ ਹੇਠਾਂ ਉਤਰਿਆ ਅਤੇ ਉਸ ਦੇ ਹੱਥ ਵਿਚਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਬੈਗ ਵਿਚ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਸੀ ਜੋ ਰਾਸ਼ੀ ਉਹ ਆਪਣੀ ਹਾਰਡਵੇਅਰ ਫੈਕਟਰੀ ’ਚੋਂ ਲੈ ਕੇ ਆਇਆ ਸੀ। ਇਹ ਪੂਰਾ ਵਾਕਿਆ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਹੈ। ਲੁੱਟ ਦੇ ਸ਼ਿਕਾਰ ਹੋਏ ਵਿਅਕਤੀ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੜਖੜਾ ਕੇ ਦੋ ਵਾਰ ਡਿੱਗਾ। ਇਸ ਪੂਰੀ ਘਟਨਾ ਨੂੰ ਲੁਟੇਰਿਆਂ ਨੇ ਸਿਰਫ 10 ਸੈਕਿੰਡ ਵਿੱਚ ਅੰਜਾਮ ਦੇ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ। ਵੀਡੀਓ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਦਿਨ ਦਿਹਾੜੇ ਹੋਈ ਇਸ ਘਟਨਾ ਨੇ ਪੁਲਸ ਦੀ ਮੁਸਤੈਦੀ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।

Have something to say? Post your comment

 

More in Malwa

ਪੰਜਾਬ ਦੇ ਲੋਕ 2027 ਵਿੱਚ ਮੁੜ ‘ਆਪ’ ਸਰਕਾਰ ਬਣਾਉਣ ਲਈ ਉਤਾਵਲੇ : ਜਸਵਿੰਦਰ ਸਿੰਘ ਬੱਬੂ

ਮਨਵੀਰ ਰੰਗਾ ਨੇ ਭਾਜਪਾ ਦੀ ਵੱਡੀ ਜਿੱਤ ਲਈ ਪੱਛਮੀ ਬੰਗਾਲ ਦੇ ਲੋਕਾਂ ਦਾ ਕੀਤਾ ਧੰਨਵਾਦ

ਪੱਛਮੀ ਬੰਗਾਲ ਵਿੱਚ ਵਿਸ਼ਵਾਸ ਦੀ ਜਿੱਤ, ਹੁਣ ਪੰਜਾਬ ਦੀ ਵਾਰੀ : ਰਾਜਨ ਨਾੰਰਗ

ਬਾਬਾ ਫਰੀਦ ਪਬਲਿਕ ਸਕੂਲ ਦਾ ਨਾਮ ਦੇਸ਼ ਪੱਧਰ ’ਤੇ ਰੌਸ਼ਨ : ਸੇਖੋਂ

ਮਨਸਿਮਰਨ ਸੰਧੂ ਦਾ ਨਵਾਂ ਗੀਤ ‘ਦੀਵਾਨੀ ਮਸਤਾਨੀ’ ਰਿਲੀਜ਼

ਪੱਛੜੇ ਇਲਾਕਿਆਂ ਵਿੱਚ ਉਚੇਰੀ ਸਿੱਖਿਆ ਦੇ ਪਾਸਾਰ ਪੱਖੋਂ ਕਾਂਸਟੀਚਿਊਂਟ ਕਾਲਜਾਂ ਦੀ ਰਹੀ ਹੈ ਅਹਿਮ ਭੂਮਿਕਾ: ਡਾ. ਜਗਦੀਪ ਸਿੰਘ

ਗੁਰਮੀਤ ਸਿੰਘ ਪ੍ਰਜਾਪਤੀ ਨੇ ਸਾਥੀਆਂ ਸਮੇਤ ਓ.ਬੀ.ਸੀ. ਮੰਗਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਵਿਧਾਇਕ ਜੌੜਾਮਾਜਰਾ ਨੇ ਕਲਿਆਣ ਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਕੀਤੇ ਲੋਕ ਅਰਪਣ

ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂਬਰੂ*

ਹਰਚੰਦ ਸਿੰਘ ਬਰਸਟ ਵੱਲੋਂ ਵਲੰਟੀਅਰਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