Monday, November 03, 2025

National

ਟਵਿੱਟਰ ਨੂੰ ਹੋਈ ਬਿਮਾਰੀ, ਕਈ ਫ਼ੀਚਰ ਗਾਇਬ

July 01, 2021 10:52 AM
SehajTimes

ਨਵੀਂ ਦਿੱਲੀ: ਅੱਜ ਟਵੀਟਰ ਦੇ ਨਾ ਚਲਣ ਕਾਰਨ ਕਈ ਲੋਕਾਂ ਨੇ ਇਸ ਦੀ ਆਨਲਾਈਨ ਸਿ਼ਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਉਹ ਟਵਿੱਟਰ ਦੇ ਬਹੁਤ ਸਾਰੇ ਫੀਚਰਸ ਦੀ ਵਰਤੋਂ ਨਹੀਂ ਕਰ ਪਾ ਰਹੇ। ਜ਼ਿਆਦਾਤਰ ਸ਼ਿਕਾਇਤਾਂ ਡੈਸਕਟਾਪ ਤੇ ਲੈਪਟਾਪ ਉਪਭੋਗਤਾਵਾਂ ਦੀਆਂ ਹਨ। ਹਾਲਾਂਕਿ ਇਹ ਮੋਬਾਈਲ ਵਰਜ਼ਨ 'ਤੇ ਵਧੀਆ ਕੰਮ ਕਰ ਰਿਹਾ ਹੈ। ਇਸ ਬਾਰੇ ਅਜੇ ਤੱਕ ਟਵਿੱਟਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਲੱਗਭਗ 6000 ਤੋਂ ਵੱਧ ਯੂਜ਼ਰਸ ਨੇ ਅਜਿਹੀਆਂ ਸ਼ਿਕਾਇਤਾਂ ਦਿਤੀਆਂ ਹਨ। ਵੈੱਬਸਾਈਟ ਮੁਤਾਬਕ ਕੁੱਲ ਰਿਪੋਰਟਾਂ ਦਾ ਲਗਪਗ 93% ਟਵਿੱਟਰ ਵੈੱਬਸਾਈਟ ਨਾਲ ਸਬੰਧਤ ਹੈ। ਆਊਟੇਜ ਨਿਗਰਾਨੀ ਵੈੱਬਸਾਈਟ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਬਹੁਤ ਸਾਰੇ ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਟਵਿੱਟਰ ਉਨ੍ਹਾਂ ਦੇ ਕੰਪਿਊਟਰ ਉਤੇ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਕੁਝ ਨੇ ਸ਼ਿਕਾਇਤ ਕੀਤੀ ਕਿ ਉਹ ਕਿਸੇ ਦਾ ਪ੍ਰੋਫਾਈਲ ਨਹੀਂ ਵੇਖ ਸਕਦੇ, ਜਦਕਿ ਕੁਝ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਫੀਡ ਅਪਲੋਡ ਨਹੀਂ ਕੀਤੀ ਜਾ ਰਹੀ। ਬਹੁਤ ਸਾਰੇ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੀ ਟਾਈਮਲਾਈਨ ਨੂੰ ਥ੍ਰੈਡ ਨਹੀਂ ਕਰ ਪਾ ਰਹੇ। ਇਥੇ ਦਸ ਦਈਏ ਕਿ ਟਵਿੱਟਰ ਪਿਛਲੇ ਕੁਝ ਮਹੀਨਿਆਂ ਤੋਂ ਨਿਰੰਤਰ ਵਿਵਾਦਾਂ ਵਿੱਚ ਘਿਰੀ ਹੈ। ਟਵਿੱਟਰ ਤੇ ਕੇਂਦਰ ਸਰਕਾਰ ਦਰਮਿਆਨ ਪਹਿਲਾਂ ਹੀ ਕਈ ਵਿਵਾਦ ਚੱਲ ਰਹੇ ਸੀ। ਇਸ ਦੇ ਵਿਚਕਾਰ ਹੁਣ ਟਵਿੱਟਰ ਨੇ ਇੱਕ ਹੋਰ ਵਿਵਾਦ ਨੂੰ ਵਧਾ ਦਿੱਤਾ ਜਿਸ 'ਚ ਉਸ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਆਪਣੀ ਵੈਬਸਾਈਟ 'ਤੇ ਵੱਖਰੇ ਦੇਸ਼ ਵਜੋਂ ਦਰਸਾਇਆ। ਹੁਣ ਸੂਤਰਾਂ ਦੀ ਮੰਨੀਏ ਤਾਂ ਭਾਰਤ ਸਰਕਾਰ ਟਵਿੱਟਰ 'ਤੇ ਦੇਸ਼ ਦੇ ਗਲਤ ਨਕਸ਼ੇ ਨੂੰ ਦਿਖਾਉਣ ਲਈ ਸਖਤ ਕਾਰਵਾਈ ਕਰ ਸਕਦੀ ਹੈ। ਇਸ ਸਬੰਧੀ ਟਵੀਟਰ ਦੇ ਅਧਿਕਾਰੀਆਂ ਨੇ ਬਿਆਨ ਜਾਰੀ ਕਰ ਕੇ ਜਾਣਕਾਰੀ ਦਿਤੀ ਹੈ ਕਿ ਕੁੱਝ ਸਮੇਂ ਲਈ ਯੂਜਰਾਂ ਨੂੰ ਦਿਕਤ ਆਈ ਸੀ ਜੋ ਕਿ ਹੁਣ ਠੀਕ ਕਰ ਦਿਤੀ ਗਈ ਹੈ ਅਤੇ ਲੋਕਾਂ ਦੀਆਂ ਸਿ਼ਕਾਇਤਾਂ ਦਾ ਬਕਾਇਦਾ ਉਤਰ ਵੀ ਦਿਤਾ ਗਿਆ ਹੈ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