ਐਸ.ਏ.ਐਸ. ਨਗਰ : ਫੇਜ਼-11 ਵਿੱਚ ਪਿੱਛਲੇ ਸਮੇਂ ਦੌਰਾਨ ਨਿਵਾਸੀਆਂ ਦੀ ਸਹੁਲਤ ਲਈ ਸੁਵਿਧਾ ਕੇਂਦਰ ਫੇਜ਼-11 ਦੀ ਸਿਵਲ ਡਿਸਪੈਂਸਰੀ ਦੇ ਕੋਲ ਬਣਿਆ ਸੀ। ਇਸ ਸੁਵਿਧਾ ਕੇਂਦਰ ਦੀ ਫੇਜ਼ 10,11, ਸੈਕਟਰ 66,48ਸੀ ਅਤੇ ਹੋਰ ਨੇੜੇ ਦੇ ਪਿੰਡਾਂ ਅਤੇ ਇਲਾਕੇ ਨੂੰ ਵੱਡੀ ਸਹੂਲਤ ਮਿਲ ਰਹੀ ਸੀ । ਨਿਵਾਸੀ ਆਪਣੇ ਕੰਮ ਨੇੜੇ ਬਣੇ ਸੁਵਿਧਾ ਕੇਂਦਰਾਂ ਵਿੱਚੋਂ ਹੀ ਕਰਵਾ ਲੈਂਦੇ ਸਨ। ਫੇਜ਼-11 ਦੇ ਸੁਵਿਧਾ ਕੇਂਦਰ ਨੂੰ ਮੁੜ ਖੋਲਣ ਲਈ ਇਹ ਵਫਦ ਸ. ਅਮਰਜੀਤ ਸਿੰਘ ਕੌਂਸਲਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ.ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਇਸ ਬੰਦ ਪਏ ਸੁਵਿਧਾ ਕੇਂਦਰ ਨੂੰ ਮੁੜ ਖੇਲ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਤਾਂ ਜੋ ਨਿਵਾਸੀਆਂ ਨੂੰ ਆਪਣੇ ਕੰਮ ਲਈ ਦੂਰ ਦੁਰਾਡੇ ਨਾਂ ਜਾਣਾ ਪਵੇ। ਉਹਨਾਂ ਨੇ ਦੱਸਿਆ ਕੇ ਇਹਨਾਂ ਸੁਵਿਧਾ ਕੇਂਦਰਾਂ ਵਿੱਚ ਲੱਗਭੱਗ 28 ਵਿਭਾਗ ਦੇ 300 ਤੋਂ ਵੱਧ ਕੰਮਾਂ ਦੇ ਕਾਗਜ਼ਾਤ, ਜਿਵੇ ਕੇ ਰਿਹਾਇਸ਼ੀ ਪਤੇ ਦਾ ਸਰਟੀਫਿਕੇਟ , ਜਾਤੀ ਸਰਟੀਫਿਕੇਟ , ਪੈਨਸ਼ਨ ਸਬੰਧੀ ਕੰਮ , ਪਾਸਪੋਰਟ , ਅਧਾਰ ਕਾਰਡ ਸਬੰਧੀ ਅਤੇ ਹਰ ਤਰਾਂ ਦੇ ਹਲਫਨਾਮੇ ਆਦਿ ਪਿਛਲੇ ਸਮੇਂ ਦੋਰਾਨ ਇਹਨਾਂ ਸੁਵਿਧਾ ਕੇਂਦਰ ਵਿੱਚ ਹੀ ਬਣਦੇ ਸਨ । ਹੁਣ ਕੇਵਲ ਸ਼ਹਿਰ ਵਿੱਚ ਕੇਵਲ 3 ਹੀ ਸੁਵਿਧਾ ਕੇਂਦਰ ਹਨ । ਮਾਨਯੋਗ ਹਲਕਾ ਵਿਧਾਇਕ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਲੋਕਾਂ ਸਹੂਲਤ ਲਈ ਇਸ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ.ਚਰਨਜੀਤ ਸਿੰਘ, ਸ.ਆਰ.ਪੀ.ਐਸ ਸੈਣੀ, ਸ਼੍ਰੀ ਸੁਰੇਸ਼ ਭਨੋਟ, ਸ. ਹਾਕਮ ਸਿੰਘ, ਸ.ਉਮਰਾਓ ਸਿੰਘ, ਸ.ਸੁਰਿੰਦਰ ਸਿੰਘ, ਸ.ਕਰਮ ਸਿੰਘ, ਸ਼੍ਰੀ ਦਿਨੇਸ਼ ਕੁਮਾਰ, ਸ.ਹਰਦੇਵ ਸਿੰਘ, ਸ. ਗੁਲ਼ਜ਼ਾਰ ਸਿੰਘ, ਸ.ਅਰਵਿੰਦਰ ਪਾਲ ਸਿੰਘ, ਸ.ਨਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ।