Sunday, September 27, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਕੋਟਕਪੂਰਾ ਦੇ ਮਸ਼ਹੂਰ ‘ਢੋਡਾ ਹਾਊਸ’ ਦੇ ਮਾਲਕ ਸੁਖਦੇਵ ਵਿੱਗ ਦਾ ਦਿਹਾਂਤ, ਇਲਾਕੇ ’ਚ ਸੋਗ ਦੀ ਲਹਿਰ

June 22, 2026 09:19 PM
Rozana Sehaj times

 

ਕੋਟਕਪੂਰਾ : ਦੁਨੀਆ ਭਰ ਵਿੱਚ ਆਪਣੀ ਸਵਾਦਿਸ਼ਟ ਮਠਿਆਈ ਲਈ ਮਸ਼ਹੂਰ ਢੋਡਾ ਹਾਊਸ ਕੋਟਕਪੂਰਾ ਦੇ ਮਾਲਕ ਸੁਖਦੇਵ ਰਾਜ ਵਿੱਗ (ਵਿਜ) ਦਾ ਅੱਜ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਕੋਟਕਪੂਰਾ ਸ਼ਹਿਰ ਅਤੇ ਵਪਾਰਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹਨਾ ਦੇ ਅੰਤਿਮ ਸਸਕਾਰ ਮੌਕੇ ਸਥਾਨਕ ਰਾਮਬਾਗ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਭਾਰੀ ਗਿਣਤੀ ਵਿੱਚ ਰਾਜਨੀਤਿਕ, ਵਪਾਰਕ, ਵਿਦਿਅਕ, ਧਾਰਮਿਕ ਅਦਾਰਿਆਂ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ ਸੁਖਦੇਵ ਵਿੱਗ ਦੇ ਭਤੀਜੇ ਵਰੁਣ ਵਿੱਗ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਸੁਖਦੇਵ ਰਾਜ ਵਿੱਗ ਇੱਕ ਉੱਘੇ ਕਾਰੋਬਾਰੀ ਅਤੇ ਬੇਹੱਦ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਉਹਨਾਂ ਦੇ ਪਰਿਵਾਰ ਨੇ ਕੋਟਕਪੂਰਾ ਦੇ ਰਵਾਇਤੀ ‘ਢੋਡਾ’ ਦੇ ਸਵਾਦ ਨੂੰ ਸਿਰਫ਼ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਰੱਖਿਆ, ਬਲਕਿ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੱਕ ਵੀ ਪਹੁੰਚਾਇਆ। ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਸਮੇਤ ਸਮੂਹ ਦੁਕਾਨਦਾਰਾਂ ਤੇ ਵਪਾਰ ਮੰਡਲ ਦੇ ਆਗੂਆਂ ਵੱਲੋਂ ਵਿੱਗ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਦੇ ਜਿਹਲਮ ਦਰਿਆ ਦੇ ਕੰਢੇ ਵਸੇ ਇਕ ਖੁਸ਼ਾਬ ਨਾਮ ਦੇ ਸ਼ਹਿਰ ਦੇ ਵਸਨੀਕ ਪਹਿਲਵਾਨ ਹੰਸ ਰਾਜ ਢੋਡਾ ਨੇ ਭਲਵਾਨੀ ਦੇ ਖੇਤਰ ਵਿੱਚ ਆਪਣਾ ਨਾਮ ਉੱਚਾ ਰੱਖਣ ਦੇ ਮਨੋਰਥ ਨਾਲ ਆਪਣੀ ਸਿਹਤ ਨੂੰ ਸ਼ੇਰ ਵਰਗੀ ਮਜ਼ਬੂਤ, ਚੀਤੇ ਵਰਗੀ ਫੁਰਤੀਲੀ ਤੇ ਹਾਥੀ ਵਰਗੀ ਦਿਓ ਕੱਦ ਬਣਾਉਣ ਵਾਸਤੇ ਬਹੁਤ ਸਾਰੀਆਂ ਤਾਕਤਵਰ ਚੀਜਾਂ ਦੇ ਇਕ ਖ਼ਾਸ ਅਨੁਪਾਤ ਦੇ ਮਿਸ਼ਰਣ ਨਾਲ ਤਿਆਰ ਕਰਕੇ ਢੋਡਾ ਮਠਿਆਈ ਸਾਲ 1912 ਵਿੱਚ ਬਣਾਈ। ਭਲਵਾਨ ਹੰਸ ਰਾਜ ਦਾ ਇਹ ਦਾਅਵਾ ਸੀ ਕਿ ਜੋ ਵੀ ਸ਼ਖਸ਼ ਢੋਡਾ ਮਠਿਆਈ ਨੂੰ ਖਾਵੇਗਾ, ਉਹ ਆਪਣੇ ਜੀਵਨ ’ਚ ਹਮੇਸ਼ਾਂ ਨਿਰੋਗ ਤੇ ਤੰਦਰੁਸਤ ਰਹੇਗਾ। ਹਿੰਦ-ਪਾਕਿ ਵੰਡ ਮੌਕੇ 1947 ਦੀ ਖੂਨੀ ਹਨੇਰੀ ਮੌਕੇ ਭਲਵਾਨ ਹੰਸ ਰਾਜ ਆਪਣੀ ਜਾਨ ਬਚਾ ਕੇ ਪਰਿਵਾਰ ਸਮੇਤ ਕੋਟਕਪੂਰੇ ਆਣ ਵਸਿਆ, ਜਿੱਥੇ ਉਸ ਨੇ ਆਪਣੀ ਮਠਿਆਈ ਵਾਲੀ ਦੁਕਾਨ ਦਾ ਨਾਮ ਢੋਡਾ ਹਾਊਸ ਦੇ ਨਾਮ ’ਤੇ ਰੱਖ ਕੇ ਕਾਰੋਬਾਰ ਸ਼ੁਰੂ ਕੀਤਾ, ਜੋ ਅੱਜ ਵੀ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੀ ਪਸੰਦ ਹੈ।

Have something to say? Post your comment