Monday, October 05, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Malwa

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਹੋਈ

July 03, 2026 09:49 PM
Rozana Sehaj times
 
ਪਟਿਆਲਾ : ਜਿਲਾ ਟੂਰਨਾਮੈਂਟ ਕਮੇਟੀ ਦੀ ਚੋਣ ਜ਼ਿਲਾ ਸਿੱਖਿਆ ਅਫਸਰ ਪ੍ਰਾਈਮਰੀ ਸ਼ਾਲੂ ਮਹਿਰਾ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਡਾ ਰਵਿੰਦਰਪਾਲ ਸ਼ਰਮਾਂ ਦੀ ਨਿਗਰਾਨੀ ਹੇਠ ਤੇ ਡਾ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਤਾਲਮੇਲ ਨਾਲ ਸਕੂਲ ਆਫ ਐਮੀਨੈਂਸ ਫੀਲਖਾਨਾ ਸਕੂਲ  ਵਿਖੇ ਹੋਈ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਾਲੂ ਮਹਿਰਾ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ,ਵਾਈਸ ਪ੍ਰਧਾਨ ਸਟੇਟ ਅਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੋਰ, ਸਕੱਤਰ ਚਰਨਜੀਤ ਸਿੰਘ ਭੁੱਲਰ ਜੋ ਕਿ ਚੌਥੀ ਵਾਰ ਲਗਾਤਾਰ ਸਰਬ ਸੰਮਤੀ ਨਾਲ ਚੁਣੇ ਗਏ,ਸਹਾਇਕ ਸਕੱਤਰ ਰਾਜਪਾਲ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਇੰਦੂ ਬਾਲਾ ਅਤੇ ਜਰਨੈਲ ਸਿੰਘ ਚੁਣੇ ਗਏ।ਟੈਕਨੀਕਲ ਕਮੇਟੀ ਦੇ ਵਿੱਚ ਅਮਰਜੋਤ ਸਿੰਘ ਚੁਣੇ ਗਏ।ਸਟੇਜ ਦਾ ਸੰਚਾਲਨ ਅਮਨਿੰੰਦਰ ਸਿੰਘ ਬਾਬਾ ਤੇ ਜਸਵਿੰਦਰ ਸਿੰਘ ਚੱਪੜ ਨੇ ਕੀਤਾ।ਇਸ ਮੌਕੇ  ਤੇ ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ, ਪਾਤੜਾਂ ਦੇ ਜੋਨਲ ਸਕੱਤਰ ਦਵਿੰਦਰ ਸਿੰਘ, ਪਟਿਆਲਾ-2 ਦੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ,ਘਨੌਰ ਜੋਨ ਦੇ ਜੋਨਲ ਸਕੱਤਰ ਜਸਵਿੰਦਰ ਸਿੰਘ ਸਟੇਟ ਅਵਾਰਡੀ, ਰਾਜਪੁਰਾ ਦੇ ਜੋਨਲ ਸਕੱਤਰ ਡਾ ਰਜਿੰਦਰ ਸੈਣੀ,ਸਮੂਹ ਪ੍ਰਿੰਸੀਪਲ,ਹੈਡਮਾਸਟਰ,ਸਾਰੇ ਹੀ ਜੋਨਲ ਸਕੱਤਰ, ਸਰੀਰਕ ਸਿੱਖਿਆ ਲੈਕਚਰਾਰ,ਡੀ.ਪੀ.ਈ., ਪੀ.ਟੀ.ਆਈ. ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Have something to say? Post your comment