Friday, May 08, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਫਸਟ ਏਡ ਦੀ ਸਿੱਖਿਆ ਤੇ ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ-ਨਵਰੀਤ ਕੌਰ ਸੇਖੋਂ

May 08, 2026 10:01 PM
Rozana Sehaj times

ਪਟਿਆਲਾ : ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਦਫ਼ਤਰ ਵਿਖੇ ਅੱਜ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ ਦੀ ਸਰਪ੍ਰਸਤੀ ਹੇਠ ਵਿਸ਼ਵ ਰੈਡ ਕਰਾਸ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੋਰ ਸੇਖੋਂ ਨੇ ਕਿਹਾ‌ ਕਿ ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਵਿਸ਼ਵ ਵਿੱਚ ਜੰਗ ਅਤੇ ਲੜਾਈਆਂ ਰੋਕਣ, ਸਿਹਤ ਦੀ ਉੱਨਤੀ ਹਿਤ ਜਾਗਰਿਤੀ ਅਤੇ ਫਸਟ ਏਡ ਦੀ ਸਿੱਖਿਆ, ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ। ਏ.ਡੀ.ਸੀ. ਨੇ ਰੈਡ ਕਰਾਸ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਸਰ ਜੀਨ ਹੈਨਰੀ ਡਿਉਨਟ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਸੰਸਾਰ ਯੁੱਧ ਮਗਰੋ 1920 ਵਿਚ ਭਾਰਤ ਵਿਚ ਸਰਕਾਰ ਨੇ ਪਾਰਲੀਮੈਟ ਐਕਟ ਪਾਸ ਕਰਕੇ ਰੈਡ ਕਰਾਸ ਸ਼ੁਰੂ ਕੀਤੀ ਅਤੇ 1922 ਵਿੱਚ ਪੰਜਾਬ (ਜਿਸ ਦੀ ਰਾਜਧਾਨੀ ਲਾਹੋਰ ਸੀ) ਵਿਚ ਰੈਡ ਕਰਾਸ ਅਤੇ 1924 ਵਿਚ ਜੂਨੀਅਰ ਰੈਡ ਕਰਾਸ ਪੰਜਾਬ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਲੋੜਵੰਦਾਂ ਨੂੰ ਰੈਡ ਕਰਾਸ ਵੱਲੋਂ 30 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਸਕੱਤਰਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਵਿਸ਼ਵ ਰੈਡ ਕਰਾਸ ਦਿਵਸ ਦੀ ਮਹਤੱਤਾ ਅਤੇ ਇਤਿਹਾਸ ਬਾਰੇ ਚਾਨਣਾਂ ਪਾਉਂਦਿਆ ਦਸਿਆ ਕਿ ਅੱਜ ਰੈੱਡ ਕਰਾਸ ਦੇ 7 ਅਸੂਲਾਂ ਅਨੁਸਾਰ (ਮਾਨਵਤਾ, ਨਿਰਪਖਤਾ, ਸਰਬ ਸਾਂਝੀਵਾਲਤਾ, ਸੁੰਤਤਰਤਾ, ਸਵੈ-ਇੱਛਕ ਸੇਵਾ, ਏਕਤਾ ਅਤੇ ਵਿਸ਼ਵ ਵਿਆਪਕਤਾ) ਅਨੁਸਾਰ ਅਤੇ 4 ਜਾਨੇਵਾ ਸੰਧੀਆਂ ਅਧੀਨ ਮਾਨਵਤਾ ਦੀ ਸੇਵਾ ਹਿਤ ਰੈਡ ਕਰਾਸ ਅਤੇ ਇਸ ਦੇ ਵਲੰਟੀਅਰਜ਼ ਯਤਨਸ਼ੀਲ ਹਨ।ਉਨ੍ਹਾਂ ਨੇ ਪਟਿਆਲਾ ਰੈਡ ਕਰਾਸ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ। ਸਮਾਰੋਹ ਮੌਕੇ ਸਹਾਇਕ ਕਮਿਸ਼ਨਰ (ਸੈਂਟ ਜੋਹਨ) ਹਰਿੰਦਰ ਸਿੰਘ ਕਰੀਰ ਨੇ ਸੈਂਟ ਜੋਹਨ ਐਂਬੂਲੈਂਸ‌ਿ ‌ਬ੍ਰਿਗੇਡ ਦੀ ਰਿਪੋਰਟ ਪੜ੍ਹੀ ਤੇ ਦੱਸਿਆ ਕਿ ‌ਬ੍ਰਿਗੇਡ ਮੈਂਬਰ ਦੁਰਘਟਨਾ ਸਮੇਂ, ਫੈਕਟਰੀਆਂ, ਸਕੂਲਾਂ, ਕਾਲਜਾਂ, ਪੈਰਾ ਮੈਡੀਕਲ ਅਤੇ ਕੰਡਕਟਰਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਵਨ ਗੋਇਲ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਪਟਿਆਲਾ ਨੇ ਰੈਡ ਕਰਾਸ ਗਤੀਆਂ ਵਿਧੀਆਂ ਜ਼ੁੜਨ ਲਈ ਪ੍ਰੇਰਤ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਸਾਬਕਾ ਡੀ.ਆਰ.ਐਮ.ਈ ਡਾ ਜੈ ਕ੍ਰਿਸ਼ਨ, ਸਾਬਕਾ ਜੀ.ਐਮ ਪੀ.ਆਰ.ਟੀ.ਸੀ ਰਵਿੰਦਰ ਸਿੰਘ ਔਲਖ, ਹਰਬੰਸ ਬਾਂਸਲ, ਭਗਵਾਨ ਦਾਸ ਗੁਪਤਾ, ਦੇਵੀ ਦਿਆਲ ਗੋਇਲ, ਪ੍ਰਿੰਸੀਪਲ ਮੋਦੀ ਕਾਲਜ ਡਾ. ਨੀਰਜ਼ ਗੋਇਲ, ਡਾ. ਹਿਨਾ ਸਚਦੇਵਾ, ਰਾਜੀਵ ਗਰਗ, ਐੱਚ. ਐਸ. ਕਰੀਰ, ਜ਼ਸਪਾਲ ਸਿੰਘ, ਕੇ.ਐਸ ਖੰਨਾ, ਡਾ. ਮੋਨਿਕਾ, ਡਾ. ਸੁੱਖਵਿੰਦਰ, ਸਰਪ੍ਰਸਤ ਨੇਤਰ ਪ੍ਰਕਾਸ਼ ਆਈ ਹਸਪਤਾਲ ਡਾ ਗੁਰਜੀਤ ਸਿੰਘ ਵੀ ਹਾਜਰ ਸਨ।

