Saturday, October 03, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

‘ਨਿਰੋਗੀ ਤਨ, ਨਿਰਮਲ ਮਨ ਅਤੇ ਜਾਗ੍ਰਿਤ ਆਤਮਾ’ ਦੇ ਸੰਦੇਸ਼ ਨਾਲ

June 20, 2026 09:12 PM
Rozana Sehaj times

ਸਮਾਣਾ/ ਦਿੱਲੀ : ‘ਨਿਰੋਗੀ ਤਨ, ਨਿਰਮਲ ਮਨ ਅਤੇ ਜਾਗ੍ਰਿਤ ਆਤਮਾ’ ਦੇ ਪਾਵਨ ਸੰਕਲਪ ਨੂੰ ਸਾਕਾਰ ਰੂਪ ਦਿੰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ 'ਤੇ ਇੱਕ ਵਿਆਪਕ ਯੋਗ ਅਤੇ ਅਧਿਆਤਮਿਕ ਚੇਤਨਾ ਮੁਹਿੰਮ ਦਾ ਆਯੋਜਨ ਕਰ ਰਿਹਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ  ਮਹਾਰਾਜ ਦੇ ਪਾਵਨ ਅਸ਼ੀਰਵਾਦ ਅਤੇ ਦੂਰਅੰਦੇਸ਼ੀ ਮਾਰਗਦਰਸ਼ਨ ਹੇਠ ਚਲਾਈ ਜਾ ਰਹੀ ਇਹ ਪ੍ਰੇਰਨਾਦਾਇਕ ਮੁਹਿੰਮ ਮਨੁੱਖੀ ਭਲਾਈ, ਸਮੁੱਚੀ ਸਿਹਤ ਅਤੇ ਆਤਮਿਕ ਉੱਥਾਨ ਦੀ ਦਿਸ਼ਾ ਵਿੱਚ ਇੱਕ ਸਾਰਥਕ ਯਤਨ ਹੈ।

 

ਸਤਿਗੁਰੂ ਮਾਤਾ ਸੁਦੀਕਸਾ  ਦਾ ਪ੍ਰੇਰਨਾਦਾਇਕ ਸੰਦੇਸ਼ - “ਸਵਸਥ ਮਨ, ਸਹਿਜ ਜੀਵਨ” ਇਸ ਸੱਚਾਈ ਨੂੰ ਪ੍ਰਗਟ ਕਰਦਾ ਹੈ ਕਿ ਜੀਵਨ ਦੀ ਅਸਲ ਖੁਸ਼ਹਾਲੀ ਕੇਵਲ ਸਰੀਰਕ ਸਿਹਤ ਵਿੱਚ ਨਹੀਂ, ਸਗੋਂ ਮਾਨਸਿਕ ਸੰਤੁਲਨ ਅਤੇ ਅਧਿਆਤਮਿਕ ਜਾਗਰੂਕਤਾ ਵਿੱਚ ਹੈ। ਸਤਿਗੁਰੂ ਮਾਤਾ ਜੀ ਦੇ ਅਨੁਸਾਰ ਮਨੁੱਖੀ ਸਰੀਰ ਪ੍ਰਮਾਤਮਾ ਦੀ ਇੱਕ ਅਨੋਖੀ ਦੇਣ ਹੈ, ਜਿਸ ਦੀ ਦੇਖਭਾਲ ਅਤੇ ਮਜ਼ਬੂਤੀ ਮਨੁੱਖ ਨੂੰ ਆਪਣੀਆਂ ਅਧਿਆਤਮਿਕ, ਸਮਾਜਿਕ ਅਤੇ ਮਾਨਵੀ ਜ਼ਿੰਮੇਵਾਰੀਆਂ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਦੇ ਯੋਗ ਬਣਾਉਂਦੀ ਹੈ। ਇਹ ਮੁਹਿੰਮ ਯੋਗ ਨੂੰ ਕੇਵਲ ਸਰੀਰਕ ਕਸਰਤ ਨਾ ਮੰਨ ਕੇ, ਆਤਮ-ਗਿਆਨ, ਅੰਦਰੂਨੀ ਸ਼ਾਂਤੀ, ਮਨੁੱਖੀ ਏਕਤਾ ਅਤੇ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਵਿਕਸਤ ਕਰਨ ਵਾਲੀ ਇੱਕ ਸਮੁੱਚੀ ਜੀਵਨ ਸਾਧਨਾ ਵਜੋਂ ਅਪਣਾਉਣ ਦਾ ਸੰਦੇਸ਼ ਦਿੰਦੀ ਹੈ।

