ਖਰੜ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫਦ ਵਲੋਂ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਵਿਚ ਸੜਕਾਂ ਦੀ ਹਾਲਤ ਨੂੰ ਲੈ ਕੇ ਐਸ.ਡੀ.ਐਮ.ਖਰੜ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਪਿੰਡ ਦੇਹ ਕਲਾਂ ਤੋਂ ਚੋਲਟਾਂ, ਪੰਨੂੰਆਂ Çਲੰਕ ਸੜਕ ਦੀ ਮੁਰੰਮਤ, ਰੁੜਕੀ ਪੁਖਤਾ, ਪੀਰ ਸੁਹਾਣਾ, ਸਿੰਬਲਮਾਜਰਾ, ਬਡਾਲਾ ਰੋਡ ਖਰੜ ਤੋਂ ਖੇੜੀ ਚੋਂਕ, ਸਿੰਬਲਮਾਜਰਾ ਤੋਂ ਬਜਹੇੜੀ, ਨਿਆਮੀਆਂ ਤੋਂ ਪੰਨੂੰਆਂ, ਦੇਹ ਕਲਾਂ ਤੋਂ ਬਜਹੇੜੀ ਆਦਿ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੜਕਾਂ ਹਨ ਜਿਨ੍ਹਾਂ ਤੇ ਦੋਸ ਾਲ ਪਹਿਲਾਂ ਪੱਧਰ ਪਿਆ ਸੀ ਅਤੇ ਅੱਜ ਤੱਕ ਲੁੱਕ ਪਾਈ ਨਹੀਂ ਗਈ। ਉਨ੍ਹਾਂ ਨੇ ਰੇਲਵੇ ਵਲੋ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਰਕਮ ਉਤੇ ਜੋ ਵਿਆਜ਼ ਰੁਕਿਆ ਹੋਇਆ ਹੈ, ਜਿਸਨੂੰ ਅਦਾਲਤ ਨੇ ਕਿਸਾਨਾਂ ਨੂੰ ਵੰਡਣ ਦੀ ਮੰਨਜ਼ੂਰੀ ਦਿੱਤੀ ਹੋਈ ਹੈ ਉਸ ਰਕਮ ਤੇ ਜਲਦ ਤੋਂ ਜਲਦ ਵੰਡਿਆ ਜਾਵੇ। ਉਨ੍ਰਾਂ ਦਸਿਅ ਾਕਿ ਘੜੂੰਆਂ ਦਾ ਮਾਸਟਰ ਪਲਾਟ ਰਲੀਜ਼ ਕਰਨ ਦੀ ਵੀ ਬੇਨਤੀ ਕੀਤੀ ਗਈ। ਐਸ.ਡੀ.ਐਮ. ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਤੋਂ ਇਹ ਮੰਗਾਂ ਪ੍ਰਵਾਨ ਕਰਵਾਉਣਗੇ। ਇਸੇ ਦੌਰਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਹਫਤੇ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਗਲਾ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਸਿੰਬਲਮਾਜਰਾ, ਕੁਲਵੰਤ ਸਿੰਘ ਰੁੜਕੀ, ਸਰਬਜੀਤ ਸਿੰਘ, ਮਲਕੀਤ ਸਿੰਘ, ਸਲਵਿੰਦਰਜੀਤ ਸਿੰਘ ਘੋਗਾ, ਹਰਿੰਦਰ ਘੜੂੰਆਂ, ਸੇਵਕ ਸਿੰਘ ਘੜੂੰਆਂ, ਅਵਤਾਰ ਸਿੰਘ ਬਜਹੇੜੀ ਆਦਿ ਸਮੇਤ ਹੋਰ ਕਿਸਾਨ ਹਾਜ਼ਰ ਸਨ।
ਕੇਐਚਆਰ 27 ਏ