Wednesday, January 28, 2026
BREAKING NEWS
ਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨ

Malwa

ਇਸ ਕਰ ਕੇ ਵਧੇਗਾ ਹੋਰ ਬਿਜਲੀ ਸੰਕਟ

July 04, 2021 11:24 AM
SehajTimes

ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਬੰਦ


ਤਲਵੰਡੀ ਸਾਬੋ : ਪੂਰੇ ਦੇਸ਼ ਸਣੇ ਪੰਜਾਬ ਵਿਚ ਵੀ ਅਤਿ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ ਅਤੇ ਇਸ ਦੇ ਨਾਲ ਹੀ ਬਿਜਲੀ ਸੰਕਟ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿਤਾ ਹੈ। ਗੱਲ ਇਥੇ ਹੀ ਨਹੀਂ ਖ਼ਤਮ ਹੁੰਦੀ ਕਿਉਂਕਿ ਇਹ ਬਿਜਲੀ ਸੰਕਟ ਹੋਰ ਵੱਧਣ ਵਾਲਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਦੇਰ ਰਾਤ ਬੰਦ ਹੋ ਗਿਆ। ਇਥੇ ਇਹ ਵੀ ਦਸ ਦਈਏ ਕਿ ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਇਕ ਯੂਨਿਟ 8 ਮਾਰਚ ਤੋਂ ਬੰਦ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ ਹੋਣ ਕਾਰਨ ਸੰਕਟ ਹੈ ਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਯੂਨਿਟ ਬੋਇਲਰ ਵਿਚ ਨੁਕਸ ਪੈਣ ਕਾਰਨ ਬੰਦ ਹੋਇਆ ਹੈ। ਇਹ ਦੂਜਾ ਯੁਨਿਟ ਵੀ 660 ਮੈਗਾਵਾਟ ਦਾ ਹੈ ਜੋ ਕਿ ਹੁਣ ਬੰਦ ਹੋ ਗਿਆ ਹੈ। ਦਰਅਸਲ ਇਸ ਪਲਾਂਟ ਦੇ ਤਿੰਨੋਂ ਯੂਨਿਟ 660 ਮੈਗਾਵਾਟ ਦੇ ਹਨ ਤੇ ਪਲਾਂਟ ਦੀ ਕੁੱਲ ਸਮਰਥਾ 1980 ਮੈਗਾਵਾਟ ਹੈ।ਅੱਜ ਸਵੇਰੇ ਹੀ ਪੰਜਾਬ ਬਿਜਲੀ ਓਵਰਡਰਾਅ ਕਰਨੀ ਸ਼ੁਰੂ ਹੋ ਗਿਆ ਹੈ। ਸਵੇਰੇ ਸਾਢੇ 10 ਵਜੇ ਸ਼ਡ‌ਿਊਲ ਬਿਜਲੀ 7140 ਮੈਗਾਵਾਟ ਹੈ ਜਦਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ। ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ।

Have something to say? Post your comment