 

ਇਸੇ ਪ੍ਰੇਰਨਾਦਾਇਕ ਭਾਵਨਾ ਤਹਿਤ ਸੰਤ ਨਿਰੰਕਾਰੀ ਮਿਸ਼ਨ ਵੱਲੋਂ  ਅੱਜ ਐਤਵਾਰ, 21 ਜੂਨ 2026 ਨੂੰ ਸਵੇਰੇ 6:00 ਵਜੇ ਭਾਰਤ ਦੇ ਲਗਭਗ 1500 ਤੋਂ ਵੱਧ ਕੇਂਦਰਾਂ 'ਤੇ ਇੱਕੋ ਸਮੇਂ ਯੋਗ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸਮਾਣਾ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਇਹ ਯੋਗ ਸੈਸ਼ਨ 6 ਵਜੇ ਪਟਿਆਲਾ ਖੇਤਰ ਦੇ ਖੇਤਰੀ ਸੰਚਾਲਕ ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਵੇਗਾ  ਅਤੇ ਮਿਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸਥਾਨਕ ਯੋਗ ਟ੍ਰੇਨਰਾਂ ਦੀ ਅਗਵਾਈ ਹੇਠ ਖੁੱਲ੍ਹੇ ਮੈਦਾਨਾਂ ਅਤੇ ਪਾਰਕਾਂ ਵਿੱਚ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਰਧਾਲੂ, ਸੇਵਾਦਲ ਦੇ ਵਲੰਟੀਅਰ ਅਤੇ ਸਥਾਨਕ ਨਾਗਰਿਕ ਉਤਸ਼ਾਹ ਨਾਲ ਹਿੱਸਾ ਲੈਣਗੇ।

 

 

ਸਿਹਤਮੰਦ ਅਤੇ ਸੰਤੁਲਿਤ ਜੀਵਨ ਦਾ ਮਾਧਿਅਮ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਮਾਨਯੋਗ ਸ਼੍ਰੀ ਜੋਗਿੰਦਰ ਸੁਖੀਜਾ  ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਾਲ 2015 ਤੋਂ ‘ਯੋਗ ਦਿਵਸ’ ਦੀ ਦੇਸ਼ ਵਿਆਪੀ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ।  ਮੌਜੂਦਾ ਸਮੇਂ ਦੀ ਰੁੱਝੀ ਅਤੇ ਚੁਣੌਤੀਪੂਰਨ ਜੀਵਨ ਸ਼ੈਲੀ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਕੀਤੇ ਜਾ ਰਹੇ ਅਜਿਹੇ ਜਨਹਿਤ ਕਾਰਜਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਸਰਵਪੱਖੀ ਭਲਾਈ ਪ੍ਰਤੀ ਜਾਗਰੂਕ ਕਰਨਾ ਹੈ, ਤਾਂ ਜੋ ਉਹ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਕੇ ਇੱਕ ਸਿਹਤਮੰਦ, ਸੰਤੁਲਿਤ, ਊਰਜਾਵਾਨ ਅਤੇ ਅਨੰਦਮਈ ਜੀਵਨ ਵੱਲ ਵਧ ਸਕਣ।

 

Have something to say? Post your comment