Wednesday, September 30, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਮੋਰਿੰਡਾ ਬੱਸ ਸਟੈਂਡ ਨੇੜੇ ਅੰਡਰ ਬ੍ਰਿਜ ਬਣਿਆ ਸੜਕ ਹਾਦਸਿਆਂ ਵਾਲਾ ਬ੍ਰਿਜ

August 03, 2026 07:00 PM
Rozana Sehaj times


ਮੋਰਿੰਡਾ : 
ਮੋਰਿੰਡਾ ਬੱਸ ਸਟੈਂਡ ਦੇ ਨੇੜਲੇ ਅੰਡਰ ਬ੍ਰੀਜ ਦਾ ਨਗਰ ਕੌਂਸਲ ਅਤੇ ਸਬੰਧਿਤ ਵਿਭਾਗਾਂ ਦੀ ਘੋਰ ਅਣਗਹਿਲੀ ਕਾਰਨ ਬੁਰਾ ਹਾਲ ਹੋ ਗਿਆ ਹੈ ਅੰਡਰ ਬ੍ਰਿਜ ਦੀ ਸੜਕ ਵੀ ਟੁੱਟ ਗਈ ਹੈ ਅੰਡਰ ਬ੍ਰਿਜ ਬਣਿਆ ਸੜਕ ਹਾਦਸਿਆਂ ਵਾਲਾ ਬ੍ਰਿਜ ਆਣ ਜਾਣ ਵਾਲੇ ਰਾਹ ਗੀਰ ਵੀ ਕਈ ਵਾਰ ਸੱਟਾਂ ਖਾ ਚੁੱਕੇ ਹਨ ਸੜਕ ਦੇ ਦੋਨੋਂ ਪਾਸੇ ਆ ਦੇ ਲੋਹੇ ਦੇ ਸਟੈਂਡ ਟੁੱਟਣ ਕਾਰਨ ਕਈ ਮੋਟਰਸਾਈਕਲ ਸਕੂਟਰ ਸਵਾਰ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਰੋਜਾਨਾ ਹਜ਼ਾਰਾਂ ਚਾਲਕ ਸਕੂਲੀ ਬੱਚੇ ਬਜ਼ੁਰਗ ਅਤੇ ਦੁਕਾਨਦਾਰ ਇਸ ਖਤਰਨਾਕ ਰਸਤੇ ਤੋਂ ਲੰਘਣ ਲਈ ਮਜਬੂਰ ਹਨ ਅਫਸਰ ਸ਼ਾਹੀ ਦੀ ਬੇਰੁਖੀ ਦਾ ਆਲਮ ਇਹ ਹੈ ਕਿ ਪਿਛਲੇ ( 2) ਸਾਲਾਂ ਤੋਂ ਅੰਡਰ ਬ੍ਰਿਜ ਦਾ ਕੋਈ ਮੁਰੰਮਤ ਕਾਰਜ਼ ਨਹੀਂ ਹੋਇਆ ਜਦੋਂ ਕਦੇ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਇਸ ਅੰਡਰ ਬ੍ਰਿਜ ਦੇ ਵਿਚੋਂ ਲਗਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਨੀ ਵਾਰ ਇਸ ਅੰਡਰ ਬ੍ਰਿਜ ਦੀਆਂ ਠੀਕ ਨਾ ਹੋਣ ਦੀਆਂ ਖਬਰਾਂ ਲੱਗ ਚੁਕੀਆਂ ਹਨ ਕੋਈ ਅਸਰ ਨਹੀਂ ਇਸ ਗੱਲ ਦਾ ਪ੍ਰਸ਼ਾਸਨ ਉੱਤੇ ਕੋਈ ਅਸਰ ਨਹੀਂ ਰੋਜ਼ਾਨਾ ਗੱਡੀਆਂ ਸਕੂਟਰ ਕਾਰਾਂ ਜਦੋਂ ਟੋਇਆ ਵਿੱਚ ਵੱਜਦੀਆਂ ਹਨ ਤਾਂ ਉਹਨਾਂ ਦੇ ਬੰਪਰ ਅਤੇ ਨੰਬਰ ਪਲੇਟਾਂ ਵੀ ਟੁੱਟਦੀਆਂ ਹਨ ਕਈ ਗੱਡੀਆਂ ਦੇ ਜ਼ੋਰ ਨਾਲ ਟੋਇਆ ਵਿੱਚ ਵੱਜਣ ਨਾਲ ਟਾਇਰ ਵੀ ਫਟਦੇ ਹਨ ਅੰਡਰ ਬ੍ਰਿਜ ਦੀ ਐਨੀ ਤਰਸਯੋਗ ਹਾਲਤ ਹੋ ਚੁੱਕੀ ਹੈ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸ ਦੀ ਸਾਰ ਲੈਣ ਲਈ ਤਿਆਰ ਨਹੀਂ ਮੀਂਹ ਦੇ ਪਾਣੀ ਨਾਲ ਭਰਿਆ ਹੋਇਆ ਅੰਡਰ ਬ੍ਰਿਜ ਗੱਡੀਆਂ ਦਾ ਨੁਕਸਾਨ ਤਾਂ ਕਰਦਾ ਹੀ ਹੈ ਕਈ ਵਾਰ ਤਾਂ ਪਾਣੀ ਜਿਆਦਾ ਹੋਣ ਕਾਰਨ ਕਈ ਮੋਟਰਸਾਈਕਲ ਸਕੂਟਰਾਂ ਵਾਲੇ ਟੋਇਆ ਵਿੱਚ ਗਿਰਨ ਨਾਲ ਸੱਟਾਂ ਵੀ ਖਾ ਚੁੱਕੇ ਹਨ ਅੰਡਰ ਬ੍ਰਿਜ ਦੀ ਛੱਤ ਵੀ ਤਰਸਯੋਗ ਹਾਲਤ ਵਿੱਚ ਹੈ ਅੰਡਰ ਬ੍ਰਿਜ ਦੀ ਛੱਤ ਵੀ ਇੱਕ ਪਾਸੇ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਪੈਂਦੇ ਮੀਂਹ ਦੇ ਪਾਣੀ ਨਾਲ ਰਾਹਗੀਰਾਂ ਦੇ ਸਿਰਾ ਉੱਤੇ ਮੀਂਹ ਦਾ ਪਾਣੀ ਬਹੁਤ ਨੁਕਸਾਨ ਕਰਦਾ ਹੈ ਅੰਡਰ ਬ੍ਰਿਜ ਵਿੱਚ ਪੈਰਾਂ ਵਿੱਚ ਇਕੱਠਾ ਹੋਇਆ ਗੰਦਾ ਪਾਣੀ ਬਿਮਾਰੀਆਂ ਨੂੰ ਫੈਲਾਉਣ ਵਿੱਚ ਮਦਦ ਕਰ ਰਿਹਾ ਹੈ ਅਖੀਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰੀ ਪਾਲ, ਠੇਕੇਦਾਰ ਬਲਵੀਰ ਸਿੰਘ, ਸਮਾਜਸੇਵੀ ਸੰਨੀ ਭੂਮਕ, ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅੰਡਰ ਬ੍ਰਿਜ ਵਿੱਚ ਪਏ ਹੋਏ ਟੋਏ ਆ ਉਤੇ ਨਵੇਂ ਲੋਹੇ ਦੇ ਬਣੇ ਹੋਏ ਨਵੇਂ ਸਟੈਂਡ ਵੀ ਰਖਵਾਏ ਜਾਣ ਪਏ ਅਤੇ ਸੜਕ ਵਿੱਚ ਪਏ ਹੋਏ ਟੋਏ ਨੂੰ ਜਲਦੀ ਤੋਂ ਜਲਦੀ ਠੀਕ ਅਤੇ ਟੁੱਟੀ ਹੋਈ ਛੱਤ ਨੂੰ ਰਿਪੇਅਰ ਕਰਵਾਇਆ ਜਾਵੇ

Have something to say? Post your comment