ਮੋਹਾਲੀ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖਰੇਖ ਹੇਠ ਦੇ ਵਿੱਚ ਅੱਜ ਹਲਕੇ ਤੋਂ 61ਵੀ ਅਤੇ 62ਵੀਂ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈਆਂ, ਇਹਨਾਂ ਦੋਵੇਂ ਬੱਸਾਂ ਨੂੰ ਸਟੇਟ ਅਵਾਰਡੀ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ- ਫੁਲਰਾਜ ਸਿੰਘ ਹੋਰਾਂ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਟੇਟ ਅਵਾਰਡੀ- ਫੂਲਰਾਜ ਸਿੰਘ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਸਪਸ਼ਟ ਹਦਾਇਤਾਂ ਹਨ, ਕਿ ਹਲਕੇ ਭਰ ਦੇ ਸਭਨਾ ਸੀਨੀਅਰ ਸਿਟੀਜਨ ਤੱਕ ਖੁਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਪਹੁੰਚ ਕਰਕੇ ਇਸ ਯਾਤਰਾ ਤੇ ਜਾਣ ਲਈ ਉਹਨਾਂ ਨੂੰ ਪ੍ਰੇਰਿਆ ਜਾ ਵੀ ਜਾ ਰਿਹਾ ਹੈ ਤਾਂ ਕਿ ਕੋਈ ਵੀ ਸੀਨੀਅਰ ਸਿਟੀਜਨ ਇਸ ਯਾਤਰਾ ਤੋਂ ਵਿਰਵਾ ਨਾ ਰਹਿ ਸਕੇ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਫੂਲਰਾਜ ਸਿੰਘ ਹੋਰਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਅਹਿਮ ਜਿੰਮੇਵਾਰੀ ਬਤੌਰ ਹਲਕਾ ਕੋਆਰਡੀਨੇਟਰ ਉਹਨਾਂ ਨੂੰ ਦਿੱਤੀ ਗਈ ਫੂਲਰਾਜ ਸਿੰਘ ਹੋਰਾਂ ਦੁਹਰਾਇਆ ਕਿ ਉਹ ਖੁਦ ਵੀ ਪਰਿਵਾਰ ਸਮੇਤ ਇਸ ਯਾਤਰਾ ਤੇ ਜਾ ਚੁੱਕੇ ਹਨ ਅਤੇ ਉਹ ਹੋਰਨਾਂ ਨੂੰ ਵੀ ਇਹ ਅਪੀਲ ਕਰਦੇ ਹਨ ਕਿ ਉਹ ਆਪਣੇ ਨਜ਼ਦੀਕੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਯਾਤਰਾ ਦਾ ਹਿੱਸਾ ਜਰੂਰ ਬਣਾਉਣ, ਕਿਉਂਕਿ ਸੰਗਤ ਦੇ ਰੂਪ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਹਿੱਸਾ ਬਣਨਾ ਬਿਨਾਂ ਸ਼ੱਕ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਪਲ ਹੋ ਨਿਬੜਨਗੇ,