ਸੰਗਰੂਰ : ਇਸ ਚੋਣ ਦੰਗਲ ਵਿੱਚ ਸਭ ਤੋਂ ਵੱਡਾ ਅਤੇ ਰਿਕਾਰਡਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕਰਕੇ ਵਿਰੋਧੀ ਧਿਰਾਂ ਦਾ ਲਗਭਗ ਸਫ਼ਾਇਆ ਕਰ ਦਿੱਤਾ ਹੈ।ਧੂਰੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ 'ਆਮ ਆਦਮੀ ਪਾਰਟੀ' ਨੇ ਵੱਡੀ ਬੜ੍ਹਤ ਬਣਾਈ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਤੂ ਉਮੀਦਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ: ਆਮ ਆਦਮੀ ਪਾਰਟੀ (ਆਪ): ਵਾਰਡ ਨੰਬਰ 1 ਤੋਂ ਮਨਜੀਤ ਕੌਰ, ਵਾਰਡ ਨੰਬਰ 4 ਤੋਂ ਰਾਜੀਵ ਚੌਧਰੀ, ਵਾਰਡ ਨੰਬਰ 7 ਤੋਂ ਸਿਮਰ ਕੌਰ ਅਤੇ ਸਿਮਰਨਜੀਤ ਕੌਰ, ਵਾਰਡ ਨੰਬਰ 10 ਤੋਂ ਵਿਕਰਾਂਤ ਚੱਠਾ, ਵਾਰਡ ਨੰਬਰ 13 ਤੋਂ ਆਸ਼ਾ ਰਾਣੀ ਲੱਧੜ, ਵਾਰਡ ਨੰਬਰ 14 ਤੋਂ ਸੰਦੀਪ ਬਾਂਸਲ ਅਤੇ ਵਾਰਡ ਨੰਬਰ 15 ਤੋਂ ਕਮਲੇਸ਼ ਰਾਣੀ ਜੇਤੂ ਰਹੇ ਹਨ। ਆਜ਼ਾਦ ਉਮੀਦਵਾਰ: ਵਾਰਡ ਨੰਬਰ 8 ਤੋਂ ਅਜੇ ਪ੍ਰੋਚਾ ਜੇਤੂ ਰਹੇ ਹਨ।