Have something to say? Post your comment

 

More in Malwa

ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ

ਦਿਵਿਆਂਗ ਵਿਅਕਤੀਆਂ ਨੂੰ ਬਨਾਵਟੀ ਅੰਗ ਲਗਾਉਣ ਲਈ ਵਿਸ਼ੇਸ਼ ਕੈਂਪ 10 ਮਈ ਨੂੰ: ਸਮਾਣਾ ਭੰਡਾਰਾ ਕਮੇਟੀ

ਫਰੀਦਕੋਟ, ਕੋਟਕਪੂਰਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਰਵਾਈ ਲਈ ਹੋਇਆ ਭਾਰੀ ਇਕੱਠ

ਵਤਨ ਦੀ ਖਾਤਰ ਸਭ ਤੋਂ ਵੱਧ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬੀਆਂ ’ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੀ ਜੀਵਨ ਰੇਖਾ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ 14,000 ਕਿਲੋਮੀਟਰ ਪਾਈਪਲਾਈਨਾਂ ਅਤੇ 21,000 ਕਿਊਸਿਕ ਪਾਣੀ ਨੇ ਟੇਲਾਂ ‘ਤੇ ਵਸਦੇ ਕਿਸਾਨਾਂ ਲਈ ਸਿੰਚਾਈ ਸਹੂਲਤ ਯਕੀਨੀ ਬਣਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਦਰਜਾਚਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਨਾਲ ਕੀਤੀ ਮੀਟਿੰਗ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੀ ਵਾਰ ਗੁਰਚਰਨ ਸਿੰਘ ਪੱਪੂ ਪ੍ਧਾਨ ਚੁਣੇ ਗਏ

ਨਵਾਂ ਬੇਅਦਬੀ ਕਾਨੂੰਨ ਗ੍ਰੰਥੀ ਸਿੰਘਾਂ ਲਈ ਬੇਹੱਦ ਘਾਤਕ-- ਛਾਜਲਾ ** ਕਿਹਾ ਗ੍ਰੰਥੀ ਸਿੰਘ ਡਿਊਟੀ ਛੱਡਣ ਲਈ ਹੋਣਗੇ ਮਜਬੂਰ

ਕਿਰਨਦੀਪ ਪਿੰਚੂ ਸਹੋਤਾ ਮਿਉਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਣੇ

ਰਾਜਿੰਦਰ ਦੀਪਾ ਨੇ ਈਡੀ ਰੇਡ ਮਾਮਲੇ 'ਚ ਮੰਗੀ ਉੱਚ ਪੱਧਰੀ ਜਾਂਚ