ਮੋਰਿੰਡਾ : ਬਲਦੇਵ ਨਗਰ ਮੋਰਿੰਡਾ ਵਿਖੇ ਡੀਐਨਟੀ ਟਾਸਕ ਫੋਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੀਪੀਸੀਸੀ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਬੈਠਕ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਨਟੀ ਟਾਸਕ ਫੋਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਚੇਅਰਮੈਨ ਸੁਰਿੰਦਰ ਕੁਮਾਰ ਬਿੱਲਾ ਨੇ ਬੈਠਕ ਦੀ ਅਗਵਾਈ ਕਰਦੇ ਹੋਏ ਦੱਸਿਆ ਕਿ ਇਸ ਬੈਠਕ ਵਿੱਚ ਐਸ.ਪੀ. ਸਿੰਘ ਲੁਬਾਣਾ ਨੈਸ਼ਨਲ ਕੋਆਰਡੀਨੇਟਰ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਇੰਚਾਰਜ ਡੀਐਨਟੀ ਟਾਸਕ ਫੋਰਸ ਨੇ ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਐਸ ਪੀ ਸਿੰਘ ਲੁਬਾਣਾ ਨੇ ਕਿਹਾ ਕਿ 10% ਕੋਟਾ ਛੋਟੀਆਂ ਕੌਮਾਂ ਨੂੰ ਲੈ ਕੇ ਦੇਵਾਂਗਾ ਅਤੇ ਕਾਂਗਰਸ ਸਰਕਾਰ ਬਣਨ ਤੇ ਜਿਨਾਂ ਕੋਲ ਮਕਾਨ ਨਹੀਂ ਹਨ ਉਹਨਾਂ ਨੂੰ ਮਕਾਨ ਬਣਾਉਣ ਦੀ ਮੰਗ ਹਾਈ ਕਮਾਂਡ ਕੋਲ ਲੈ ਕੇ ਜਾਵਾਂਗਾ। ਇਸ ਮੌਕੇ ਪਹੁੰਚੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਟਿੰਕੂ ਨਗਰ ਕੌਂਸਲ ਮੋਰਿੰਡਾ ਅਤੇ ਹਲਕਾ ਇੰਚਾਰਜ ਖਰੜ ਨੇ ਸੁਰਿੰਦਰ ਕੁਮਾਰ ਬਿੱਲਾ ਨੂੰ ਡੀਐਨਟੀ ਟਾਸਕ ਫੋਰਸ ਦੇ ਵਰਕਿੰਗ ਕਮੇਟੀ ਪੰਜਾਬ ਚੇਅਰਮੈਨ ਬਣਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੰਮ ਕਰਨ ਵਾਲੇ ਹਰੇਕ ਵਰਕਰ ਦਾ ਬਣਦਾ ਮਾਨ ਸਨਮਾਨ ਕਰਦੀ ਹੈ। ਉਹਨਾਂ ਕਿਹਾ ਕਿ ਬਿੱਲਾ ਜੀ ਬਲਦੇਵ ਨਗਰ ਦੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵੱਲੋਂ ਅਗਵਾਈ ਕਰਦੇ ਆ ਰਹੇ ਹਨ ਇਸ ਲਈ ਬਲਦੇਵ ਨਗਰ ਤੋਂ ਕਾਂਗਰਸ ਪਾਰਟੀ ਹਰੇਕ ਚੋਣਾਂ ਦੇ ਵਿੱਚ ਬਾਜੀ ਮਾਰ ਜਾਂਦੀ ਹੈ। ਇਸ ਮੌਕੇ ਵੱਖ ਵੱਖ ਆਗੂਆਂ ਨੇ ਡੀਐਨਟੀ ਟਾਸਕ ਫੋਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਗਠਨ ਦੇ ਮਜਬੂਤੀ ਨਾਲ ਹੀ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਇਸ ਬੈਠਕ ਵਿੱਚ ਸ੍ਰੀ ਲੱਖਾ ਰਾਮ ਚੇਅਰਮੈਨ ਡੀਐਨਟੀ, ਮੇਵਾ ਸਿੰਘ ਵਰਕਿੰਗ ਚੇਅਰਮੈਨ ਡੀਐਨਟੀ ਗੁਰਮੀਤ ਸਿੰਘ ਚੌਹਾਨ ਵਰਕਿੰਗ ਚੇਅਰਮੈਨ ਡੀਐਨਟੀ ਸਤਪਾਲ ਸਿੰਘ ਜਨਰਲ ਸੈਕਟਰੀ ਡੀਐਨਟੀ, ਸੁਰਜੀਤ ਸਿੰਘ ਮੰਗਾ ਸਟੇਟ ਕੋਆਰਡੀਨੇਟਰ ਡੀਐਨਟੀ, ਸੀਮਾ ਦੇਵੀ ਵਾਈਸ ਚੇਅਰਮੈਨ ਡੀਐਨਟੀ ਖਰੈਤੀ ਰਾਮ ਮਸਾਲ ਵਾਈਸ ਚੇਅਰਮੈਨ ਰੋਪੜ ਡੀਐਨਟੀ, ਸਾਬਕਾ ਕੌਂਸਲਰ ਸੁੱਚਾ ਰਾਮ, ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਚਨ ਲਾਲ ਵਰਮਾ, ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਧਰਮਪਾਲ ਥੰਮਣ, ਸਮਾਜ ਸੇਵੀ ਕੁਲਵਿੰਦਰ ਸਿੰਘ, ਯੂਥ ਵਿੰਗ ਦੇ ਆਗੂ ਵਿੱਕੀ, ਬਿੱਟਾ ਪਾਸਟਰ, ਤਰਸੇਮ ਸਿੰਘ, ਸਾਬਕਾ ਸਰਪੰਚ ਖਰੈਤੀ ਰਾਮ ਅਤੇ ਜੈਮਲ ਸਿੰਘ, ਮੇਵਾ ਸਿੰਘ ਘਨੌਤ, ਪਿੰਕੀ ਲਾਲਕਾ, ਚਰਨ ਸਿੰਘ, ਜਸਵੀਰ ਸਿੰਘ, ਭਿੱਲੇ, ਤਿਰਲੋਚਨ ਸਿੰਘ ਨੰਬਰਦਾਰ ਡੂਮਛੇੜੀ, ਬੱਬੂ ਡੂਮਛੇੜੀ ਹਾਜ਼ਰ ਸਨ। ਅਖੀਰ ਵਿੱਚ ਵਰਕਿੰਗ ਚੇਅਰਮੈਨ ਸੁਰਿੰਦਰ ਕੁਮਾਰ ਬਿੱਲਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਪੁਰਜੋਰ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣ ਸਕੇ।
ਨੋਟ- ਕਾਂਗਰਸ ਕਮੇਟੀ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਦਾ ਸਨਮਾਨ ਕਰਦੇ ਸੁਰਿੰਦਰ ਕੁਮਾਰ ਬਿੱਲਾ ਤੇ ਸਾਥੀ